ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸੇ ਵੀ ਹਾਲਾਤ ’ਚ ਪਾਕਿਸਤਾਨ ਨਾਲ ਖੜ੍ਹਾ ਰਹੇਗਾ ਚੀਨ

ਪਾਕਿਸਤਾਨ ਦੀ ਯਾਤਰਾ ਤੇ ਆਏ ਚੀਨ ਦੇ ਉਪ ਰਾਸ਼ਟਰਪਤੀ ਵਾਂਗ ਛੀਸ਼ਾਨ ਨੇ ਲੰਘੇ ਐਤਵਾਰ ਨੂੰ ਕਿਹਾ ਕਿ ਚੀਨ ਹਮੇਸ਼ਾ ਪਾਕਿਸਤਾਨ ਦੇ ਮੁੱਖ ਹਿੱਤਾਂ ਦੇ ਪੱਖ ਚ ਖੜ੍ਹਿਆ ਰਹੇਗਾ ਤੇ ਇਸ ਤੇ ਅਜਿਹਾ ਕੋਈ ਫਰਕ ਨਹੀਂ ਪੈਂਦਾ ਕਿ ਆਲਮੀ ਨਜ਼ਰੀਆ ਕਿਸ ਢੰਗ ਨਾਲ ਬਦਲਦਾ ਹੈ।

 

ਵਾਂਗ ਨੇ ਪਾਕਿ-ਚੀਨ ਸੰਸਥਾਨ ਦੁਆਰਾ ਐਤਵਾਰ ਨੂੰ ਉਲੀਕੀ ਇਕ ਬੈਠਕ ਚ ਕਿਹਾ ਕਿ ਵਿਸ਼ਵ ਅਜਿਹੇ ਸਮੇਂ ਤੋਂ ਲੰਘ ਰਿਹਾ ਹੈ ਕਿ ਜਦੋਂ ਅਹਿਮ ਬਦਲਾਅ ਤੇ ਘਟਨਾਵਾਂ ਹੋ ਰਹੀਆਂ ਹਨ।

 

ਉਨ੍ਹਾਂ ਕਿਹਾ ਕਿ ਰਵਾਇਤੀ ਅਤੇ ਗੈਰ ਰਵਾਇਤੀ ਚੁਣੌਤੀਆਂ ਅਤੇ ਵੱਖਰੇ ਵਿਚਾਰਾਂ ਤੇ ਸਭਿਆਚਾਰਾਂ ਵਿਚਾਲੇ ਸੰਘਰਸ਼ ਨਾਲ ਹਾਲਾਤ ਹੋਰ ਮੁਸ਼ਕਲ ਹੋ ਗਏ ਹਨ। ਚੀਨ ਤੇ ਪਾਕਿ ਦੋਨਾਂ ਨੇ ਬਰਾਬਰਤਾ ਤੇ ਦੱਖਣ ਪੰਥੀ ਲਾਭ ਦੇ ਆਧਾਰ ਤੇ ਸਹੀ ਫੈਸਲਾ ਚੁਣਿਆ ਹੈ। ਸਿਲਕ ਰੋਡ ਦੀ ਭਾਵਨਾ ਦੋਨਾਂ ਦੇਸ਼ਾਂ ਨੂੰ ਬਰਾਬਰਤਾ ਅਤੇ ਇਤਿਹਾਸ ਨਾਲ ਜੋੜਦਾ ਹੈ।

 

ਵਾਂਗ ਨੇ ਚੀਨ-ਪਾਕਿ ਆਰਥਿਕ ਲਾਂਘੇ ਦੀ ਸਫ਼ਲਤਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਦੂਜਾ ਪੜਾਅ ਚੀਨ ਅਤੇ ਪਾਕਿਸਤਾਨ ਦੋਨਾਂ ਨੂੰ ਵੱਧ ਲਾਭ ਪਹੁੰਚਾਵੇਗਾ। ਪਿਛਲੇ 5 ਸਾਲ ਚ ਸੀਪੀਈਸੀ ਨੇ ਕਾਫੀ ਤਰੱਕੀ ਕੀਤੀ ਹੈ ਤੇ ਇਹ ਤੇਜ਼ੀ ਨਾਲ ਉਦਯੋਗਿਕ ਪਾਰਕ ਅਤੇ ਜੀਵਨ ਨੂੰ ਆਸਾਨ ਬਣਾਉਣ ਸਮੇਤ ਨਵੀਂਆਂ ਸੰਭਾਵਨਾਵਾਂ ਵਾਲੇ ਖੇਤਰਾਂ ਚ ਫੈਲ ਰਿਹਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China will always stand by Pakistan core interests says Chinese Vice President Wang Qishan