ਅਗਲੀ ਕਹਾਣੀ

ਚੈਲੇਂਜ ਪੂਰਾ ਕਰਨ ਲਈ ਖਾਧਾ ਚਮਚਾ, 1 ਸਾਲ ਗਲੇ `ਚ ਫਸਿਆ ਰਿਹਾ

ਚੈਲੇਂਜ ਪੂਰਾ ਕਰਨ ਲਈ ਖਾਧਾ ਚਮਚਾ, 1 ਸਾਲ ਗਲੇ `ਚ ਫਸਿਆ ਰਿਹਾ

ਚੀਨ ਤੋਂ ਇਕ ਹੈਰਾਨ ਕਰਨ ਵਾਲੀ ਘਟਲਾ ਸਾਹਮਣੇ ਆਈ ਹੈ। ਇਕ ਵਿਅਕਤੀ ਨੇ ਚੈਲੇਂਜ ਪੂਰਾ ਕਰਨ ਲਈ 8 ਇੰਚ ਲੰਬਾ ਚਮਚਾ ਖਾ ਲਿਆ। ਜੋ ਕਿ ਪੂਰਾ ਇਕ ਸਾਲ ਤੱਕ ਵਿਅਕਤੀ ਦੇ ਗਲੇ `ਚ ਫਸਿਆ ਰਿਹਾ। ਇਹ ਜਾਣਕਾਰੀ ਚੀਨ ਦੇ ਜਨਰਲ ਹਸਪਤਾਲ ਨੇ ਆਪਣੇ ਬਿਆਨ `ਚ ਸਾਂਝੀ ਕੀਤੀ।


ਜਾਣਕਾਰੀ ਅਨੁਸਾਰ 2017 `ਚ ਝਾਂਗ ਨਾਮ ਦੇ ਵਿਅਕਤੀ ਨੇ ਚੈਲੇਂਜ ਪੂਰਾ ਕਰਨ ਲਈ ਪੂਰਾ ਚਮਚਾ ਖਾ ਲਿਆ ਸੀ।ਜੋ ਕਿ ਸਾਲ ਤੱਕ ਬਿਨਾਂ ਕਿਸੇ ਸਮੱਸਿਆ ਦੇ ਉਸਦੇ ਗਲੇ `ਚ ਅਟਕਿਆ ਰਿਹਾ। ਪ੍ਰੰਤੂ ਪਿਛਲੇ ਮਹੀਨੇ ਅਕਤੂਬਰ `ਚ ਉਸ ਦੀ ਛਾਤੀ `ਚ ਸੂਜਨ ਦੇ ਨਾਲ ਦਰਦ ਅਤੇ ਸਾਹ ਲੈਣ `ਚ ਤਕਲੀਫ ਹੋਣ ਲੱਗੀ। ਜਿਸਦੇ ਬਾਅਦ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਜਾਇਆ ਗਿਆ। ਜਾਂਚ ਦੇ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਤਕਲੀਫ ਗਲੇ `ਚ ਇਕ ਚਮਚ ਦੇ ਅਟਕੇ ਹੋਣ ਕਾਰਨ ਹੋ ਰਹੀ ਹੈ। ਜਿਸਦੇ ਬਾਅਦ ਝਾਂਗ ਨੇ ਪੂਰੀ ਗੱਲ ਦੱਸੀ।


ਇਲਾਜ ਕਰਨ ਵਾਲੇ ਡਾਕਟਰ ਯੂ ਝੀਵੂ ਨੇ ਕਿਹਾ ਕਿ ਅਜਿਹਾ ਕੇਸ ਮੇਰੇ ਸਾਹਮਣੇ ਪਹਿਲੀ ਵਾਰ ਆਇਆ ਹੈ। ਜੋ ਕਿ ਕਾਫੀ ਹੈਰਾਨ ਕਰਨ ਵਾਲਾ ਹੈ। ਦੋ ਘੰਟੇ ਦੀ ਮਿਹਨ ਬਾਅਦ ਡਾਕਟਰਾਂ ਨੇ ਚਮਚ ਨੂੰ ਬਾਹਰ ਕੱਢਿਆ, ਜਿਸਦੇ ਬਾਅਦ ਮਰੀਜ ਨੂੰ ਤੁਰੰਤ ਰਾਹਤ ਮਿਲਣ ਲੱਗੀ। ਡਾਕਟਰਾਂ ਨੇ ਕਿਹਾ ਕਿ ਲੋਕਾਂ ਨੂੰ ਕਦੇ ਵੀ ਅਜਿਹੇ ਜੋਖਿਮ ਨਹੀਂ ਚੁੱਕਣੇ ਚਾਹੀਦੇ, ਕਿਉਂਕਿ ਇਹ ਜਾਨਲੇਵਾ ਵੀ ਹੋ ਸਕਦਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chinese man swallow eight inch long spoon stuck in throat for one year in china