ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​‘ਚੀਨ ਨੇ ਜਤਾਈ ਕਸ਼ਮੀਰ ਮੁੱਦੇ ’ਤੇ ਭਾਰਤ–ਪਾਕਿ ਵਿਚਾਲੇ ਵਿਚੋਲਗੀ ਦੀ ਇੱਛਾ’

​​​​​​​‘ਚੀਨ ਨੇ ਜਤਾਈ ਕਸ਼ਮੀਰ ਮੁੱਦੇ ’ਤੇ ਭਾਰਤ–ਪਾਕਿ ਵਿਚਾਲੇ ਵਿਚੋਲਗੀ ਦੀ ਇੱਛਾ’

ਬੀਜਿੰਗ ਦੇ ਸਰਕਾਰੀ ਮੀਡੀਆ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਵਿਵਾਦ ਵਿੱਚ ਚੀਨ ਕਿਸੇ ਦਾ ਵੀ ਕੋਈ ਪੱਖ ਨਹੀਂ ਲਵੇਗਾ, ਕਿਉਂਕਿ ਉਸ ਦਾ ਮੁੱਖ ਉਦੇਸ਼ ਸਿਰਫ਼ ‘ਗ਼ਰੀਬ ਤੇ ਪੱਛੜੇ’ ਕਸ਼ਮੀਰ ਨੂੰ ਵਿਕਸਤ ਕਰਨਾ ਹੈ। ਮੀਡੀਆ ਨੇ ਇਹ ਵੀ ਕਿਹਾ ਹੈ ਕਿ ਬੀਜਿੰਗ ਹੁਣ ਨਵੀਂ ਦਿੱਲੀ ਤੇ ਇਸਲਾਮਾਬਾਦ ਵਿਚਾਲੇ ਚੱਲ ਰਹੇ ਤਣਾਅ ਨੂੰ ਖ਼ਤਮ ਕਰਨ ਦੇ ਜਤਨ ਕਰਨਾ ਚਾਹੁੰਦਾ ਹੈ।

 

 

‘ਗਲੋਬਲ ਟਾਈਮਜ਼’ ਦੇ ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ ਵਿਵਾਦਗ੍ਰਸਤ ਕਸ਼ਮੀਰ ਖੇਤਰ ਨੂੰ ਸਦਾ ਲਈ ਗ਼ਰੀਬ ਤੇ ਪੱਛੜਾ ਨਹੀਂ ਰੱਖਿਆ ਜਾ ਸਕਦਾ ਹੈ। ਇਹ ਚੀਨ ਦਾ ਟੀਚਾ ਹੈ ਤੇ ਇਹ ਭਾਰਤ ਤੇ ਪਾਕਿਸਤਾਨ ਦਾ ਵੀ ਟੀਚਾ ਹੋਣਾ ਚਾਹੀਦਾ ਹੈ। ਜੇ ਦੋ ਦੇਸ਼ ਕਿਤੇ ਆ ਕੇ ਇਸ ਮੁੱਦੇ ਉੱਤੇ ਸਹਿਮਤ ਹੋ ਜਾਣ, ਤਾਂ ਇਸ ਨਾਲ ਆਪਸੀ ਭਰੋਸਾ ਬਣਾਉਣ ਵਿੱਚ ਮਦਦ ਮਿਲੇਗੀ, ਸ਼ਾਂਤੀਪੂਰਨ ਗੱਲਬਾਤ ਦੀ ਨੀਂਹ ਰੱਖੀ ਜਾਵੇਗੀ ਤੇ ਚੀਨ ਨਾਲ ਮਿਲ ਕੇ ਦਹਿਸ਼ਤਗਰਦੀ ਵਿਰੋਧੀ ਸਹਿਯੋਗ ਵੀ ਵਧੇਗਾ।

 

 

‘ਭਾਰਤ ਤੇ ਪਾਕਿਸਤਾਨ ਵਿੱਚੋਂ ਚੀਨ ਕਿਸੇ ਦਾ ਵੀ ਪੱਖ ਨਹੀਂ ਲਵੇਗਾ। ਚੀਨ ਤਾਂ ਸਿਰਫ਼ ਚੱਲ ਰਹੇ ਤਣਾਅ ਵਿੱਚ ਵਿਚੋਲਗੀ ਦੀ ਹੀ ਭੂਮਿਕਾ ਨਿਭਾਏਗਾ।’

 

 

ਇੱਥੇ ਵਰਨਣਯੋਗ ਹੈ ਕਿ ਦਹਿਸ਼ਤਗਰਦੀ ਨੂੰ ‘ਪੁਸ਼ਤ–ਪਨਾਹੀ’ ਦੇਣ ਦੇ ਮੁੱਦੇ ਉੱਤੇ ਪਾਕਿਸਤਾਨ ਉੱਪਰ ਇਸ ਵੇਲੇ ਕੌਮਾਂਤਰੀ ਪੱਧਰ ਦਾ ਦਬਾਅ ਹੈ। ਬੀਤੀ 14 ਫ਼ਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਵਿੱਚ ਜਿਹੜਾ ਅੱਤਵਾਦੀ ਹਮਲਾ ਹੋਇਆ ਸੀ ਤੇ ਜਿਸ ਵਿੱਚ ਸੀਆਰਪੀਐੱਫ਼ ਦੇ 45 ਜਵਾਨ ਸ਼ਹੀਦ ਹੋ ਗਏ ਸਨ, ਉਸ ਘਟਨਾ ਦੇ ਬਾਅਦ ਤੋਂ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਿਆ ਹੋਇਆ ਹੈ। ਬੀਤੀ 26 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਮੌਜੂਦ ਅੱਤਵਾਦੀ ਕੈਂਪਾਂ ਉੱਤੇ ਹਵਾਈ ਹਮਲੇ ਵੀ ਕੀਤੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China wants to mediate between India and Pak over Kashmir issue