ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਫ਼ਿਜ਼ ਸਈਦ ਦਾ ਨੇੜਲਾ ਰਿਸ਼ਤੇਦਾਰ ਪਾਕਿਸਤਾਨ ’ਚ ਗ੍ਰਿਫ਼ਤਾਰ

ਹਾਫ਼ਿਜ਼ ਸਈਦ ਦਾ ਨੇੜਲਾ ਰਿਸ਼ਤੇਦਾਰ ਪਾਕਿਸਤਾਨ ’ਚ ਗ੍ਰਿਫ਼ਤਾਰ

ਮੁੰਬਈ ਅੱਤਵਾਦੀ ਹਮਲੇ ਦੇ ਸਾਜ਼ਿਸ਼ਘਾੜੇ ਤੇ ਪਾਬੰਦੀਸ਼ੁਦਾ ਜਮਾਤ–ਉਦ–ਦਾਅਵਾ ਦੇ ਆਗੂ ਹਾਫ਼ਿਜ਼ ਸਈਦ ਦੇ ਇੱਕ ਨੇੜਲੇ ਰਿਸ਼ਤੇਦਾਰ ਹਾਫ਼ਿਜ਼ ਅਬਦੁਰ ਰਹਿਮਾਨ ਮੱਕੀ ਨੂੰ ਨਫ਼ਰਤ ਫੈਲਾਉਣ ਵਾਲਾ ਬਿਆਨ ਦੇਣ ਤੇ ਪਾਕਿਸਤਾਨ ਸਰਕਾਰ ਦੀ ਆਲੋਚਨਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

 

 

ਜਮਾਤ ਦੀ ਸਿਆਸੀ ਤੇ ਕੌਮਾਂਤਰੀ ਮਾਮਲਿਆਂ ਬਾਰੇ ਸ਼ਾਖਾ ਦੇ ਮੁਖੀ ਤੇ ਉਸ ਦੀ ਚੈਰਿਟੀ ਸੰਸਥਾ ਫ਼ਲਾਹ–ਏ–ਇਨਸਾਨੀਅਤ ਫ਼ਾਊਂਡੇਸ਼ਨ ਦੇ ਇੰਚਾਰਜ ਮੱਕੀ ਨੂੰ ਇਸ ਪਾਬੰਦੀਸ਼ੁਦਾ ਜੱਥੇਬੰਦੀ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਤਹਿਤ ਗ੍ਰਿਫ਼ਤਾਰ ਕੀਤਾ ਗਿਆ।

 

 

ਪੁਲਿਸ ਪੁਲਿਸ ਦੇ ਤਰਜਮਾਨ ਨਾਬੀਲਾ ਗਜ਼ਨਫ਼ਰ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਪਰ ਇਹ ਨਹੀਂ ਦੱਸਿਆ ਕਿ ਉਸ ਨੂੰ ਕਿਹੜੇ ਦੋਸ਼ਾਂ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਮੱਕੀ ਨੂੰ ਲਾਹੌਰ ਤੋਂ ਲਗਭਗ 80 ਕਿਲੋਮੀਟਰ ਦੂਰ ਗੁਜਰਾਂਵਾਲਾ ਕਸਬੇ ਵਿੱਚ ਨਫ਼ਰਤ ਭਰਿਆ ਭਾਸ਼ਣ ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

 

 

ਸੂਤਰਾਂ ਮੁਤਾਬਕ ਮੱਕੀ ਦੀ ਗ੍ਰਿਫ਼ਤਾਰੀ ਨੂੰ ਵਿੱਤੀ ਕਾਰਵਾਈ ਟਾਸਕ ਫ਼ੋਰਸ ਦੀਆਂ ਜ਼ਰੂਰਤਾਂ ਦੀ ਪੂਰਤੀ ਦੇ ਰੂਪ ਵਿੱਚ ਸਰਕਾਰ ਦੇ ਕਦਮ ਦੇ ਸਬੰਧ ਵਿੱਚ ਦਿੱਤਾ ਜਾਣਾ ਚਾਹੀਦਾ ਹੈ। ਅਮਰੀਕੀ ਵਿੱਤ ਵਿਭਾਗ ਸਈਅਦ ਨੂੰ ਵਿਸ਼ਵ ਅੱਤਵਾਦੀ ਐਲਾਨ ਚੁੱਕਾ ਹੈ ਤੇ ਅਮਰੀਕਾ ਉਸ ਬਾਰੇ ਸੂਚਨਾ ਦੇਣ ਵਾਲੇ ਨੂੰ ਇੱਕ ਕਰੋੜ ਡਾਲਰ ਦਾ ਇਨਾਮ ਦੇਣ ਦਾ ਐਲਾਨ ਕਰ ਚੁੱਕਾ ਹੈ; ਤਾਂ ਜੋ ਉਸ ਨੂੰ ਇਨਸਾਫ਼ ਅਧੀਨ ਲਿਆਂਦਾ ਜਾ ਸਕੇ।

 

 

ਸਈਦ ਹੁਣ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ ਤੇ ਉਹ ਲਾਹੌਰ ਵਿੱਚ ਸਖ਼ਤ ਸੁਰੱਖਿਆ ਵਿੱਚ ਰਹਿੰਦਾ ਹੈ। ਬੀਤੇ ਦੋ ਦਹਾਕਿਆਂ ਦੌਰਾਨ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਸਈਅਦ ਨੂੰ ਜਮਾਤ ਦੇ ਮੁੱਖ ਦਫ਼ਤਰ ਵਿੱਚ ਦਾਖ਼ਲ ਹੋਣ ਤੇ ਹਫ਼ਤਾਵਾਰੀ ਧਾਰਮਿਕ ਪ੍ਰਚਾਰ ਕਰਨ ਤੋਂ ਰੋਕ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Close relative of Hafiz Sayeed arrested in Pakistan