ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਕੋਰੋਨਾ ਲੈ ਚੁੱਕੈ 12,786 ਮਨੁੱਖੀ ਜਾਨਾਂ, ਲਗਭਗ 4 ਲੱਖ ਪਾਜ਼ਿਟਿਵ

ਅਮਰੀਕਾ ’ਚ ਕੋਰੋਨਾ ਲੈ ਚੁੱਕੈ 12,786 ਮਨੁੱਖੀ ਜਾਨਾਂ, ਲਗਭਗ 4 ਲੱਖ ਪਾਜ਼ਿਟਿਵ

ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕਾ ’ਚ ਕੋਰੋਨਾ ਵਾਇਰਸ ਦਾ ਕਹਿਰ ਨਿੱਤ ਨਵੀਂ ਤਬਾਹੀ ਦਾ ਦ੍ਰਿਸ਼ ਵਿਖਾ ਰਿਹਾ ਹੈ। ਅਮਰੀਕਾ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਲਗਭਗ 2,000 ਵਿਅਕਤੀਆਂ ਦੀ ਮੌਤ ਹੋਈ ਹੈ। ਇਹ ਜਾਣਕਾਰੀ ਜੌਨ ਹੌਪਕਿਨਜ਼ ਯੂਨੀਵਰਸਿਟੀ ਨੇ ਦਿੱਤੀ ਹੈ। ਅਮਰੀਕਾ ’ਚ ਹੁਣ ਤੱਕ ਘਾਤਕ ਕੋਰੋਨਾ ਵਾਇਰਸ 12,786 ਜਾਨਾਂ ਜਾ ਚੁੱਕੀਆਂ ਹਨ ਅਤੇ ਇਸ ਵੇਲੇ 3.95 ਲੱਖ ਤੋਂ ਵੱਧ ਵਿਅਕਤੀ ਕੋਰੋਨਾ–ਪਾਜ਼ਿਟਿਵ ਹਨ।

 

 

ਜੌਨ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਅਮਰੀਕਾ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕੁਝ ਜ਼ਿਆਦਾ ਹੈ। ਮੌਤਾਂ ਦੇ ਮਾਮਲੇ ’ਚ ਅਮਰੀਕਾ ਦੁਨੀਆ ’ਚ ਤੀਜੇ ਸਥਾਨ ’ਤੇ ਹੈ।

 

 

ਅਮਰੀਕਾ ’ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 12,000 ਤੋਂ ਜ਼ਿਆਦਾ ਹੋਣ ਦੇ ਨਾਲ ਹੀ ਦੇਸ਼ ਇਸ ਖ਼ਤਰੇ ਨਾਲ ਨਿਪਟਣ ਲਈ ਸਭ ਤੋਂ ਔਖੇ ਹਫ਼ਤੇ ’ਚ ਦਾਖ਼ਲ ਹੋ ਗਿਆ ਹੈ। ਅਮਰੀਕਾ ’ਚ ਨਿਊ ਯਾਰਕ ਇਸ ਵਾਇਰਸ ਦਾ ਕੇਂਦਰ ਬਣਿਆ ਹੋਇਆ ਹੈ ਤੇ ਇ ਸ਼ਹਿਰ ’ਚ ਮਰਨ ਵਾਲਿਆਂ ਦੀ ਗਿਣਤੀ 5,000 ਦੇ ਨੇੜੇ ਪੁੱਜ ਗਈ ਹੈ ਤੇ 1.30 ਲੱਖ ਵਿਅਕਤੀ ਇਸ ਵਾਇਰਸ ਦੀ ਲਾਗ ਤੋਂ ਪੀੜਤ ਹਨ। ਉਂਝ ਇਸ ਮਹਾਨਗਰ ’ਚ ਮੌਤਾਂ ਦੀ ਦਰ ਕੁਝ ਘਟੀ ਹੈ।

 

 

ਵ੍ਹਾਈਟ ਹਾਊਸ ਟਾਸਕ ਫ਼ੋਰਸ ਦੇ ਮੈਂਬਰਾਂ ਨੇ ਕਿਹਾ ਕਿ ਨਵੇਂ ਅੰਕੜਿਆਂ ਦੇ ਆਧਾਰ ’ਤੇ ਗਿਣਤੀ ਵਿੱਚ ਦੱਸਿਆ ਗਿਆ ਹੈ ਕਿ ਇਸ ਵਾਇਰਸ ਤੋਂ ਹੁਣ ਇੱਕ ਲੱਖ ਤੋਂ ਘੱਟ ਮੌਤਾਂ ਦਾ ਖ਼ਦਸ਼ਾ ਹੈ। ਇਸ ਤੋਂ ਪਹਿਲਾਂ ਦੇ ਅਨੁਮਾਨਾਂ ਮੁਤਾਬਕ 2 ਤੋਂ ਢਾਈ ਲੱਖ ਮੌਤਾਂ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ।

 

 

ਸ੍ਰੀ ਟਰੰਪ ਨੇ ਵ੍ਹਾਈਟ ਹਾਊਸ ’ਚ ਇੱਕ ਨਿਯਮਤ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਰੋਕਥਾਮ ਦੀ ਨਵੀਂ ਰਣਨੀਤੀ ਤੋਂ ਆਸ ਬੱਝੀ ਹੈ। ਹਸਪਤਾਲ ਹੁਣ ਵੱਡੀ ਗਿਣਤੀ ਮਾਮਲਿਆਂ ਦੀ ਦੇਖਭਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਸੀਂ ਕਾਫ਼ੀ ਕੁਝ ਹਾਸਲ ਕੀਤਾ ਹੈ ਪਰ ਸਾਨੂੰ ਹਾਲੇ ਕਾਫ਼ੀ ਚੀਜ਼ਾਂ ਵਿੱਚੋਂ ਲੰਘਣਾ ਪੈਣਾ ਹੈ। ਅਸੀਂ ਫਿਰ ਇੱਕ ਔਖੇ ਹਫ਼ਤੇ ’ਚੋਂ ਲੰਘ ਰਹੇ ਹਾਂ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona has taken 12786 human lives Almost 4 Lakh Positive