ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਦੇ ਪ੍ਰਧਾਨ ਮੰਤਰੀ ਦੀ ਤਿੱਬਤ ’ਚ ਚੁੱਪਚਪੀਤੀ ਫੇਰੀ, ਤਿੱਬਤ ਨੂੰ ਦੱਸਿਆ ਚੀਨ ਦਾ ਹਿੱਸਾ

ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨੇ ਕਿਹਾ ਹੈ ਕਿ ਤਿੱਬਤ ਲੰਬੇ ਸਮੇਂ ਤੋਂ ਚੀਨ ਦਾ ਅਟੁੱਟ ਹਿੱਸਾ ਰਿਹਾ ਹੈ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਕਿਹਾ ਕਿ 25 ਤੋਂ 27 ਜੁਲਾਈ ਵਿਚਾਲੇ ਨਿੰਗਚੀ, ਸ਼ੈਨਨ ਅਤੇ ਲਹਾਸਾ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਹ ਜੋਖਾਂਗ ਮੰਦਰ ਵੀ ਗਏ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿਚੁਆਨਤਿੱਬਤ ਦੇ ਲਹਾਸਾਨਿੰਗਜੀ ਖ਼ੰਡ ਦਾ ਵੀ ਦੌਰਾ ਕੀਤਾ।

 

ਇਸ ਦੌਰਾਨ ਉਨ੍ਹਾਂ ਨੇ ਤਿੱਬਤ ਨੂੰ ਚੀਨ ਦਾ ਅਟੁੱਟ ਹਿੱਸਾ ਕਰਾਰ ਦਿੱਤਾ। ਉਹ ਆਪਣੇ ਇਸ਼ਾਰਿਆਂ ਚ ਇਸ ਖੇਤਰ ਚ ਦਲਾਈਲਾਮਾ ਸਮਰਥਕਾਂ ਦੀਆਂ ਭਾਵਨਾਵਾਂ ਵੱਲ ਇਸ਼ਾਰਾ ਕਰ ਰਹੇ ਸਨ। ਕੇਕਿਯਾਂਗ ਦਾ ਇਹ ਤਿੰਨ ਦਿਨਾਂ ਦੋਰਾ ਸ਼ੁੱਕਰਵਾਰ ਨੂੰ ਪੂਰਾ ਹੋ ਗਿਆ ਸੀ ਪਰ ਇਸਦੀ ਖ਼ਬਰ ਦੋ ਦਿਨਾਂ ਬਾਅਦ ਐਤਵਾਰ ਨੂੰ ਦਿੱਤੀ ਗਈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chinas Prime Ministers visit to Tibet a part of China told Tibet