ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਦੇ ਉਪ ਰਾਸ਼ਟਰਪਤੀ ਵਾਂਗ 3 ਦਿਨਾਂ ਦੌਰੇ ਉਤੇ ਪਾਕਿ ਪਹੁੰਚੇ

ਚੀਨ ਦੇ ਉਪ ਰਾਸ਼ਟਰਪਤੀ ਵਾਂਗ 3 ਦਿਨਾਂ ਦੌਰੇ ਉਤੇ ਪਾਕਿ ਪਹੁੰਚੇ

ਚੀਨ ਦੇ ਉਪ ਰਾਸ਼ਟਰਪਤੀ ਵਾਂਗ ਕਿਸ਼ਾਨ ਐਤਵਾਰ ਨੂੰ ਤਿੰਨ ਰੋਜ਼ਾ ਦੌਰੇ ਉਤੇ ਪਾਕਿਸਤਾਨ ਪਹੁੰਚ ਗਏ, ਜਿਸ ਦੌਰਾਨ ਉਹ ਰਾਸ਼ਟਰਪਤੀ ਆਰਿਫ ਅਲਵੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਕਈ ਮੁੱਦਿਆਂ ਉਤੇ ਗੱਲਬਾਤ ਕਰਨਗੇ। ਉਹ 60 ਅਰਬ ਡਾਲਰ ਦੀ ਲਾਗਤ ਵਾਲੇ ਚੀਨ–ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਦੇ ਤਹਿਤ ਕਈ ਸਮਝੌਤਿਆਂ ਉਤੇ ਦਸਤਖਤ ਕਰਨਗੇ ਤਾਂ ਕਿ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕੀਤਾ ਜਾ ਸਕੇ।

 

ਵਾਂਗ (70) ਸੱਤਧਾਰੀ ਕਮਿਊਨਿਸਟ ਪਾਰਟੀ ਆਫ ਚਾਇਨਾ (ਸੀਪੀਸੀ) ਦੀ ਪੋਲਿਟ ਬਿਊਰੋ ਸਥਾਈ ਕਮੇਟੀ ਦੇ ਮੈਂਬਰ ਹਨ। ਉਹ ਚੀਨ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਅਤੇ ਸੀਪੀਸੀ ਦੇ ਵਿਦੇਸ਼ ਮਾਮਲਿਆਂ ਦੇ ਮੁੱਖ ਸਥਾਨਕ ਸੈਂਟਰਲ ਫੌਰਨ ਅਫੇਅਰਜ਼ ਕਮੀਸ਼ਨ ਦੇ ਮੈਂਬਰ ਵੀ ਹਨ। ਹਵਾਈ ਅੱਡੇ ਉਤੇ ਉਨ੍ਹਾਂ ਦਾ ਸਵਾਗਤ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਅਤੇ ਹੋਰ ਉਚ ਅਧਿਕਾਰੀਆਂ ਨੇ ਕੀਤਾ। ਦੌਰੇ ਉਤੇ ਉਪ ਰਾਸ਼ਟਰਪਤੀ ਵਾਂਗ, ਪਾਕਿਸਤਾਨ ਦੇ ਰਾਸ਼ਟਰਪਤੀ ਅਲਵੀ ਨਾਲ ਅਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ।

 

ਸਰਕਾਰੀ ਰੇਡੀਓ ਪਾਕਿਸਤਾਨ ਨੇ ਖਬਰ ਦਿੱਤੀ ਕਿ ਪਾਕਿਸਤਾਨ ਅਤੇ ਚੀਨ ਕਈ ਖੇਤਰਾਂ ਵਿਚ ਦੁਵੱਲੇ ਸਬੰਧ ਵਧਾਉਣ ਲਈ ਸਹਿਮਤੀ ਪੱਤਰ ਅਤੇ ਸਮਝੌਤਿਆਂ ਉਤੇ ਦਸਤਖਤ ਕਰਨਗੇ ਅਤੇ ਪਰਿਯੋਜਨਾਵਾਂ ਦੀ ਸ਼ੁਰੂਆਤ ਕਰਨਗੇ। ਰੇਡੀਓ ਪਾਕਿਸਾਤਨ ਮੁਤਾਬਕ, ਵਾਂਗ ਦੀ ਯਾਤਰਾ ਪਾਕਿਸਤਾਨ ਅਤੇ ਚੀਨ ਦੇ ਸਦਾਬਹਾਰ ਅਤੇ ਆਜਮਾਏ ਹੋਏ ਰਿਸ਼ਤੇ ਦੀ ਅਹਿਮੀਅਤ ਨੂੰ ਰੇਖਾਂਕਿਤ ਕਰਦੇ ਹਨ। ਵੁਨ੍ਹਾਂ ਦੀ ਯਾਤਰਾ ਨਾਲ ਦੁਵੱਲੇ ਸਬੰਧਾਂ ਵਿਚ ਮਜ਼ਬੂਤੀ ਆਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chinese Vice President arrives in Pakistan holds talks with top leadership