ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੜਕੀ ਨੇ ਖਾਧਾ ਚਮਗਿੱਦੜ, ਕੀ ਇਸੇ ਕਾਰਨ ਦੁਨੀਆਂ 'ਚ ਫੈਲਿਆ ਕੋਰੋਨਾ ਵਾਇਰਸ !

ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆਂ 'ਚ ਦਹਿਸ਼ਤ ਦਾ ਮਾਹੌਲ ਹੈ। ਕਈ ਦੇਸ਼ਾਂ ਨੇ ਚੀਨ ਦੀ ਯਾਤਰਾ ਨੂੰ ਲੈ ਕੇ ਚਿਤਾਵਨੀ ਤੱਕ ਜਾਰੀ ਕਰ ਦਿੱਤੀ ਹੈ। ਕੋਰੋਨਾ ਵਾਇਰਸ ਭਾਰਤ ਵੀ ਪਹੁੰਚ ਗਿਆ ਹੈ। ਮੁੰਬਈ 'ਚ ਇਸ ਵਾਇਰਸ ਦੇ ਦੋ ਸ਼ੱਕੀ ਲੋਕਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਦੀ ਪ੍ਰੀਖਣ 'ਚ ਨਤੀਜਾ ਪਾਜੀਟਿਵ ਪਾਇਆ ਗਿਆ ਹੈ। ਚੀਨ 'ਚ 41 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1287 ਲੋਕਾਂ ਦੇ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
 

 

ਇਸ ਨੂੰ ਸਾਲ ਦਾ ਸੱਭ ਤੋਂ ਜਾਨਲੇਵਾ ਵਾਇਰਸ ਮੰਨਿਆ ਜਾ ਰਿਹਾ ਹੈ। ਇਸ ਵਿਚਕਾਰ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸੇ ਲੜਕੀ ਦੇ ਕਾਰਨ ਇਹ ਵਾਇਰਸ ਪੂਰੀ ਦੁਨੀਆਂ 'ਚ ਫੈਲਿਆ ਹੈ। ਵੀਡੀਓ 'ਚ ਇੱਕ ਚੀਨੀ ਲੜਕੀ ਚਮਗਿੱਦੜ ਖਾਂਦੇ ਦਿਖਾਈ ਦੇ ਰਹੀ ਹੈ। ਵੀਡੀਓ 'ਚ ਲੜਕੀ ਚਮਗਿੱਦੜ ਦਾ ਸੂਪ ਪੀਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਨਾਲ ਇੱਕ ਮੈਸੇਜ਼ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕਿਹਾ ਜਾਂਦਾ ਹੈ ਕਿ ਚਮਗਿੱਦੜ ਖਾਣ ਤੋਂ ਬਾਅਦ ਲੜਕੀ 'ਚ ਕੋਰੋਨਾ ਵਾਇਰਸ ਪੈਦਾ ਹੋਇਆ, ਜੋ ਦੂਜੇ ਲੋਕਾਂ 'ਚ ਫੈਲ ਗਿਆ।
 

 

ਦੂਜੇ ਪਾਸੇ ਚੀਨੀ ਵਿਗਿਆਨੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੋਰੋਨ ਵਾਇਰਸ ਸੱਪਾਂ ਅਤੇ ਚਮਗਿੱਦੜ ਰਾਹੀਂ ਹੀ ਮਨੁੱਖਾਂ 'ਚ ਫੈਲਦਾ ਹੈ। ਚੀਨ 'ਚ ਵੱਡੀ ਗਿਣਤੀ 'ਚ ਜਾਨਵਰਾਂ ਨੂੰ ਖਾਧਾ ਜਾਂਦਾ ਹੈ। ਇਕੱਲੇ ਚੀਨ ਦੇ ਵੁਹਾਨ ਸ਼ਹਿਰ 'ਚ ਅਜਿਹੇ ਜਾਨਵਰਾਂ ਦਾ ਬਾਜ਼ਾਰ ਹੈ, ਜਿਥੇ ਸੱਪ, ਚਮਗਿੱਦੜ, ਮੈਰਮੋਟਸ, ਪੰਛੀ, ਖਰਗੋਸ਼ ਆਦਿ ਵਿੱਕਦੇ ਹਨ। ਚੀਨ ਦੇ ਲੋਕ ਇਨ੍ਹਾਂ ਜਾਨਵਰਾਂ ਨੂੰ ਖਾਂਦੇ ਹਨ।
 

 

ਚੀਨ ਦੇ ਵਿਗਿਆਨੀ ਮੰਨਦੇ ਹਨ ਕਿ ਪਿਛਲੇ ਕੁਝ ਸਾਲਾਂ 'ਚ ਚਮਗਿੱਦੜ ਤੋਂ ਫੈਲਣ ਵਾਲੇ SARS (Severe Acute Respiratory Syndrome) ਦਾ ਵਾਇਰਸ ਸੱਪਾਂ ਰਾਹੀਂ ਲੋਕਾਂ 'ਚ ਫੈਲਿਆ ਹੈ। ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਵੁਹਾਨ ਸ਼ਹਿਰ 'ਚ ਹੀ ਦਿਖਾਈ ਦੇ ਰਿਹਾ ਹੈ। ਵੁਹਾਨ ਸਣੇ ਚੀਨ ਦੇ 9 ਸ਼ਹਿਰ ਬੰਦ ਕਰ ਦਿੱਤੇ ਗਏ ਹਨ।
 

ਕੋਰੋਨਾ ਵਾਇਰਸ ਦੇ ਲੱਛਣ :
ਇਸ ਵਾਇਰਸ ਦੇ ਨਤੀਜੇ ਵਜੋਂ ਬੁਖਾਰ, ਜ਼ੁਕਾਮ, ਸਾਹ ਲੈਣ ਵਿਚ ਤਕਲੀਫ, ਨੱਕ ਵਿਚੋਂ ਪਾਣੀ ਵਹਿਣਾ ਤੇ ਗਲੇ ਵਿਚ ਖਰਾਸ਼ ਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਉਥੇ ਹੀ ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਤੋਂ ਬਚਣ ਤੇ ਉਸ ਦੇ ਅਸਰ ਨੂੰ ਘੱਟ ਕਰਨ ਲਈ ਕੁਝ ਉਪਾਅ ਵਰਤਣ ਦੀ ਹਿਦਾਇਤ ਦਿੱਤੀ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਨੇ ਵੀ ਟਵੀਟ ਕੀਤਾ ਹੈ। ਟਵੀਟ ਵਿਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਘੱਟ ਕਰਨ ਦੇ ਉਪਾਅ ਦੱਸੇ ਗਏ ਹਨ।

 


 

ਕੋਰੋਨਾ ਵਾਇਰਸ ਤੋਂ ਬਚਣ ਦੇ ਉਪਾਅ :
ਖੰਗਦੇ ਜਾਂ ਛਿੱਕਦੇ ਵੇਲੇ ਆਪਣੀ ਨੱਕ ਤੇ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕ ਲਓ।
ਆਪਣੇ ਹੱਥ ਸਾਬਣ ਤੇ ਪਾਣੀ ਜਾਂ ਅਲਕੋਹਲ ਵਾਲੇ ਹੈਂਡ ਰਬ ਨਾਲ ਸਾਫ ਕਰੋ।
ਜਿਨ੍ਹਾਂ 'ਚ ਸਰਦੀ ਜਾਂ ਫਲੂ ਜਿਹੇ ਲੱਛਣ ਪਹਿਲਾਂ ਤੋਂ ਹੋਣ ਉਨ੍ਹਾਂਨਾਲ ਕਰੀਬੀ ਸੰਪਰਕ ਤੋਂ ਬਚੋ।
ਜੰਗਲ ਤੇ ਖੇਤਾਂ 'ਚ ਰਹਿਣ ਵਾਲੇ ਜਾਨਵਰਾਂ ਦੇ ਨਾਲ ਅਸੁਰੱਖਿਅਤ ਸੰਪਰਕ ਨਾ ਬਣਾਓ।
ਮੀਟ ਤੇ ਅੰਡੇ ਨੂੰ ਚੰਗੀ ਤਰ੍ਹਾਂ ਪਕਾਓ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chinese woman eats bat in midst of coronavirus outbreak