ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿਲੀ ਸਕੀ ਸਟੇਸ਼ਨਾਂ ’ਤੇ ਕਰਾਈ ਜਾ ਰਿਹੈ ਨਕਲੀ ਬਰਫਬਾਰੀ

(ਫੋਟੋ ਏ.ਐੱਫ.ਪੀ.)

 

 

ਚਿਲੀ ਮੌਸਮੀ ਤਬਦੀਲੀ ਅਤੇ ਪ੍ਰਦੂਸ਼ਣ ਦੇ ਕਹਿਰ ਨਾਲ ਲੜ ਰਿਹਾ ਹੈ, ਸਿੱਟੇ ਵਜੋਂ ਚਿਲੀ ਦੇ ਸਕੀ ਸਟੇਸ਼ਨਾਂ ’ਤੇ ਬਹੁਤ ਘੱਟ ਬਰਫਬਾਰੀ ਹੋਈ ਹੈ। ਘੱਟ ਬਰਫਬਾਰੀ ਹੋਣ ਕਾਰਨ ਉਥੇ ਪਹਾੜੀ ਇਲਾਕਿਆਂ ਚ ਨਕਲੀ ਬਰਫਬਾਰੀ ਕੀਤੀ ਜਾ ਰਹੀ ਹੈ।

 

 

ਸਿਰਫ ਕੁਝ ਦਹਾਕੇ ਪਹਿਲਾਂ ਹੀ ਐਂਡੀਜ਼ ਪਰਬਤ ਲੜੀ 'ਤੇ 4 ਮੀਟਰ ਤੋਂ ਵੱਧ ਬਰਫਬਾਰੀ ਹੋਈ ਸੀ, ਜਿਸ ਕਾਰਨ ਸੜਕਾਂ ਬੰਦ ਪੈ ਗਈਆਂ ਸਨ ਪਰ ਇਸ ਸਾਲ ਚਿਲੀ ਦੀ ਐਂਡੀਜ਼ ਪਹਾੜੀ ਲੜੀ ਚ ਸਿਰਫ ਤਿੰਨ ਵਾਰ ਬਰਫਬਾਰੀ ਹੋਈ ਹੈ ਅਤੇ ਉਹ ਵੀ 30 ਸੈਂਟੀਮੀਟਰ ਤੋਂ ਵੱਧ ਨਹੀਂ ਹੈ।

 

 

ਮੌਸਮ ਵਿੱਚ ਤਬਦੀਲੀ ਕਾਰਨ ਸਾਰੇ ਸਕੀ ਸੈਂਟਰ ਕੁਦਰਤੀ ਬਰਫ ਤੋਂ ਰਹਿਤ ਹਨ ਤੇ ਉਥੇ ਨਕਲੀ ਬਰਫਬਾਰੀ ਕਰਾਈ  ਜਾ ਰਹੀ ਹੈ।

 

 

ਇਸ ਨਕਲੀ ਬਰਫ ਨੂੰ ਬਣਾਉਣ ਅਤੇ ਇਸ ਨੂੰ ਪਹਾੜਾਂ 'ਤੇ ਛਿੜਕਾਉਣ ਵਿਚ ਬਹੁਤ ਸਾਰਾ ਨਿਵੇਸ਼ ਕਰਨਾ ਪੈਂਦਾ ਹੈ ਜਿਹੜਾ ਮੌਸਮ ਚ ਤਬਦੀਲੀ ਕਾਰਨ ਆਉਣ ਵਾਲੇ ਸਾਲਾਂ ਚ ਹੋਰ ਵਧੇਗਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Climate change forces Chile ski stations to make fake snow