ਕੋਰੋਨਾ ਵਾਇਰਸ ਨਾਲ ਜੂਝਦੇ ਸਮੇਂ ਸਮੁੱਚਾ ਵਿਸ਼ਵ ਇੱਕਜੁਟ ਹੋ ਚੁੱਕਾ ਹੈ। ਸਭ ਧਰਮਾਂ ਤੇ ਵਰਗਾਂ ਦੇ ਲੋਕ ਇੱਕਮਿੱਕ ਹੋ ਕੇ ਇਸ ਘਾਤਕ ਵਾਇਰਸ ਦਾ ਸਾਹਮਣਾ ਕਰ ਰਹੇ ਹਨ। ਪੁਲਿਸ ਦੇ ਜਵਾਨ, ਡਾਕਟਰ ਤੇ ਸਫ਼ਾਈ ਸੇਵਕ ਲਗਾਤਾਰ ਆਮ ਜਨਤਾ ਦੀ ਸੇਵਾ ’ਚ ਡਟੇ ਹੋਏ ਹਨ। ਸਭਨਾਂ ਦੀ ਇਹੋ ਕੋਸ਼ਿਸ਼ ਹੈ ਕਿ ਇਸ ਮਾਰੂ ਵਾਇਰਸ ਦੀ ਜਿੰਨੀ ਛੇਤੀ ਵੀ ਸੰਭਵ ਹੋ ਸਕੇ, ਖਾਤਮਾ ਕੀਤਾ ਜਾਵੇ।
ਲਗਭਗ ਸਮੁੱਚਾ ਵਿਸ਼ਵ ਹੀ ਲੌਕਡਾਊਨ ਹੈ ਤੇ ਕੋਰੋਨਾ ਵਾਇਰਸ ਨੂੰ ਭਜਾਉਣ ਦੀ ਜੰਗ ਵਿੱਚ ਇਹੋ ਇੱਕੋ–ਇੱਕ ਮੁੱਖ ਪੈਂਤੜਾ ਹੈ, ਜਿਸ ਉੱਤੇ ਚੱਲ ਕੇ ਇਸ ਵਾਇਰਸ ਨੂੰ ਮਾਤ ਪਾਈ ਜਾ ਸਕਦੀ ਹੈ।
ਪਰ ਇਸ ਸਭ ’ਚ ਵੀ ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ, ਜਿੱਥੇ ਇਸ ਮਹਾਂਮਾਰੀ ਦੇ ਸਮੇਂ ਵੀ ਫਿਰਕੂ ਸੋਚ ਅੱਗੇ ਰੱਖੀ ਜਾ ਰਹੀ ਹੈ।
ਏਐੱਨਆਈ ਮੁਤਾਬਕ ਪਾਕਿਸਤਾਨ ’ਚ ਕੋਰੋਨਾ–ਲੌਕਡਾਊਨ ’ਚ ਮੁਸਲਮਾਨਾਂ ਤੱਕ ਤਾਂ ਆਸਾਨੀ ਨਾਲ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਪਰ ਈਸਾਈਆਂ ਤੇ ਹਿੰਦੂਆਂ ਨੂੰ ਰਸਦ–ਪਾਣੀ ਤੋਂ ਜਾਣਬੁੱਝ ਕੇ ਵਾਂਝੇ ਰੱਖਿਆ ਜਾ ਰਿਹਾ ਹੈ।
ਇਸ ਸਬੰਧੀ ਏਐੱਨਆਈ ਨੇ ਇੱਕ ਪਾਕਿਸਤਾਨੀ ਨਾਗਰਿਕ ਦੀ ਬੇਨਤੀ ਦੀ ਵਿਡੀਓ ਕਲਿੱਪ ਜਾਰੀ ਕੀਤੀ ਹੈ।
ਇਸ ਵਿਡੀਓ ਕਲਿੱਪ ’ਚ ਇਹ ਪਾਕਿਸਤਾਨੀ ਨਾਗਰਿਕ ਆਖਦਾ ਦਿਸਦਾ ਤੇ ਸੁਣਦਾ ਹੈ ਕਿ ਅਧਿਕਾਰੀਆਂ ਵੱਲੋਂ ਲੌਕਡਾਊਨ ਦੌਰਾਨ ਸਭਨਾਂ ਨੂੰ ਸਰਕਾਰੀ ਤੌਰ ਉੱਤੇ ਰਾਸ਼ਨ–ਪਾਣੀ ਘਰੋਂ–ਘਰੀਂ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ ਹਿੰਦੂਆਂ ਤੇ ਮਸੀਹੀ (ਈਸਾਈ) ਪਰਿਵਾਰਾਂ ਨੂੰ ਜਾਣਬੁੱਝ ਕੇ ਇਸ ਤੋਂ ਵਿਰਵੇ ਰੱਖਿਆ ਜਾ ਰਿਹਾ ਹੈ।
#WATCH Pakistan: Members of Hindu&Christian communities say they are denied ration by authorities, in Sindh province. A Hindu local says,"Authorities are not helping us during lockdown, ration is also not being provided to us because we are part of a minority community." #COVID19 pic.twitter.com/ASawThS9XI
— ANI (@ANI) April 1, 2020
ਸੱਚਮੁਚ, ਪਾਕਿਸਤਾਨ ਨੂੰ ਐਂਵੇਂ ਹੀ ਹੁਣ ਦੁਨੀਆ ਭਰ ’ਚ ਲਾਹਨਤਾਂ ਨਹੀਂ ਪੈ ਰਹੀਆਂ; ਉਹ ਅਜਿਹੇ ਮਾੜੇ ਸਲੂਕ ਦਾ ਹੱਕਦਾਰ ਹੈ।
ਜਦੋਂ ਉੱਥੋਂ ਦੀ ਸਰਕਾਰ ਘੱਟ–ਗਿਣਤੀਆਂ ਦੀ ਸੁਰੱਖਿਆ ਤੇ ਸਲਾਮਤੀ ਨੂੰ ਯਕੀਨੀ ਨਹੀਂ ਬਣਾ ਸਕਦੀ; ਤਦ ਉਸ ਦੀ ਕੋਈ ਗੱਲ ਕੌਮਾਂਤਰੀ ਪੱਧਰ ਉੱਤੇ ਕਿਵੇਂ ਕੋਈ ਸੁਣ ਸਕਦਾ ਹੈ।