ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਰੋਹ ’ਚ ਆਏ ਲਾਲ ਭਰਿੰਡਾਂ ਨੇ ਪੁਲਿਸ ਨੂੰ ਫੜਾਇਆ ਭਗੌੜਾ ਮੁਲਜ਼ਮ

​​​​​​​ਰੋਹ ’ਚ ਆਏ ਲਾਲ ਭਰਿੰਡਾਂ ਨੇ ਪੁਲਿਸ ਨੂੰ ਫੜਾਇਆ ਭਗੌੜਾ ਮੁਲਜ਼ਮ

ਜਰਮਨੀ ’ਚ 32 ਸਾਲਾ ਵਿਅਕਤੀ ਨੇ ਪੁਲਿਸ ਹਿਰਾਸਤ ’ਚੋਂ ਫ਼ਰਾਰ ਹੋ ਕੇ ਤਾਂ ਪੰਗਾ ਹੀ ਲੈ ਲਿਆ। ਰੋਹ ’ਚ ਆਏ ਲਾਲ–ਭਰਿੰਡਾਂ ਨੇ ਉਸ ਨੂੰ ਦੋਬਾਰਾ ਪੁਲਿਸ ਹਵਾਲੇ ਕਰ ਦਿੱਤਾ। ਉਂਝ ਮੁਲਜ਼ਮ ਨੂੰ ਹਵਾਲੇ ਕਰਨ ਤੋਂ ਪਹਿਲਾਂ ਇਨ੍ਹਾਂ ਭਰਿੰਡਾਂ ਨੇ ਆਪਣੀ ਥੋੜ੍ਹੀ ਭੜਾਸ ਪੁਲਿਸ ਮੁਲਾਜ਼ਮਾਂ ਉੱਤੇ ਵੀ ਕੱਢ ਲਈ।

 

 

ਇਹ ਵਿਅਕਤੀ ਪਿਛਲੇ 11 ਮਹੀਨਿਆਂ ਤੋਂ ਹਿਰਾਸਤ ਵਿੱਚ ਚੱਲ ਰਿਹਾ ਸੀ। ਉਸ ਵਿਅਕਤੀ ਦਾ ਨਾਂਅ ਜੱਗ ਜ਼ਾਹਿਰ ਨਹੀਂ ਕੀਤਾ ਗਿਆ। ਉਸ ਨੇ ਫ਼ਰਾਰ ਹੋਣ ਦੇ ਮੰਤਵ ਨਾਲ ਜਦੋਂ ਬਾਲਕੋਨੀ ਦੀ ਖਿੜਕੀ ਤੋਂ ਛਾਲ਼ ਮਾਰੀ, ਤਾਂ ਉਹ ਸਿੱਧਾ ਲਾਲ ਭਰਿੰਡਾਂ ਦੇ ਛੱਤੇ ਉੱਤੇ ਡਿੱਗਾ।

 

 

ਤਦ ਭਰਿੰਡਾਂ ਦਾ ਰੋਹ ’ਚ ਆਉਣ ਤਾਂ ਤੈਅ ਹੀ ਸੀ। ਮੁਲਜ਼ਮ ਫ਼ਰਾਰ ਹੋਣ ਲਈ ਸੜਕ ਉੱਤੇ ਭੱਜਣ ਲੱਗ ਪਿਆ ਪਰ ਭਰਿੰਡ ਕਿੱਥੇ ਬਖ਼ਸ਼ਣ ਵਾਲੇ ਸਨ।

 

 

ਇੰਝ ਉਸ ਦੇ ਪਿੱਛੇ ਇੱਕ ਤਾਂ ਭਰਿੰਡ ਲੱਗ ਗਏ ਤੇ ਦੂਜੀ ਪੁਲਿਸ। ਉਸ ਦਾ ਮੁੜ ਫੜਿਆ ਜਾਣਾ ਵੀ ਤੈਅ ਸੀ। ਪਰ ਭਰਿੰਡਾਂ ਨੇ ਪੁਲਿਸ ਅਧਿਕਾਰੀਆਂ ਦੀ ਵੀ ਨਾਲੋ–ਨਾਲ ਚੰਗੀ ਖੋਜ–ਖ਼ਬਰ ਲੈ ਲਈ। ਉਨ੍ਹਾਂ ਨੇ ਉਨ੍ਹਾਂ ਨੂੰ ਵੀ ਜ਼ਖ਼ਮੀ ਕਰ ਦਿੱਤਾ।

 

 

ਅਖ਼ੀਰ ਉਹ ਮੁਲਜ਼ਮ ਭੱਜਦਾ–ਭੱਜਦਾ ਇੱਕ ਨਿੱਕੇ ਜਿਹੇ ਤਲਾਬ ਵਿੱਚ ਡਿੱਗ ਪਿਆ, ਜਿੱਥੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

 

 

ਲਾਲ ਭਰਿੰਡ ਆਪਣੀ ਕਾਰਵਾਈ ਪਾ ਕੇ ਆਪਣੇ ਟਿਕਾਣੇ ਉੱਤੇ ਪਰਤ ਗਏ।‘

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cops nab a fugitive with the help of angry wasps