ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਗ ਲੜਨ ਤੇ ਭਾਰੀ ਮੁਸ਼ਕਲਾਂ ਲਈ ਤਿਆਰ ਰਹੇ ਫ਼ੌਜ: ਸ਼ੀ ਜਿਨਪਿੰਗ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੀ ਫ਼ੌਜ ਨੂੰ ਜੰਗ ਲੜਨ ਲਈ ਤਿਆਰ ਰਹਿਣ ਲਈ ਕਿਹਾ ਹੈ। ਉਨ੍ਹਾਂ ਨੇ ਫ਼ੌਜ ਨੂੰ ਹੋਰ ਤਾਕਤਵਰ ਬਣਾਉਣ ਤੇ ਵੀ ਜ਼ੋਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਇਹ ਜਾਣਕਾਰੀ ਸ਼ਨਿੱਚਰਵਾਰ ਨੂੰ ਦਿੱਤੀ ਗਈ ਹੈ।

 

ਜਾਣਕਾਰੀ ਮੁਤਾਬਕ ਜਿਨਪਿੰਗ ਨੇ ਕੇਂਦਰੀ ਫ਼ੌਜ ਕਮੇਟੀ ਦੀ ਬੈਠਕ ਚ ਫ਼ੌਜ ਦੇ ਸਿਖਰ ਅਧਿਕਾਰੀਆਂ ਨੂੰ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੇ ਹਥਿਆਰ ਦਸਤੇ ਜੰਗ ਦੀ ਤਿਆਰੀ ਲਈ ਆਪਣੀ ਇੱਛਾ ਨੂੰ ਮਜ਼ਬੂਤ ਕਰਨ। ਬਦਲਦੇ ਸੰਸਾਰਕ ਅੰਕੜਿਆਂ ਕਾਰਨ ਜੰਗ ਦੀ ਤਿਆਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ। ਹਾਲੇ ਉਹ ਸਭ ਕੁਝ ਕਰਨ ਦੀ ਲੋੜ ਹੈ ਜੋ ਜੰਗ ਲਈ ਲਾਜ਼ਮੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਫ਼ੌਜ ਨੂੰ ਨਵੇਂ ਸਾਲ ਦੇ ਸੰਦੇਸ਼ ਚ ਕਿਹਾ ਹੈ ਕਿ ਸਮੁੱਚੇ ਫੇਰਬਦਲ ਅਤੇ ਸਾਹਮਣੇ ਨਾ ਆਉਣ ਵਾਲੇ ਖਤਰਿਆਂ ਦੇ ਦੌਰ ਚ ਤਿਆਰੀ ਬਹੁਤ ਖਾਸ ਹੈ। ਜਿਨਪਿੰਗ ਨੇ ਕਿਹਾ ਕਿ ਫ਼ੌਜ ਨੂੰ ਨਵੇਂ ਯੁਗ ਲਈ ਰਣਨੀਤੀ ਤੇ ਕੰਮ ਕਰਨਾ ਚਾਹੀਦੈ। ਵਰਤਮਾਨ ਦੌਰ ਚ ਫ਼ੌਜੀ ਬਲਾਂ ਨੂੰ ਐਮਰਜੈਂਸੀ ਦੇ ਸਮੇਂ ਕਾਰਵਾਈ ਕਰਨ, ਸਾਂਝੀਆਂ ਮੁਹਿੰਮਾਂ ਦੀ ਯੋਗਤਾ ਵਧਾਉਣ ਅਤੇ ਨਵੇਂ ਤਰੀਕਿਆਂ ਦੀ ਲੜਾਕੂ ਫ਼ੌਜ ਤਿਆਰ ਕਰਨੀ ਜ਼ਰੂਰੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਚੀਨ ਦੇ ਰਾਸ਼ਟਰਪਤੀ ਦਾ ਇਹ ਬਿਆਨ ਅਜਿਹੇ ਸਮੇਂ ਚ ਆਇਆ ਹੈ ਕਿ ਜਦੋਂ ਦੱਖਣੀ ਚੀਨ ਸਾਗਰ ਚ ਅਮਰੀਕੀ ਦਖਲ ਅਤੇ ਤਾਈਵਾਨ ਨਾਲ ਵਪਾਰ ਦੇ ਮਸਲੇ ਤੇ ਤਣਾਅ ਵਧਿਆ ਹੈ। ਜਿਨਪਿੰਗ ਨੇ ਕਿਹਾ ਕਿ ਦੁਨੀਆ ਅਜਿਹੇ ਮੁੱਖ ਬਦਲਾਵਾਂ ਦੇ ਦੌਰ ਦਾ ਸਾਹਮਣਾ ਕਰ ਰਹੀ ਹੈ ਜੋ ਕਦੇ ਕਿਸੇ ਸਦੀ ਚ ਦੇਖੇ ਨਹੀਂ ਗਏ। ਚੀਨ ਹਾਲੇ ਵੀ ਵਿਕਾਸ ਦੇ ਰਣਨੀਤਿਕ ਮੌਕੇ ਦੀ ਅਹਿਮ ਮਿਆਦ ਵਿਚਾਲੇ ਹੈ।

 

ਉਨ੍ਹਾਂ ਕਿਹਾ ਕਿ ਹਥਿਆਰਬੰਦ ਫ਼ੌਜੀਆਂ ਨੂੰ ਐਮਰਜੈਂਸੀ ਹਾਲਤ ਚ ਤੁਰੰਤ ਸਰਗਰਮ ਹੋਣ ਲਈ ਯੋਗ ਹੋਣਾ ਜ਼ਰੂਰੀ ਹੈ। ਉਨ੍ਹਾਂ ਦੀ ਸਾਂਝੀ ਅਗਵਾਈ ਯੋਗਤਾ ਨਿਖਾਰਣ ਲਈ ਹੋਰ ਨਵੇਂ ਢੰਗਾਂ ਦੇ ਲੜਾਕੂ ਬਲਾਂ ਨੂੰ ਤਿਆਰ ਕਰਨਾ ਜ਼ਰੂਰੀ ਹੈ।

 

ਦੱਸਣਯੋਗ ਹੈ ਕਿ ਰਾਸ਼ਟਰਪਤੀ ਵਜੋਂ ਜਿਨਪਿੰਗ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਮੁਖ ਵੀ ਹਨ।

 

 

/

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chinese Army ready to war for heavy troubles Xi Jinping