ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕ੍ਰਾਈਸਟਚਰਚ ਮਸਜਿਦਾਂ ਦੇ ਹਮਲਾਵਰ 'ਤੇ ਚੱਲੇਗਾ ਅੱਤਵਾਦ ਦਾ ਕੇਸ 

ਗੋਲੀਬਾਰੀ ਵਿੱਚ ਮਾਰੇ ਗਏ ਸਨ 51 ਲੋਕ

 
ਨਿਊਜ਼ੀਲੈਂਡ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ 15 ਮਾਰਚ ਨੂੰ ਕ੍ਰਾਈਸਟਚਰਚ ਵਿਚ ਦੋ ਮਸਜਿਦਾਂ 'ਤੇ ਗੋਲੀਬਾਰੀ ਕਰਨ ਦੇ ਆਰੋਪੀ ਨੂੰ ਅੱਤਵਾਦ ਦਾ ਦੋਸ਼ੀ ਮੰਨਿਆ ਗਿਆ ਹੈ।  

 

ਦੱਖਣੀ ਟਾਪੂ ਦੇ ਸ਼ਹਿਰ ਅਲ-ਨੂਰ ਅਤੇ ਲਿਨਵੁੱਡ ਮਸਜਿਦਾਂ ਵਿੱਚ ਗੋਲੀਬਾਰੀ ਵਿਚ 51 ਲੋਕ ਮਾਰੇ ਗਏ ਸਨ। ਏਫੇੇ ਨਿਊਜ਼ ਦੀ ਰਿਪੋਰਟ ਅਨੁਸਾਰ, ਪੁਲਿਸ ਕਮਿਸ਼ਨਰ ਮਾਈਕ ਬੁਸ਼ ਨੇ ਇਕ ਬਿਆਨ ਵਿਚ ਕਿਹਾ ਹੈ, "ਅੱਤਵਾਦੀ ਐਕਟ 2002 ਦੀ ਧਾਰਾ 6-ਏ ਤਹਿਤ ਬ੍ਰੇਂਟਨ ਟੈਰੰਟ ਖ਼ਿਲਾਫ਼ ਅੱਤਵਾਦੀ ਸਰਗਰਮੀਆਂ ਕਰਨ ਦਾ ਆਰੋਪ ਦਾਇਰ ਕੀਤਾ ਗਿਆ ਹੈ।''

 

ਬੁਸ਼ ਨੇ ਕਿਹਾ ਕਿ ਇਸ ਦੇ ਜ਼ਿਆਦਤਰ ਮਾਮਲਿਆਂ ਵਿੱਚ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਵੀ ਦੋਸ਼ ਆਇਦ ਕੀਤੇ ਗਏ ਹਨ। 28 ਸਾਲਾ ਬ੍ਰੈਂਟਨ ਟੈਰੰਟ ਹੁਣ ਤੱਕ 51 ਕਤਲ ਅਤੇ 40 ਕਤਲ ਦੀਆਂ ਕੋਸ਼ਿਸ਼ ਦੇ ਦੋਸ਼ਾਂ ਦੇ ਨਾਲ-ਨਾਲ ਅੱਤਵਾਦ ਦੇ ਦੋਸ਼ਾਂ ਦਾ ਵੀ ਸਾਹਮਣਾ ਕਰੇਗਾ। 

 

ਬੁਸ਼ ਨੇ ਕਿਹਾ ਕਿ ਪੁਲਿਸ ਨੇ ਪੀੜਤ ਪਰਿਵਾਰਾਂ ਅਤੇ ਬਚੇ ਲੋਕਾਂ ਨੂੰ ਮਿਲੀ ਅਤੇ ਨਵੇਂ ਦੋਸ਼ਾਂ ਦੀ ਜਾਣਕਾਰੀ ਦਿੱਤੀ। ਨਾਲ ਹੀ ਚੱਲ ਰਹੀ ਜਾਂਚ ਅਤੇ ਅਦਾਲਤ ਦੀ ਕਾਰਵਾਈ ਬਾਰੇ ਵੀ ਦੱਸਿਆ।

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Christchurch attacker charged with terrorism 51 People Killed in Mosque Shooting