ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

76 ਦਿਨਾਂ ਪਿੱਛੋਂ ਲੌਕਡਾਊਨ ਤੋਂ ਆਜ਼ਾਦ ਹੋਇਆ ਕੋਰੋਨਾ ਦਾ ਕੇਂਦਰ – ਚੀਨੀ ਸ਼ਹਿਰ ਵੁਹਾਨ

76 ਦਿਨਾਂ ਪਿੱਛੋਂ ਲੌਕਡਾਊਨ ਤੋਂ ਆਜ਼ਾਦ ਹੋਇਆ ਕੋਰੋਨਾ ਦਾ ਕੇਂਦਰ – ਚੀਨੀ ਸ਼ਹਿਰ ਵੁਹਾਨ

ਪੂਰੀ ਦੁਨੀਆ ’ਚ ਕਹਿਰ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਕੇਂਦਰ ਰਹੇ ਚੀਨ ਦਾ ਸ਼ਹਿਰ ਵੁਹਾਨ ਅੱਜ ਬੁੱਧਵਾਰ 8 ਅਪ੍ਰੈਲ ਨੂੰ ਲੌਕਡਾਊਨ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਗਿਆ। ਇਸ ਸ਼ਹਿਰ ਵਿੱਚ ਲੌਕਡਾਊਨ ਪੂਰੇ 76 ਦਿਨ ਜਾਰੀ ਰਿਹਾ। ਇਸ ਸ਼ਹਿਰ ਦੀ ਆਬਾਦੀ 1 ਕਰੋੜ 10 ਲੱਖ ਹੈ। ਬੀਤੀ 23 ਜਨਵਰੀ ਤੋਂ ਬਾਅਦ ਅੱਜ ਪਹਿਲੀ ਵਾਰ ਵੁਹਾਨ ਦੇ ਵਾਸੀ ਆਪਣੇ ਘਰਾਂ ’ਚੋਂ ਬਾਹਰ ਨਿੱਕਲੇ।

 

 

ਪਿਛਲੇ ਵਰ੍ਹੇ ਦਸੰਬਰ ’ਚ ਕੋਰੋਨਾ ਵਾਇਰਸ ਦੀ ਮਹਾਮਾਰੀ ਦੀ ਸ਼ੁਰੂਆਤ ਇਸੇ ਵੁਹਾਨ ਸ਼ਹਿਰ ਤੋਂ ਹੋਈ ਸੀ। ਇਸ ਵਾਇਰਸ ਦੀ ਮਹਾਮਾਰੀ ਦਾ ਅਸਰ ਸਮੁੱਚੇ ਵਿਸ਼ਵ ’ਚ ਵੇਖਣ ਨੂੰ ਮਿਲ ਰਿਹਾ ਹੈ।

 

 

ਢਾਈ ਮਹੀਨਿਆਂ ਤੱਕ ਆਪਣੇ ਘਰਾਂ ਅੰਦਰ ਕੈਦ ਰਹੇ 11 ਮਿਲੀਅਨ ਲੋਕ ਅੱਜ ਆਪਣੇ ਘਰਾਂ ’ਚੋਂ ਬਾਹਰ ਨਿੱਕਲੇ। ਅੱਜ ਸਭ ਕੁਝ ਮੁੜ ਲੀਹ ’ਤ ਪਰਤਦਾ ਦਿਸਿਆ। ਬੱਸਾਂ ਤੇ ਰੇਲ–ਗੱਡੀਆਂ ਦੌੜਦੀਆਂ ਦਿਸੀਆਂ। ਹਵਾਈ ਜਹਾਜ਼ਾਂ ਨੇ ਉਡਾਣਾਂ ਭਰੀਆਂ।

 

 

ਲੋਕ ਅੱਜ ਆਪਣੀਆਂ ਗੱਡੀਆਂ ’ਚ ਬਹਿ ਕੇ ਸ਼ਹਿਰ ਤੋਂ ਬਾਹਰ ਵੀ ਗਏ। ਹੁਣ ਵਾਹਨ ਹੋਰਨਾਂ ਸ਼ਹਿਰਾਂ ’ਚ ਜਾ ਸਕਦੇ ਹਨ। ਅੱਜ ਡਿਲੀਵਰੀ ਮੈਨ, ਦਫ਼ਤਰੀ ਕਰਮਚਾਰੀ, ਡਾਕਟਰ, ਨਰਸ ਸਭ ਇਕੱਠੇ ਕੰਮਾਂ ’ਤੇ ਜਾ ਰਹੇ ਸਨ। ਪਹਿਲਾਂ ਸਿਰਫ਼ ਪੁਲਿਸ ਜਾਂ ਸਿਹਤ ਕਾਮੇ ਹੀ ਸੜਕਾਂ ’ਤੇ ਕਦੀ–ਕਦਾਈਂ ਵਿਖਾਈ ਦਿੰਦੇ ਸਨ।

 

 

ਦਰਅਸਲ, ਮੰਗਲਵਾਰ ਚੀਨ ਲਈ ਅਜਿਹਾ ਦਿਨ ਸੀ, ਜਦੋਂ ਕੋਰੋਨਾ ਵਾਇਰਸ ਕਾਰਨ ਕਿਸੇ ਇੱਕ ਵੀ ਮਰੀਜ਼ ਦੀ ਜਾਨ ਨਹੀਂ ਗਈ ਸੀ। ਉਸ ਤੋਂ ਬਾਅਦ ਅੱਜ ਸਰਕਾਰ ਨੇ ਲੌਕਡਾਊਨ ਖ਼ਤਮ ਕਰ ਦਿੱਤਾ।

 

 

ਚੀਨ ’ਚ ਕੁੱਲ 82,000 ਵਿਅਕਤੀ ਕੋਰੋਨਾ ਤੋਂ ਪੀੜਤ ਸਨ ਤੇ ਉਨ੍ਹਾਂ ’ਚੋਂ 50,000 ਇਸੇ ਵੁਹਾਨ ਸ਼ਹਿਰ ਦੇ ਹੀ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Epicentre Chinese City Wuhan got freedom from Lockdown after 76 days