ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਦੀ ਫੁਹੁੜੀ ਸਹਾਰੇ ਪਹਿਲਾ ਪਾਕਿਸਤਾਨੀ ਜਾਵੇਗਾ ਪੁਲਾੜ 'ਚ

1 / 3Pakistani astronaut to go to area in 2022

2 / 3china pakistan

3 / 3Pakistani astronaut to go to area in 2022

PreviousNext

ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਲੰਘੇ ਵੀਰਵਾਰ ਨੂੰ ਐਲਾਨ ਕੀਤਾ ਕਿ ਪਾਕਿਸਤਾਨ ਚੀਨ ਦੀ ਮਦਦ ਨਾਲ ਸਾਲ 2022 ਚ ਪਹਿਲੀ ਵਾਰ ਕਿਸੇ ਪਾਕਿਸਤਾਨੀ ਨੂੰ ਪੁਲਾੜ ਚ ਭੇਜੇਗਾ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਚੌਧਰੀ ਨੇ ਕਿਹਾ ਕਿ ਪਾਕਿਸਤਾਨ ਨੇ ਸਾਲ 2022 ਚ ਆਪਣੀ ਪਹਿਲੀ ਪੁਲਾੜ ਮੁਹਿੰਮ ਭੇਜਣ ਦੀ ਯੋਜਨਾ ਬਣਾਈ ਹੈ ਅਤੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਚ ਹੋਈ ਫੈਡਰਲ ਮੰਤਰੀ ਮੰਡਲ ਦੀ ਬੈਠਕ ਚ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ।

 

ਉਨ੍ਹਾਂ ਨੇ ਇਹ ਐਲਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਹਿਲੀ ਚੀਨ ਯਾਤਰਾ ਤੋਂ ਪਹਿਲਾਂ ਕੀਤਾ ਹੈ। ਵਿਦੇਸ਼ ਦਫਤਰ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ 3 ਨਵੰਬਰ ਨੂੰ ਚੀਨ ਦੀ ਆਪਣੀ ਪਹਿਲੀ ਯਾਤਰਾ 'ਤੇ ਰਵਾਨਾ ਹੋਣਗੇ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਆਪਣੇ ਹਮਰੁਤਬਾ ਲੀ ਕਵਿੰਗ ਨਾਲ ਬੈਠਕ ਕਰਨਗੇ।

 

ਜਾਣਕਾਰੀ ਮੁਤਾਬਕ ਪਾਕਿਸਤਾਨ ਪੁਲਾੜ ਤੇ ਬਾਹਰੀ ਵਾਤਾਵਰਣ ਸ਼ੋਧ ਕਮਿਸ਼ਨ ਅਤੇ ਇਕ ਚੀਨੀ ਕੰਪਨੀ ਵਿਚਕਾਰ ਪਹਿਲਾਂ ਹੀ ਇਕ ਸਮਝੌਤੇ 'ਤੇ ਦਸਤਖਤ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਇਸ ਸਾਲ ਪਾਕਿਸਤਾਨ ਨੇ ਚੀਨੀ ਲਾਂਚ ਜਹਾਜ਼ ਦੀ ਮਦਦ ਨਾਲ ਦੋ ਉਪਗ੍ਰਹਿਆਂ ਨੂੰ ਧਰਤੀ ਦੇ ਪੰਧ ਚ ਭੇਜਿਆ ਸੀ। ਦੋਹਾਂ ਉਪਗ੍ਰਹਿਆਂ ਦਾ ਨਿਰਮਾਣ ਪਾਕਿਸਤਾਨ ਵਿਚ ਕੀਤਾ ਗਿਆ ਸੀ।

 

ਦੱਸਣਯੋਗ ਹੈ ਕਿ ਚੀਨ ਨੇ ਸਾਲ 2003 ਚ ਪਹਿਲੀ ਵਾਰ ਆਪਣੇ ਕਿਸੇ ਪੁਲਾੜ ਯਾਤਰੀ ਨੂੰ ਪੁਲਾੜ ਚ ਭੇਜਿਆ ਸੀ। ਇਸ ਦੇ ਨਾਲ ਹੀ ਰੂਸ ਅਤੇ ਅਮਰੀਕਾ ਮਗਰੋਂ ਉਹ ਸੁਤੰਤਰ ਰੂਪ ਨਾਲ ਮਨੁੱਖੀ ਪੁਲਾੜ ਉਡਾਣ ਪੂਰਾ ਕਰਨ ਵਾਲਾ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chinas first colonizer will be the first Pakistanis in space