ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਦੀ ਚੇਤਾਵਨੀ, ਹਾਂਗਕਾਂਗ ਦੇ ਮਾਮਲਿਆਂ ’ਚ ਦਖਲ ਨਾ ਦੇਵੇ ਅਮਰੀਕਾ

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਕੰਗ ਸ਼ਵਾਂਗ ਨੇ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਹਾਲ ਹੀ ਵਿੱਚ ਇੱਕ ਵਾਰ ਫਿਰ ਹਾਂਗਕਾਂਗ ਦੀ ਸਥਿਤੀ ’ਤੇ ਗਲਤ ਬਿਆਨਬਾਜ਼ੀ ਕੀਤੀ ਹੈ।

 

ਉਨ੍ਹਾਂ ਕਿਹਾ ਕਿ ਚੀਨ ਅਮਰੀਕਾ ਨੂੰ ਤਾਕੀਦ ਕਰਦਾ ਹੈ ਕਿ ਉਹ ਚੀਨ ਦੀ ਪ੍ਰਭੂਸੱਤਾ ਦਾ ਸਤਿਕਾਰ ਕਰਦੇ ਹੋਏ ਗੈਰ ਜ਼ਿੰਮੇਵਾਰਾਨਾ ਬਿਆਨ ਨਾ ਦੇਣ ਤੇ ਚੀਨ ਦੇ ਅੰਦਰੂਨੀ ਮਾਮਲਿਆਂ ਚ ਦਖਲਅੰਦਾਜ਼ੀ ਨਾ ਕਰਨ।

 

ਕੰਗ ਸ਼ਵਾਂਗ ਨੇ ਕਿਹਾ ਕਿ ਚੀਨ ਕਾਨੂੰਨ ਦੀ ਸਖਤੀ ਨਾਲ ਪਾਲਣਾ ਕਰਨ ਲਈ ਹਾਂਗਕਾਂਗ ਪੁਲਿਸ ਦੀ ਜ਼ੋਰਦਾਰ ਹਮਾਇਤ ਕਰਦਾ ਹੈ ਤੇ ਹਾਂਗਕਾਂਗ ਦੀ ਕਾਨੂੰਨੀ ਸੰਸਥਾ ਵਲੋਂ ਹਿੰਸਕ ਅਪਰਾਧੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੇਣ ਵਿੱਚ ਜ਼ੋਰਦਾਰ ਹਮਾਇਤ ਕਰਦਾ ਹੈ। ਹਾਂਗਕਾਂਗ ਦਾ ਕੇਸ ਚੀਨ ਦਾ ਅੰਦਰੂਨੀ ਮਾਮਲਾ ਹੈ। ਕਿਸੇ ਵੀ ਵਿਦੇਸ਼ੀ ਸਰਕਾਰ, ਸੰਗਠਨ ਜਾਂ ਵਿਅਕਤੀਗਤ ਨੂੰ ਇਸ ਚ ਦਖਲ ਦੇਣ ਦਾ ਅਧਿਕਾਰ ਨਹੀਂ ਹੈ।

 

ਕੰਗ ਸ਼ਵਾਂਗ ਨੇ ਕਿਹਾ ਕਿ 1997 ਚ ਹਾਂਗਕਾਂਗ ਦੇ ਚੀਨ ਪਰਤਣ ਤੋਂ ਬਾਅਦ ਚੀਨ-ਯੂਕੇ ਸਾਂਝੇ ਬਿਆਨ ਵਿੱਚ ਬ੍ਰਿਟੇਨ ਦੇ ਅਧਿਕਾਰਾਂ ਅਤੇ ਕਰਤਵ ਪੂਰੇ ਹੋ ਚੁਕੇ ਹਨ। ਅਮਰੀਕਾ ਨੂੰ ਇਸ ਦੇ ਹਵਾਲੇ ਨਾਲ ਹਾਂਗ ਕਾਂਗ ਦੇ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China Warn US Interfere in Hong Kong Protest