ਪਿਛਲੇ 10 ਦਿਨਾਂ ਵਿੱਚ ਇਹ ਤੀਸਰੀ ਘਟਨਾ ਹੈ ਜਦੋਂ ਕਿਸੇ ਘੱਟ ਗਿਣਤੀ ਭਾਈਚਾਰੇ ਦੀ ਲੜਕੀ ਦਾ ਕਥਿਤ ਤੌਰ ਉੱਤੇ ਮੁਸਲਿਮ ਧਰਮ ਪਰਿਵਰਤਨ ਕਰਵਾਇਆ ਗਿਆ।
The teacher who taught Arabic to the girl in the govt school told her you can't go back home now as you're a Muslim. pic.twitter.com/tDWkVdyH9C
— Naila Inayat नायला इनायत (@nailainayat) September 7, 2019
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਸਕੂਲ ਅਧਿਆਪਕ ਨੇ 15 ਸਾਲਾ ਇਸਾਈ ਲੜਕੀ ਫੈਜ ਮੁਖਤਾਰ ਦਾ ਜਬਰਨ ਧਰਮ ਪਰਿਵਰਤਨ ਕਰਵਾਇਆ। ਪਿਛਲੇ ਦੋ ਹਫ਼ਤਿਆਂ ਵਿੱਚ ਇਹ ਤੀਸਰੀ ਘਟਨਾ ਹੈ, ਜਦੋਂ ਕਿਸੇ ਕੁੜੀ ਦਾ ਜਬਰਨ ਧਰਮ ਪਰਿਵਰਤਨ ਕਰਵਾਇਆ ਗਿਆ।
ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਇਤ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ।
ਜਾਣਕਾਰੀ ਅਨੁਸਾਰ ਫੈਜ ਸ਼ੇਖਪੁਰਾ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ। ਉਸ ਦੇ ਸਕੂਲ ਦਾ ਇੱਕ ਅਧਿਆਪਕ ਫੈਜ ਨੂੰ ਮਦਰਸੇ ਲੈ ਕੇ ਆਇਆ ਅਤੇ ਉਥੇ ਜਬਰਨ ਉਸ ਨੂੰ ਮੁਸਲਿਮ ਧਰਮ ਕਬੂਲ ਕਰਵਾਇਆ ਗਿਆ।
ਨਾਇਲਾ ਇਨਾਇਤ ਮੁਤਾਬਕ ਅਧਿਆਪਕ ਨੇ ਕਿਹਾ ਕਿ ਮੁਸਲਿਮ ਬਣਨ ਤੋਂ ਬਾਅਦ ਪੀੜਤਾ ਆਪਣੇ ਘਰ ਨਹੀਂ ਜਾ ਸਕਦੀ ਹੈ।
This is the third case of forced religious conversion in a week. Renuka Kumari, Jagjit Kaur and Faiza Mukhtar. Hindu, Sikh and Christian girls are not 'pure' enough for the land of the pure? #EndForcedConversions pic.twitter.com/7RquFGln8h
— Naila Inayat नायला इनायत (@nailainayat) September 7, 2019