ਵਿਦਰੋਹੀਆਂ ਦੇ ਕਬਜ਼ੇ ਵਾਲੇ ਪੱਛਮੀ ਸੀਰੀਆ ਵਿੱਚ ਸੱਤਾ ਸਮਰੱਥਕਾਂ ਅਤੇ ਵਿਦਰੋਹੀਆਂ ਦਰਮਿਆਨ ਹੋਈਆਂ ਝੜਪਾਂ ਵਿੱਚ ਮੰਗਲਵਾਰ ਨੂੰ 60 ਲੜਾਕੂ ਮਾਰੇ ਗਏ। ਇਕ ਨਿਗਰਾਨੀ ਏਜੰਸੀ ਨੇ ਇਹ ਜਾਣਕਾਰੀ ਦਿੱਤੀ।
ਸੀਰੀਆ ਦੀ ਸਾਬਕਾ ਅਲ-ਕਾਇਦਾ ਸੰਗਠਨ ਦੀ ਅਗਵਾਈ ਵਾਲੇ ਇੱਕ ਜੇਹਾਦੀ ਸਮੂਹ ਹਯਾਤ ਤਹਰੀਰ ਅਲ-ਸ਼ਾਮ ਨੇ ਜਨਵਰੀ ਤੋਂ ਇਦਲਿਬ ਸੂਬੇ ਦੇ ਨਾਲ ਹੀ ਗੁਆਂਢੀ ਹਾਮਾ, ਅਲੇਪੋ ਅਤੇ ਲਟਾਕੀਆ ਪ੍ਰਾਂਤਾਂ ਦੇ ਜ਼ਿਆਦਾਤਰ ਹਿੱਸੇ ਉੱਤੇ ਕੰਟਰੋਲ ਕਰ ਰੱਖਿਆ ਹੈ। ਇਲਾਕੇ ਵਿੱਚ ਕਈ ਹੋਰ ਹਥਿਆਰਬੰਦ ਵਿਦਰੋਹੀ ਸਮੂਹ ਵੀ ਸਰਗਰਮ ਹਨ।
ਸੀਰੀਅਨ ਆਬਜ਼ਰਵੇਟਰੀ ਫ਼ਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਮੰਗਲਵਾਰ ਨੂੰ ਦੱਖਣੀ ਇਦਲਿਬ ਅਤੇ ਪੇਂਡੂ ਲਟਾਕੀਆ ਵਿੱਚ ਸਰਕਾਰ ਸਮਰੱਥਕ 30 ਸੁਰੱਖਿਆ ਬਲ ਅਤੇ 30 ਜੇਹਾਦੀ ਮਾਰੇ ਗਏ।