ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਵਿੱਖ ’ਚ ਇੰਝ ਹੋਰ ਖਤਰਨਾਕ ਤੇ ਮਾਰੂ ਬਣ ਜਾਣਗੇ ਚੀਨੀ ਫ਼ੌਜੀ

ਚੀਨ ਆਪਣੀ ਫੌਜ ਨੂੰ ਅਤਿ ਆਧੁਨਿਕ ਤਕਨਾਲੋਜੀ ਨਾਲ ਲੈਸ ਕਰਨ ਲਈ ਜਾਣਿਆ ਜਾਂਦਾ ਹੈ। ਇਸ ਦੇ ਲਈ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਕਈ ਯੋਜਨਾਵਾਂ 'ਤੇ ਨਿਰੰਤਰ ਕੰਮ ਕਰ ਰਹੀ ਹੈ। ਉਨ੍ਹਾਂ ਚੋਂ ਇਕ ਹੈ ਆਇਰਨ ਮੈਨ ਸੂਟ ਡ੍ਰੈਗਨ ਦੀ ਫ਼ੌਜ ਖੜ੍ਹੇ ਰਹਿ ਕੇ ਉੱਡ ਸਕਣ ਵਾਲੇ ਫੌਜੀਆਂ ਦੀ ਇੱਕ ਟੀਮ ਬਣਾਉਣ ਦੀ ਤਿਆਰੀ ਚ ਰੁੱਝੀ ਹੈ।

 

 

ਚੀਨੀ ਮੀਡੀਆ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਡ੍ਰੈਗਨ ਆਰਮੀ ਹਾਲੀਵੁੱਡ ਫਿਲਮਆਇਰਨ ਮੈਨ’ ਵਰਗਾ ਸੂਟ ਤਿਆਰ ਕਰ ਰਹੀ ਹੈ। ਇਸ ਵਿਸ਼ੇਸ਼ ਸ਼ਸਤਰ ਨੁਮਾ ਇਸ ਬੇਹਦ ਖਾਸ ਸੂਟ ਦੀ ਮਦਦ ਨਾਲ ਪੀਐਲਏ ਦੇ ਜਵਾਨ ਭਾਰੀ ਬਾਰੂਦ ਸਮੇਤ ਹਵਾ ਉਡਾਣ ਭਰਨ ਦੇ ਯੋਗ ਹੋ ਜਾਣਗੇ। ਸਭ ਤੋਂ ਵਧੀਆ ਸੂਟ ਬਣਾਉਣ ਲਈ ਚੀਨੀ ਫੌਜ ਦੁਆਰਾ ਨਿਰਮਾਣ ਕੰਪਨੀਆਂ ਅਤੇ ਟੀਮਾਂ ਵਿਚਾਲੇ ਲਈ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਲੋੜੀਂਦਾ ਸੂਟ ਮਿਲ ਜਾਣ 'ਤੇ ਚੀਨੀ ਫ਼ੌਜ ਦੀ ਤਾਕਤ ਹੋਰ ਵੱਧ ਜਾਵੇਗੀ।

 

ਚੀਨ ਦੀ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਦੀ ਇਕ ਰਿਪੋਰਟ ਦੇ ਅਨੁਸਾਰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਐਡਵਾਂਸ ਐਕਸੋਸਕਲੇਟਨ ਸਿਸਟਮਤੇ ਕੰਮ ਕਰ ਰਹੀ ਹੈ। ਇਸ ਦੇ ਤਹਿਤ ਫੌਜੀਆਂ ਲਈ ਉਡਾਣ ਸਮਰੱਥਾ ਵਾਲੀ ਇਕ ਹਥਿਆਰਬੰਦ ਬਾਡੀ ਬਣਾਈ ਜਾਵੇਗੀ। ਇਸ ਕੰਮ ਤਕਰੀਬਨ 100 ਖੋਜੀ ਸੰਸਥਾਵਾਂ, ਕੰਪਨੀਆਂ ਅਤੇ ਯੂਨੀਵਰਸਿਟੀਆਂ ਸ਼ਾਮਲ ਹਨ। ਇਸ ਦੇ ਲਈ ਪ੍ਰੀਖਣ ਕਈ ਪੜਾਵਾਂ ਵਿੱਚ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ।

 

ਇਸ ਸਾਲ ਮਈ ਅਮਰੀਕਾ ਨੇ ਚੀਨ ਨੂੰ ਗਲਤ ਤਰੀਕੇ ਨਾਲ ਫ਼ੌਜੀ ਸਮਰੱਥਾ ਵਧਾਉਣ ਦੀ ਚੇਤਾਵਨੀ ਦਿੱਤੀ ਸੀ। ਅਮਰੀਕੀ ਰੱਖਿਆ ਵਿਭਾਗ ਨੇ ਦੋਸ਼ ਲਾਇਆ ਸੀ ਕਿ ਚੀਨ ਆਪਣੀ ਫ਼ੌਜੀ ਤਾਕਤ ਨੂੰ ਤੇਜ਼ੀ ਨਾਲ ਆਧੁਨਿਕ ਬਣਾਉਣ ਲਈ ਤਕਨਾਲੋਜੀ ਦੀ ਚੋਰੀ ਦਾ ਸਹਾਰਾ ਲੈ ਰਿਹਾ ਹੈ।

 

ਚੀਨ ਨੇ ਕਮਿਊਨਿਸਟ ਸ਼ਾਸਨ ਦੇ 70 ਸਾਲ ਪੂਰੇ ਹੋਣ ਦੇ ਮੌਕੇ ਉੱਤੇ ਮਿਜ਼ਾਈਲ ਹਥਿਆਰਾਂ ਦੀ ਗਿਣਤੀ ਅਤੇ ਖੂਬੀਆਂ ਦਾ ਆਧੁਨਿਕੀਕਰਨ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ 15,000 ਜਵਾਨਾਂ ਨੇ ਮਿਲਟਰੀ ਪਰੇਡ ਵਿਚ ਹਿੱਸਾ ਲਿਆ ਤੇ 580 ਹਥਿਆਰਾਂ ਦਹ ਪ੍ਰਦਰਸ਼ਨ ਕੀਤਾ ਜਦਕਿ ਇਸ ਦੌਰਾਨ 160 ਤੋਂ ਵੱਧ ਜਹਾਜ਼ਾਂ ਨੇ ਹਿੱਸਾ ਲਿਆ। ਇਸ ਦੀ ਅਗਵਾਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੀਤੀ। ਇਹ ਸਭ ਤੋਂ ਵੱਡੀ ਫੌਜੀ ਪਰੇਡ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chinese military will become more dangerous and deadly