ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਈਜੀਰੀਆ ’ਚ ਫੈਲਿਆ ਹੈਜ਼ਾ, 175 ਮੌਤਾਂ-10000 ਲੋਕ ਮੁਸ਼ਕਲਾਂ ’ਚ

ਨਾਈਜੀਰੀਆ ਦੇ ਪੂਰਬੀ ਉੱਤਰੀ ਖੇਤਰ ਚ ਹੈਜ਼ਾ ਫੈਲਣ ਕਾਰਨ ਲਗਭਗ 175 ਲੋਕਾਂ ਦੀ ਮੌਤ ਹੋ ਗਈ ਜਦਕਿ 10000 ਤੋਂ ਵੱਧ ਲੋਕ ਇਸ ਨਾਮੁਰਾਦ ਬੀਮਾਰੀ ਕਾਰਨ ਪ੍ਰਭਾਵਿਤ ਹੋਏ ਹਨ। ਇਹ ਅੰਕੜਾ ਹਾਲੇ ਹੋਰ ਵੱਧਣ ਦਾ ਖਦਸ਼ਾ ਹੈ। ਇਸ ਖੇਤਰ ਚ ਬੋਕੋ ਹਰਾਮ ਦੀ ਹਿੰਸਾ ਕਾਰਨ ਹਜ਼ਾਰਾਂ ਲੋਕ ਭੀੜ ਨਾਲ ਭਰੇ ਰਾਹਤ ਕੈਂਪਾਂ ਚ ਪਨਾਹ ਲੈਣ ਲਈ ਮਜਬੂਰ ਹੋ ਚੁੱਕੇ ਹਨ।

 

ਨਾਰਵੇ ਰਫਿਊਜੀ ਕਾਊਂਸਲ (ਐਨਆਰਸੀ) ਨੇ ਸੋਮਵਾਰ ਨੂੰ ਦੱਸਿਆ ਕਿ ਨਵੰਬਰ 2018 ਦੇ ਸ਼ੁਰੂਆਤ ਤੱਕ ਐਡਮਾਵਾ, ਬੋਰਨੀ ਅਤੇ ਯੋਬੇ ਸੂਬਿਆਂ ਚ ਤੇਜ਼ੀ ਨਾਲ ਫੈਲ ਰਹੀ ਬਿਮਾਰੀ ਹੈਜ਼ਾ ਦੀ ਹੱਦ ਚ ਲਗਭਗ 10000 ਲੋਕ ਆ ਗਏ ਹਨ, ਜਦਕਿ 175 ਲੋਕ ਮਾਰੇ ਗਏ ਹਨ।

 

ਬੋਰਨੋ ਦੀ ਰਾਜਧਾਨੀ ਮੈਡੂਗੁਰੀ ਚ ਐਨਆਰਸੀ ਦੇ ਸਮਾਗਮ ਪ੍ਰਬੰਧਕ ਜੈਨੇਟ ਚੋਰੋਨੇ ਨੇ ਕਿਹਾ, ਬੀਮਾਰੀ ਦੇ ਫੈਲਣ ਦੇ ਵੱਡੇ ਕਾਰਨਾਂ ਚ ਇੱਕ ਕਾਰਨ ਰਾਹਤ ਕੈਂਪਾਂ ਚ ਬਹੁਤ ਵੱਧ ਭੀੜ ਹੋਣਾ ਹੈ ਜਿਸ ਕਾਰਨ ਲੋੜੀਂਦੇ ਪਾਣੀ ਦੀ ਸਪਲਾਈ ਅਤੇ ਸਾਫ ਸਫਾਈ ਮੁਸ਼ਕਲ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੀਂਹ ਦੇ ਸੀਜ਼ਨ ਨੇ ਹਾਲਾਤ ਹੋਰ ਖਰਾਬ ਕਰ ਦਿੱਤੇ ਹਨ।

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cholera outbreak in Nigeria 175 deaths 10000 people in difficulties