ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੂੰ ਮੁੜ ‘ਆਕਸੀਜਨ’ ਦੇਵੇਗਾ ਚੀਨ

ਪੈਸਿਆਂ ਦੀ ਵੱਡੀ ਘਾਟ ਨਾਲ ਜੱਦੋਜਹਿਦ ਕਰ ਰਹੇ ਅਤੇ ਪੈਸਿਆਂ ਦੀ ਪੂਰਤੀ ਲਈ ਥਾਂ–ਥਾਂ ਹੱਥਪੈਰ ਮਾਰ ਰਹੇ ਪਾਕਿਸਤਾਨ ਦੀ ਮਾਲੀ ਮਦਦ ਕਰਨ ਲਈ ਚੀਨ ਮੁੜ ਤੋਂ ਤਿਆਰ ਹੋ ਗਿਆ ਹੈ। ਚੀਨ ਆਪਣੇ ਸਦਾਬਹਾਰ ਦੋਸਤ ਪਾਕਿਸਤਾਨ ਨੂੰ ਵਿਦੇਸ਼ੀ ਮੁਦਰਾ ਭੰਡਾਰ ਵਧਾਉਣ ਲਈ 2.5 ਅਰਬ ਡਾਲਰ ਦਾ ਕਰਜ਼ਾ ਦੇਵੇਗਾ। ਜਿਸ ਨਾਲ ਪਾਕਿਸਤਾਨ ਨੂੰ ਇੱਕ ਵਾਰ ਫਿਰ ਤੋਂ ਆਕਸੀਜਨ (ਮਦਦ) ਮਿਲ ਜਾਵੇਗੀ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਪਾਕਿਸਤਾਨ ਇਸ ਸਮੇਂ ਵਿਦੇਸ਼ੀ ਮੁਦਰਾ ਭੰਡਾਰ ਦੇ ਡਿੱਗਣ ਜਾਣ ਕਾਰਨ ਅਤੇ ਵਿਦੇਸ਼ੀ ਕਰਜ਼ੇ ਦੇ ਬੋਝ ਵਧਣ ਦੀ ਸਮੱਸਿਆ ਨਾਲ ਵੱਡੀ ਜੰਗ ਕਰ ਰਿਹਾ ਹੈ।

 

ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਡਿੱਗ ਕੇ ਹੁਣ 8.12 ਅਰਬ ਡਾਲਰ ਤੇ ਆ ਗਿਆ ਹੈ ਜਿਹੜਾ ਕਿ ਅੰਤਰਰਾਜੀ ਮੁਦਰਾ ਭੰਡਾਰ ਅਤੇ ਵਿਸ਼ਵ ਬੈਂਕ ਦੇ ਸੁਝਾਆਂ ਦੇ ਘਟੋ ਘੱਟ ਪੱਧਰ ਤੋਂ ਵੀ ਘੱਟ ਹੈ। ਇਹ ਭੰਡਾਰ ਸਿਰਫ 7 ਹਫਤੇ ਦੇ ਸਮਾਨ ਮੰਗਵਾਉਣ ਦੇ ਬਰਾਬਰ ਹੈ। ਇਸ ਕਾਰਨ ਵਿਸ਼ਵ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ ਗੁਆਂਢੀ ਮੁਲਕ ਪਾਕਿਸਤਾਨ ਨੂੰ ਕਰਜ਼ਾ ਦੇਣ ਤੋਂ ਮਨ੍ਹਾਂ ਕਰ ਚੁੱਕੇ ਹਨ।

 

ਪਾਕਿਸਤਾਨੀ ਅਖ਼ਬਾਰ ‘ਦ ਐਕਸਪ੍ਰੈਸ ਟ੍ਰਿਬਿਊਨ’ ਤੋਂ ਵਿੱਤ ਮੰਤਰਾਲਾ ਦੇ ਇੱਕ ਸਿਖਰ ਅਫਸਰ ਨੇ ਕਿਹਾ ਕਿ ਬੀਜਿੰਗ ਕੇਂਦਰੀ ਬੈਂਕ ਕੋਲ 2.5 ਅਰਬ ਡਾਲਰ ਜਮ੍ਹਾਂ ਕਰੇਗਾ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਅਖ਼ਬਾਰ ਨੇ ਇਹ ਵੀ ਕਿਹਾ ਕਿ ਇਸ ਮਦਦ ਮਗਰੋਂ ਚਾਲੂ ਵਿੱਤ ਸਾਲ ਚੀਨ ਦੁਆਰਾ ਦਿੱਤੀ ਗਈ ਮਾਲੀ ਮਦਦ ਦੀ ਰਕਮ 4.5 ਅਰਬ ਡਾਲਰ ਤੇ ਪੁੱਜ ਜਾਵੇਗੀ।

 

ਦੱਸਣਯੋਗ ਹੈ ਕਿ ਇਸ ਮਦਦ ਤੋਂ ਪਹਿਲਾਂ ਵੀ ਚੀਨ ਨੇ ਪਿਛਲੇ ਸਾਲ ਜੁਲਾਈ ਚ ਪਾਕਿਸਤਾਨ ਨੂੰ 2 ਅਰਬ ਡਾਲਰ ਦਾ ਕਰਜ਼ਾ ਦਿੱਤਾ ਸੀ। ਹੁਣ ਨਵੀਂ ਮਦਦ ਮਿਲਣ ਮਗਰੋਂ ਪਹਿਲਾਂ ਤੋਂ ਹੀ ਕਰਜ਼ੇ ਦੀ ਪੰਡ ਥੱਲੇ ਦਬਿਆ ਪਾਕਿਸਤਾਨ ਹੋਰ ਕਰਜ਼ੇ ਥੱਲੇ ਆ ਜਾਵੇਗਾ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China will give oxygen again pakistan