ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੂੰ 'ਟਿੱਡੀਆਂ ਦੇ ਹਮਲੇ' ਤੋਂ ਬਚਾਉਣ ਲਈ 1 ਲੱਖ ਬੱਤਖਾਂ ਭੇਜੇਗਾ ਚੀਨ

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਅਨੁਸਾਰ, ਦੇਸ਼ ਨੂੰ ਇਕ ਦਹਾਕੇ ਦੇ ਸਭ ਤੋਂ ਵੱਡੇ ਟਿੱਡੀਆਂ ਦੇ ਹਮਲੇ ਤੋਂ ਦੇਸ਼ ਨੂੰ ਬਚਾਉਣ ਲਈ ਚੀਨ ਖ਼ਾਸ ਕਿਸਮ ਦੀਆਂ ਇਕ ਲੱਖ ਬੱਤਖਾਂ ਭੇਜੇਗਾ। ਪੂਰਬੀ ਚੀਨ ਦੇ ਝੀਜਿਆਂਗ ਸੂਬੇ ਤੋਂ ਭੇਜੀ ਜਾ ਰਹੀ ਨਵੀਂ ਬੱਤਖ ਕੀੜੇ ਦੇ ਇਸ ਹਮਲੇ ਵਿੱਚ ਫਰੰਟ-ਲਾਈਨ ਹਥਿਆਰ ਹੋਣਗੇ।

 

ਇਸ ਤੋਂ ਪਹਿਲਾਂ ਚੀਨ ਨੇ ਸਥਿਤੀ ਨੂੰ ਸਮਝਣ ਅਤੇ ਪਾਕਿਸਤਾਨ ਨੂੰ ਸਲਾਹ ਦੇਣ ਲਈ ਮਾਹਰਾਂ ਦੀ ਟੀਮ ਪਾਕਿਸਤਾਨ ਭੇਜੀ ਹੈ। ਧਿਆਨ ਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ ਚੀਨ ਨੇ ਇਨ੍ਹਾਂ ਬੱਤਖਾਂ ਨੂੰ ਉਦੋਂ ਤਾਇਨਾਤ ਕੀਤਾ ਸੀ ਜਦੋਂ ਦੋ ਦਹਾਕੇ ਪਹਿਲਾਂ ਚੀਨ ਦੇ ਸ਼ਿੰਕਿਆਂਗ ਵਿੱਚ ਅਜਿਹਾ ਟਿੱਡੀ ਹਮਲਾ ਹੋਇਆ ਸੀ। ਇਹ ਬੱਤਖ ਇੱਕ ਦਿਨ ਵਿੱਚ ਬਹੁਤ ਸਾਰੀਆਂ ਟਿੱਡੀਆਂ ਖਾਂਦੀਆਂ ਹਨ। ਅਜਿਹੀ ਸਥਿਤੀ ਵਿੱਚ ਕੀਟਨਾਸ਼ਕਾਂ ਦੀ ਬਜਾਏ ਬੱਤਖ ਦੀ ਵਰਤੋਂ ਨਾਲ ਖ਼ਰਚ ਵੀ ਘੱਟ ਹੁੰਦਾ ਹੈ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦੀ।

 

ਅਖ਼ਬਾਰ ਨੇ ਸ਼ੇਜੀਆਂਗ ਪ੍ਰੋਵਿਨੇਸ਼ੀਅਲ ਇੰਸਟੀਚਿਊਟ ਆਫ਼ ਐਗਰੀਕਲਚਰਲ ਟੈਕਨਾਲੌਜੀ ਦੇ ਖੋਜਕਰਤਾ ਲੂ ਲੀਜੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਕੀਟਨਾਸ਼ਕਾਂ ਦੀ ਜਗ੍ਹਾ ਬੱਤਖਾਂ ਦੀ ਵਰਤੋਂ ਵਿੱਚ ਖ਼ਰਚਾ ਵੀ ਘੱਟ ਹੁੰਦਾ ਹੈ ਅਤੇ ਵਾਤਾਵਰਣ ਨੂੰ ਹੋਣ ਵਾਲਾ ਨੁਕਸਾਨ ਵੀ ਘੱਟ ਹੁੰਦਾ ਹੈ।

 

ਲੂ ਨੇ ਇਹ ਵੀ ਕਿਹਾ ਕਿ ਹੋਰ ਘਰੇਲੂ ਪੰਛੀਆਂ ਦੇ ਮੁਕਾਬਲੇ ਬੱਤਖ ਇਸ ਕੰਮ ਨੂੰ ਜ਼ਿਆਦਾ ਬਾਖੂਬੀ ਨਾਲ ਕਰ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਤਖ ਸਮੂਹ ਵਿੱਚ ਰਹਿਣਾ ਪਸੰਦ ਕਰਦੀ ਹੈ ਅਤੇ ਇਸ ਕਾਰਨ ਮੁਰਗੀਆਂ ਦੇ ਮੁਕਾਬਲੇ ਉਨ੍ਹਾਂ ਦੀ ਸਾਂਭ-ਸੰਭਾਲ ਵਿੱਚ ਜ਼ਿਆਦਾ ਆਸਾਨੀ ਹੁੰਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇੱਕ ਬੱਤਖ ਇੱਕ ਦਿਨ ਵਿੱਚ 200 ਤੋਂ ਵੀ ਜ਼ਿਆਦਾ ਟਿੱਡੀਆਂ ਨੂੰ ਖਾ ਸਕਦੀ ਹੈ ਅਤੇ ਇਸ ਵਿੱਚ ਤਿੰਨ ਗੁਣਾ ਜ਼ਿਆਦਾ ਲੜਨ ਦੀ ਸਮਰੱਥਾ ਹੁੰਦੀ ਹੈ।

...

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China will send 1 lakh ducklings to save Pakistan from locust attack