ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਦਾ ਸਨਸਨੀਖੇਜ਼ ਦਾਅਵਾ, ਅਮਰੀਕਾ ਤੋਂ ਦੁਨੀਆ ’ਚ ਫੈਲਿਆ ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਤੋਂ ਸਭ ਤੋਂ ਪ੍ਰਭਾਵਤ ਚੀਨ ਨੇ ਇਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਇਹ ਮਾਰੂ ਵਾਇਰਸ ਚੀਨ ਤੋਂ ਨਹੀਂ ਬਲਕਿ ਅਮਰੀਕਾ ਤੋਂ ਦੁਨੀਆ ਭਰ ਚ ਫੈਲਿਆ ਹੈ। ਚੀਨ ਨੇ ਖ਼ਦਸ਼ਾ ਜਤਾਇਆ ਹੈ ਕਿ ਚੀਨੀ ਸ਼ਹਿਰ ਵੁਹਾਨ ਚ ਇਸ ਵਾਇਰਸ ਪਿੱਛੇ ਅਮਰੀਕੀ ਫੌਜ ਦਾ ਹੱਥ ਹੋ ਸਕਦਾ ਹੈ।

 

ਕੋਰੋਨਾ ਵਾਇਰਸ ਦੀ ਪੁਸ਼ਟੀ ਸਭ ਤੋਂ ਪਹਿਲਾਂ ਚੀਨ ਦੇ ਹੁਬੇਈ ਸੂਬੇ ਚ ਹੋਈ ਸੀ। ਹੁਬੇਈ ਦੀ ਰਾਜਧਾਨੀ ਵੁਹਾਨ ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਤ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੀਜਿਅਨ ਝੌ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਦਾ ਜਨਮ ਯੂਐਸ ਵਿੱਚ ਹੋਇਆ ਸੀ ਤੇ ਹੋ ਸਕਦਾ ਹੈ ਕਿ ਇਸ ਨੂੰ ਵੁਹਾਨ ਤੱਕ ਪਹੁੰਚਾਉਣ ਲਈ ਅਮਰੀਕੀ ਫੌਜ ਦਾ ਕੰਮ ਹੋਵੇ।

 

ਉਨ੍ਹਾਂ ਯੂਐਸ ਸੈਂਟਰ ਫਾਰ ਡਿਸੀਜ ਕੰਟਰੋਲ ਦੇ ਡਾਇਰੈਕਟਰ ਰਾਬਰਟ ਰੈਡਫੀਲਡ ਦੀ ਇੱਕ ਵੀਡੀਓ ਵੀ ਟਵੀਟ ਕੀਤੀ। ਜਿਸ ਚ ਉਹ ਕਥਿਤ ਤੌਰ 'ਤੇ ਇਹ ਮੰਨ ਰਹੇ ਹਨ ਕਿ ਕੁਝ ਅਮਰੀਕੀ ਇਸ ਫਲੂ ਨਾਲ ਮਾਰੇ ਗਏ ਸਨ ਪਰ ਮੌਤ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਉਹ ਕੋਰੋਨਾ ਪੀੜਤ ਸਨ। ਰੈੱਡਫੀਲਡ ਨੇ ਬੁੱਧਵਾਰ ਨੂੰ ਅਮਰੀਕੀ ਸੰਸਦ ਦੀ ਕਮੇਟੀ ਦੇ ਸਾਹਮਣੇ ਇਸ ਨੂੰ ਸਵੀਕਾਰ ਕੀਤਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China sensational claim corona virus spread worldwide from America