ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਂਡਲ ਦੀ ਸੁਰੱਖਿਆ ਲਈ ਰੱਖਿਆ ਕੋਬਰਾ ਸੱਪ

ਸੈਂਡਲ ਦੀ ਸੁਰੱਖਿਆ ਲਈ ਰੱਖਿਆ ਕੋਬਰਾ ਸੱਪ

ਜੇਕਰ ਕਿਸੇ ਸਟੋਰ `ਚ ਬੇਹੱਦ ਕੀਮਤੀ ਰਤਨਾਂ ਨਾਲ ਜੜੀ ਸੈਂਡਲ ਰੱਖੀ ਹੋਵੇ, ਤਾਂ ਉਸਦੀ ਸੁਰੱਖਿਆ ਨੂੰ ਵੀ ਗੰਭੀਰਤਾ ਨਾਲ ਲਿਆ ਜਾਵੇਗਾ। ਪ੍ਰੰਤੂ ਲੰਡਨ `ਚ ਸ਼ਾਇਦ ਦੁਨੀਆ ਦਾ ਇਕੱਲਾ ਅਜਿਹਾ ਸਟੋਰ ਹੈ, ਜਿਸਨੇ ਸੁਰੱਖਿਆ ਦੀ ਜਿ਼ੰਮੇਵਾਰੀ ਖਰਤਨਾਕ ਕੋਬਰਾ ਸੱਪ ਨੂੰ ਦਿੱਤੀ ਹੈ। ਸਾਲ 2007 `ਚ ਬ੍ਰਿਟੇਨ ਦੇ ਲੰਡਨ ਦੇ ਸਟੋਰ ‘ਹਾਰੋਡ੍ਰਸ’ ਰੂਬੀ ਲੱਗੀ ਸੈਂਡਲ ਅਜੇ ਵੀ ਸੁਰੱਖਿਅਤ ਹੈ। ਇਸ ਸਟੋਰ ਦੇ ਲੁੱਕੇ ਹੋਏ ਇਤਿਹਾਸ ਨੂੰ ਇਕ ਟੀਵੀ ਡਾਕੂਮੈਂਟਰੀ `ਚ ਦਿਖਾਇਆ ਗਿਆ ਹੈ।

 

ਸਟੋਰ ਦੀ ਸਭ ਤੋਂ ਕੀਮਤੀ ਚੀਜ


 ਸਟੋਰ ਦੇ ਸਾਬਕਾ ਸੁਰੱਖਿਆ ਗਾਰਡ ਉਸ ਸਮੇਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਉਹ ਇਕ ਅਸਾਧਾਰਣ ਅਨੁਭਵ ਸੀ। ਉਨ੍ਹਾਂ ਮੁਤਾਬਕ ਉਸ ਸਮੇਂ ਸਟੋਰ `ਚ ਸਭ ਤੋਂ ਜਿ਼ਆਦਾ ਮਹਿੰਗੀ ਚੀਜ ਸੀ। ਅਨੁਮਾਨ ਮੁਤਾਬਕ 2007 `ਚ ਰੂਬੀ ਲਗੇ ਸੈਂਡਲ ਦੀ ਕੀਮਤ 5 ਲੱਖ ਪਾਉਂਡ ਭਾਵ ਕਰੀਬ 4.70 ਕਰੋੜ ਰੁਪਏ ਸੀ। ਇਸ ਤੋਂ ਇਲਾਵਾ ਵੀ ਕਈ ਮਹਿੰਗੀਆਂ ਚੀਜ਼ਾਂ ਸਟੋਰ `ਚ ਉਪਲੱਬਧ ਸੀ, ਜਿਸ ਨੂੰ ਖਰੀਦਣ ਲਈ ਲੋਕ ਉਥੇ ਆਉਂਦੇ ਸਨ। 

 

ਤਣਾਓ ਘੱਟ ਕਰਨ ਲਈ ਦਿੱਤੀ ਜਾਂਦੀ ਹੈ ਸ਼ਰਾਬ


150 ਤੋਂ ਵੀ ਜਿ਼ਆਦਾ ਸਾਲ ਪੁਰਾਣੇ ਇਸ ਸਟੋਰ `ਚ 1898 `ਚ ਐਸਕੇਲੇਟਰ (ਸਵੈਚਾਲਿਤ ਪੌੜੀਆਂ) ਲਗਾਈ ਗਈ ਸੀ, ਜੋ ਬ੍ਰਿਟੇਨ `ਚ ਪਹਿਲੀ ਸੀ। ਇਨ੍ਹਾਂ ਪੌੜੀਆਂ `ਤੇ ਚੜ੍ਹਨ ਸਮੇਂ ਗ੍ਰਾਹਕ ਅਕਸਰ ਥੋੜਾ ਤਣਾਅ ਮਹਿਸੂਸ ਕਰਦੇ ਸਨ। ਇਸ ਲਈ ਉਨ੍ਹਾਂ ਨੂੰ ਸਹਿਜ ਬਣਾਈ ਰੱਖਣ ਲਈ ਪੁਰਸ਼ਾਂ ਨੂੰ ਇਕ ਗਿਲਾਸ ਸ਼ਰਾਬ ਦਿੱਤੀ ਜਾਂਦੀ ਸੀ ਅਤੇ ਮਹਿਲਾਵਾਂ ਨੂੰ ਬੇਹੋਸ਼ੀ ਤੋਂ ਬਚਾਉਣ ਲਈ ਲੂਣ ਸੁਘਾਇਆ ਜਾਂਦਾ ਸੀ।

 

ਕੀਮਤੀ ਚੀਜਾਂ ਲਈ ਮਸ਼ਹੂਰ ਸਟੋਰ


ਲੰਡਨ ਦਾ ਇਹ ਸਟੋਰ ਅਮੀਰ ਲੋਕਾਂ `ਚ ਖਾਸਤੌਰ `ਤੇ ਕਾਫੀ ਹਰਮਨ ਪਿਆਰਾ ਹੈ। ਇਸਦੀ ਸ਼ੁਰੂਆਤ 1894 `ਚ ਹੋਈ ਸੀ ਅਤੇ ਹੁਣ ਇਸ ਦੇ 330 ਰਿਟੇਲ ਸਟੋਰ ਹਨ, ਜਿਸ `ਚ 12 ਹਜ਼ਾਰ ਤੋਂ ਵੀ ਜਿ਼ਆਦਾ ਲੋਕ ਕੰਮ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਡੇਢ ਕਰੋੜ ਤੋਂ ਜਿ਼ਆਦਾ ਲੋਕ ਹਰ ਸਾਲ ਇੱਥੋਂ ਹੀਰੇ-ਜਵਾਹਾਰਾਤ ਆਦਿ ਖਰੀਦਣ ਲਈ ਆਉਂਦੇ ਹਨ। ਇੱਥੇ ਬੱਚਿਆਂ ਲਈ ਵੀ ਮਹਿੰਗੇ ਖਿਡੌਣੇ ਦਾ ਅਲੱਗ ਤੋਂ ਇਕ ਵਿਸ਼ਾਲ ਸੈਕਸ਼ਨ ਹੈ। ਪ੍ਰਿੰਸ ਵਿਲੀਅਮਜ਼ ਅਤੇ ਹੈਰੀ ਵੀ ਬਚਪਨ `ਚ ਇੱਥੇ ਵੀਡੀਓ ਗੇਮ ਲਈ ਆਇਆ ਕਰਦੇ ਸਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cobra snake became security guard of precious sandal