ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਮਹਿਲਾ ਵਿਗਿਆਨੀ ਨੇ ਪੁਲਾੜ 'ਚ 288 ਦਿਨ ਬਿਤਾ ਕੇ ਦੁਨੀਆ ਨੂੰ ਕੀਤਾ ਹੈਰਾਨ

ਅਮਰੀਕਾ ਦੀ ਪ੍ਰਸਿੱਧ ਪੁਲਾੜ ਏਜੰਸੀ ਨਾਸਾ ਦੀ ਮਹਿਲਾ ਵਿਗਿਆਨੀ ਕ੍ਰਿਸਟੀਨਾ ਕੋਚ ਨੇ ਲਗਾਤਾਰ ਇੱਕ ਹੀ ਫਲਾਈਟ ਵਿੱਚ 288 ਦਿਨ ਸਪੇਸ 'ਚ ਬਿਤਾ ਕੇ ਇਤਿਹਾਸ ਰਚ ਦਿੱਤਾ ਹੈ। ਬੀਤੀ 14 ਮਾਰਚ ਨੂੰ ਕ੍ਰਿਸਟੀਨਾ ਨੇ ਫਲਾਈਟ ਇੰਜੀਨੀਅਰ ਦੇ ਤੌਰ 'ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ਉਡਾਣ ਭਰੀ ਸੀ। ਉਹ 6 ਫਰਵਰੀ 2020 ਨੂੰ ਵਾਪਸ ਧਰਤੀ 'ਤੇ ਪਰਤੇਗੀ। ਕ੍ਰਿਸਟੀਨਾ ਉਦੋਂ ਤਕ ਸਪੇਸ 'ਚ 328 ਤੋਂ ਵੱਧ ਦਿਨ ਬਿਤਾ ਚੁੱਕੀ ਹੋਵੇਗੀ।  
 

ਇਸ ਤੋਂ ਪਹਿਲਾਂ ਸੇਵਾ ਮੁਕਤ ਸਪੇਸ ਯਾਤਰੀ ਮਾਰਕ ਕੇਲੀ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿੱਚ ਲਗਾਤਾਰ 438 ਦਿਨ ਬਿਤਾਏ ਸਨ। ਇੰਟਰਨੈਸ਼ਨਲ ਸਪੇਸ ਸਟੇਸ਼ਨ 'ਚ ਰਹਿੰਦੇ ਹੋਏ ਕ੍ਰਿਸਟੀਨਾ ਸਪੇਸ ਵਿਚ ਚਾਰ ਵਾਰ ਸਪੇਸਵਾਕ ਕਰ ਚੁੱਕੀ ਹੈ। 18 ਅਕਤੂਬਰ ਨੂੰ ਪਹਿਲੀ ਵਾਰ ਕੋਚ ਨੇ ਆਪਣੀ ਸਾਥੀ ਸਪੇਸ ਯਾਤਰੀ ਜੈਸਿਕਾ ਮੀਰ ਦੇ ਨਾਲ ਸਪੇਸਵਾਕ ਕੀਤਾ ਸੀ।
 

ਜ਼ਿਕਰਯੋਗ ਹੈ ਕਿ 15 ਮਹਿਲਾ ਵਿਗਿਆਨੀਆਂ ਨੇ ਸਪੇਸਵਾਕ ਕੀਤਾ ਹੈ ਪਰ ਹਰ ਵਾਰ ਉਨ੍ਹਾਂ ਦੇ ਨਾਲ ਮਰਦ ਸਪੇਸ ਯਾਤਰੀ ਸਨ। ਕੋਚ ਤੇ ਜੈਸਿਕਾ ਨੇ ਬਿਨਾਂ ਕਿਸੇ ਪੁਰਸ਼ ਸਾਥੀ ਦੇ ਸਪੇਸਵਾਕ ਕੀਤਾ ਸੀ। ਸਪੇਸ ਯਾਤਰੀ ਹੋਣ ਦੇ ਨਾਲ ਹੀ ਕ੍ਰਿਸਟੀਨਾ ਨੂੰ ਯੋਗ, ਦੌੜਨ, ਹਿੱਲ ਕਲਾਈਬਿੰਗ, ਫੋਟੋਗ੍ਰਾਫੀ ਕਰਨ ਤੇ ਘੁੰਮਣ ਦਾ ਸ਼ੌਂਕ ਹੈ।
 

ਅਮਰੀਕੀ ਮਹਿਲਾ ਸਪੇਸ ਯਾਤਰੀ ਪੇਗੀ ਵਿੰਸਟਨ ਅਮਰੀਕਾ ਦੇ ਇਤਿਹਾਸ ਵਿਚ 665 ਦਿਨ ਸਪੇਸ ਵਿਚ ਬਿਚਾ ਚੁੱਕੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਪੰਜ ਵੱਖ-ਵੱਖ ਫਲਾਈਟਾਂ ਦੇ ਜ਼ਰੀਏ ਬਿਤਾਇਆ ਹੈ। ਕ੍ਰਿਸਟੀਨਾ, ਪੇਗੀ ਨੂੰ ਆਪਣੀ ਆਦਰਸ਼ ਮੰਨਦੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Christina Koch just set a record for the longest spaceflight by a woman