ਅਗਲੀ ਕਹਾਣੀ

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀ ਤੋਂ ਮੰਗੀ ਮੁਆਫੀ

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀ ਤੋਂ ਮੰਗੀ ਮੁਆਫੀ

ਇਕ ਪੁਲਿਸ ਅਧਿਕਾਰੀ ਦੀ ਬਦਲੀ ਦੇ ਬਾਅਦ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਸਖਤ ਰੁਖ ਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜਦਰ ਅਤੇ ਸਾਬਕਾ ਪੁਲਿਸ ਇੰਸਪੈਕਟਰ ਜਨਰਲ ਕਲੀਮ ਇਮਾਮ ਨੂੰ ਮੁਆਫੀ ਮੰਗਣੀ ਪਈ।


ਮੁੱਖ ਜੱਜ ਮੀਆਂ ਸਾਕਿਬ ਨਿਸਾਰ ਦੀ ਪ੍ਰਧਾਨਗੀ ਵਾਲੇ ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਪਕਪਾਟਨ ਜਿ਼ਲ੍ਹਾ ਪੁਲਿਸ ਅਧਿਕਾਰੀ ਰਿਜਵਾਨ ਗੋਂਦਲ ਦੀ ਬਦਲੀ ਦੇ ਮਾਮਲੇ `ਚ ਆਪਣੇ ਆਪ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਅਤੇ ਪੁਲਿਸ ਆਈਜੀ ਦੇ ਖਿਲਾਫ ਸਖਤ ਰੁਖ ਧਾਰਿਆ। 


ਇਸ ਤੋਂ ਬਾਅਦ ਉਸਮਾਨ, ਅਹਿਸਾਨ ਜਮੀਨ ਗੁਜਰ ਅਤੇ ਇਮਾਮ ਨੇ ਮੁਆਫੀ ਮੰਗੀ। ਅਦਾਲਤ ਨੇ ਇਸ ਸ਼ਰਤ `ਤੇ ਉਨ੍ਹਾਂ ਦੀ ਮੁਆਫੀ ਸਵੀਕਾਰ ਕਰ ਲਈ ਹੈ ਕਿ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਹੀਂ ਹੋਵੇਗੀ।


ਜੱਜ ਨਿਸਾਰ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਚੀਜਾਂ ਫਿਰ ਤੋਂ ਹੋਣਗੀਆਂ ਤਾਂ ਮਾਮਲੇ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ।


ਮਾਮਲੇ ਦੀ ਸੁਣਵਾਈ ਦੌਰਾਨ ਮੁੱਖ ਜੱਜ ਨੇ ਮਾਮਲੇ ਦੀ ਜਾਂਚ ਰਿਪੋਰਟ `ਤੇ ਬੁਜਦਰ ਦੀ ਪ੍ਰਤੀਕਿਰਿਆ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਡੀਪੀਓ ਦੀ ਬਦਲੀ `ਚ ਭੂਮਿਕਾ ਹੋਣ ਨੂੰ ਲੈ ਕੇ ਸ਼ਰਮਿੰਦਾ ਹੋਣ ਦੀ ਬਜਾਏ ਉਹ ਆਪਣਾ ਅੰਹਕਾਰ ਪ੍ਰਦਰਸ਼ਤ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM apologizes for transfer of police officer