ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਪਾਰਿਕ ਜੰਗ ਨਾਲ ਚੀਨ ਨੂੰ ਖਰਬਾਂ ਡਾਲਰ ਦਾ ਨੁਕਸਾਨ ਹੋਇਆ : ਟਰੰਪ

ਵਪਾਰਿਕ ਜੰਗ ਨਾਲ ਚੀਨ ਨੂੰ ਖਰਬਾਂ ਡਾਲਰ ਦਾ ਨੁਕਸਾਨ : ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਚੀਨ ਨਾਲ ਆਯਾਤ ਹੋਣ ਵਾਲੇ ਸਾਮਾਨ ਉਤੇ ਲਗਾਈ ਗਈ ਡਿਊਟੀ ਕਾਰਨ ਚੀਨ ਨੂੰ ਖਰਬਾਂ ਡਾਲਰ ਅਤੇ ਤੀਹ ਲੱਖ ਨੌਕਰੀਆਂ ਦਾ ਨੁਕਸਾਨ ਹੋਇਆ ਹੈ।

 

ਟਰੰਪ ਨੇ ਜੋਰ ਦੇ ਕੇ ਕਿਹਾ ਕਿ ਚੀਨ ਖਿਲਾਫ ਅਮਰੀਕਾ ਬਹੁਤ ਚੰਗਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਵਪਾਰ ਸਮਝੌਤਾ ਕਰਨ ਨੂੰ ਲੈ ਕੇ ਕਾਫੀ ਉਤਸੁਕ ਹੈ, ਉਹ ਕਿਸੇ ਵੀ ਤਰ੍ਹਾਂ ਸਮਝੌਤਾ ਕਰਨਾ ਚਾਹੁੰਦਾ ਹੈ।

 

ਦੁਨੀਆ ਦੀਆਂ ਇਨ੍ਹਾਂ ਦੋ ਉਚ ਅਰਥ ਵਿਵਸਥਾਵਾਂ ਵਿਚ ਪਿਛਲੇ ਸਾਲ ਤੋਂ ਵਿਆਪਕ ਪੱਧਰ ਉਤੇ ਵਪਾਰ ਜੰਗ ਚਲ ਰਹੀ ਹੈ, ਇਸ ਜੰਗ ਦੇ ਚਲਦਿਆਂ ਦੋਵਾਂ ਦੇਸ਼ਾਂ ਵੱਲੋਂ ਇਕ–ਦੂਜੇ ਉਤੇ ਅਰਬਾਂ ਡਾਲਰ ਦੇ ਸਾਮਾਨ ਉਤੇ ਜਵਾਬੀ ਡਿਊਟੀ ਲਗਾਇਆ ਗਈ ਹੈ। ਪਿਛਲੇ 10 ਮਹੀਨਿਆਂ ਤੋਂ ਦੋਵੇਂ ਦੇਸ਼ ਸਮਝੌਤੇ ਉਤੇ ਗੱਲਬਾਤ ਕਰ ਰਹੇ ਹਨ, ਪ੍ਰੰਤੂ ਇਸ ਵਿਚ ਹੁਣ ਤੱਕ ਕੋਈ ਸਫਲਤਾ ਹੱਥ ਨਹੀਂ ਲਗ ਸਕੀ।

 

ਟਰੰਪ ਨੇ ਸੋਮਵਾਰ ਨੂੰ ਵਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਖਬਰਾਂ ਡਾਲਰ ਕਮਾਏ ਹਨ ਅਤੇ ਚੀਨ ਨੇ ਕਈ ਖਰਬਾਂ ਡਾਲਰ ਗੁਆ ਦਿੱਤੇ। ਇਸ ਦੇ ਨਾਲ ਹੀ ਚੀਨ ਨੇ ਤੀਹ ਲੱਖ ਨੌਕਰੀਆਂ ਵੀ ਗੁਆ ਦਿੱਤੀਆਂ, ਇਸ ਵਿਚ ਅਜਿਹੀਆਂ ਕੰਪਨੀਆਂ ਦਾ ਵੀ ਯੋਗਦਾਨ ਹੈ ਜਿਨ੍ਹਾਂ ਚੀਨ ਨੂੰ ਛੱਡ ਦਿੱਤਾ ਅਤੇ ਆਪਣਾ ਨਿਵੇਸ਼ ਦੂਜੀ ਥਾਂ ਲੈ ਗਏ।

 

ਰਾਸ਼ਟਰਪਤੀ ਨੇ ਮੰਦੀ ਦੇ ਡਰ ਨੂੰ ਲੈ ਕੇ ਆ ਰਹੀਆਂ ਰਿਪੋਰਟਾਂ ਨੂੰ ਝੂਠੀਆਂ ਖਬਰਾਂ ਦਸਦੇ ਹੋਏ ਭਰੋਸਾ ਪ੍ਰਗਟਾਇਆ ਕਿ ਸ਼ੇਅਰ ਬਾਜ਼ਾਰ ਇਕ ਨਵੀਂ ਉਚਾਈ ਉਤੇ ਜਾਵੇਗਾ। ਟਰੰਪ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਇਕ ਮੌਕਾ ਆਉਣ ਵਾਲਾ ਹੈ। ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ, ਪ੍ਰੰਤੂ ਬਹੁਤ ਘੱਟ ਸਮੇਂ ਵਿਚ, ਅਸੀਂ ਇਕ ਨਵੇਂ ਰਿਕਾਰਡ ਉਤੇ ਪਹੁੰਚਾਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: China warns trillions of dollars in trade wars: Trump