ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨੀ ਔਰਤ ਨੇ ਸ਼ਰਾਬ ਲਈ ਆਨਲਾਈਨ ਖ਼ਰੀਦਿਆ ਸੱਪ, ਡੰਗ ਨਾਲ ਮਾਰੀ ਗਈ

ਚੀਨੀ ਔਰਤ ਨੇ ਸ਼ਰਾਬ ਲਈ ਆਨਲਾਈਨ ਖ਼ਰੀਦਿਆ ਸੱਪ, ਡੰਗ ਨਾਲ ਮਾਰੀ ਗਈ

ਇੱਕ ਚੀਨੀ ਔਰਤ ਨੇ ਸੱਪ ਤੋਂ ਇੱਕ ਰਵਾਇਤੀ ਸ਼ਰਾਬ ਤਿਆਰ ਕਰਨ ਲਈ ਇੱਕ ਆਨਲਾਈਨ ਸ਼ਾਪਿੰਗ ਪੋਰਟਲ ਤੋਂ ਖ਼ਤਰਨਾਕ ਜ਼ਹਿਰੀਲਾ ਸੱਪ ਮੰਗਵਾਇਆ ਪਰ ਉਸ ਨੇ ਉਸ ਨੂੰ ਡੰਗ ਲਿਆ ਤੇ ਉਹ ਮਾਰੀ ਗਈ।


ਉੱਤਰੀ ਸੂਬੇ ਸ਼ਾਂਕਸੀ ਦੀ 21 ਸਾਲਾ ਔਰਤ ਦੀ ਮੌਤ ਸੱਪ ਦੇ ਡੰਗਣ ਦੇ ਅੱਠ ਦਿਨਾਂ ਬਾਅਦ ਹੋਈ।


ਇਸ ਔਰਤ ਨੇ ਈ-ਕਾਮਰਸ ਪਲੇਟਫ਼ਾਰਮ ‘ਜ਼ੁਆਨਜ਼ੁਆਲ` ਰਾਹੀਂ ਦੱਖਣੀ ਸੂਬੇ ਗੁਆਂਗਡੌਂਗ ਦੇ ਇੱਕ ਦੁਕਾਨਦਾਰ ਤੋਂ ਸੱਪ ਖ਼ਰੀਦਿਆ ਸੀ। ਉਸ ਸੂਬੇ `ਚ ਬਹੁਤ ਖ਼ਤਰਨਾਕ ਕਿਸਮ ਦੇ ਸੱਪ ਪਾਏ ਜਾਂਦੇ ਹਨ।


ਇੱਕ ਸਥਾਨਕ ਕੂਰੀਅਰ ਕੰਪਨੀ ਨੇ ਇਹ ਸੱਪ ਉਸ ਔਰਤ ਦੇ ਘਰ ਪਹੁੰਚਾਇਆ ਸੀ। ਕੰਪਨੀ ਨੇ ਦੱਸਿਆ ਕਿ ਉਸ ਨੂੰ ਉਸ ਡੱਬੇ ਅੰਦਰਲੀ ਕਿਸੇ ਵਸਤੂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ।


ਔਰਤ, ਜਿਸ ਦੀ ਸ਼ਨਾਖ਼ਤ ਜ਼ਾਹਿਰ ਨਹੀਂ ਹੋ ਸਕੀ, ਨੇ ਇੱਕ ਰਵਾਇਤੀ ਸ਼ਰਾਬ ਬਣਾਉਣ ਬਾਰੇ ਸੋਚਿਆ ਸੀ, ਜਿਹੜੀ ਦਵਾਈ ਵਜੋਂ ਵਰਤੀ ਜਾਂਦੀ ਹੈ। ਅਜਿਹੀ ਸ਼ਰਾਬ ਤਿਆਰ ਕਰਨ ਲਈ ਸਮੁੱਚੇ ਸੱਪ ਨੂੰ ਅਲਕੋਹਲ `ਚ ਡੁਬੋਇਆ ਜਾਂਦਾ ਹੈ ਤੇ ਉਸ ਤੋਂ ਤਿਆਰ ਹੋਣ ਵਾਲੀ ਸ਼ਰਾਬ ਬਹੁਤ ਊਰਜਾ ਦੇਣ ਵਾਲੀ ਮੰਨੀ ਜਾਂਦੀ ਹੈ।


ਔਰਤ ਨੂੰ ਡੰਗਣ ਤੋਂ ਬਾਅਦ ਸੱਪ ਉਸ ਦੇ ਘਰ `ਚੋਂ ਬਾਹਰ ਨਿੱਕਲ ਗਿਆ। ਆਨਲਾਈਨ ਮੰਚਾਂ `ਤੇ ਅਜਿਹੇ ਜੰਗਲੀ ਜੀਵ ਲਿਆਉਣ ਤੇ ਲਿਜਾਣ ਦੀ ਮੁਕੰਮਲ ਪਾਬੰਦੀ ਹੈ। ਇਸੇ ਲਈ ਇਸ ਘਟਨਾ ਤੋਂ ਬਾਅਦ ਚੀਨ ਦੀਆਂ ਸਾਰੀਆਂ ਵੈੱਬਸਾਈਟਾਂ ਨੇ ਆਪਣੀਆਂ ਅਜਿਹੀਆਂ ਪੋਸਟਸ ਹਟਾ ਦਿੱਤੀਆਂ ਹਨ।


ਚੀਨ `ਚ ਈ-ਕਾਮਰਸ ਕਾਫ਼ੀ ਫੈਲਿਆ ਹੋਇਆ ਹੈ। ਅਲੀਬਾਬਾ ਦਾ ਤਾਓਬਾਓ ਪਲੇਟਫ਼ਾਰਮ ਅਰਬਾਂ ਡਾਲਰ ਕਮਾਉਂਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chinese woman bought online snake bitten and died