ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ : ਪ੍ਰਦੂਸ਼ਿਤ ਸ਼ਹਿਰਾਂ 'ਚ ਕੋਰੋਨਾ ਵਾਇਰਸ ਨਾਲ ਮਾਰੇ ਜਾਣ ਦਾ ਜ਼ੋਖਮ ਵੱਧ

ਦੇਸ਼ 'ਚ ਵੱਧ ਰਹੇ ਕੋਰੋਨਾ ਵਾਇਰਸ ਵਿਚਕਾਰ ਹਾਰਵਰਡ ਯੂਨੀਵਰਸਿਟੀ ਦਾ ਅਧਿਐਨ ਚਿੰਤਾ ਪੈਦਾ ਕਰਨ ਵਾਲਾ ਹੈ। ਇਸ 'ਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਦੂਸ਼ਿਤ ਖੇਤਰਾਂ 'ਚ ਲੰਮੇ ਸਮੇਂ ਤੋਂ ਰਹਿਣ ਵਾਲਿਆਂ ਦੇ ਕੋਰੋਨਾ ਨਾਲ ਮੌਤ ਦਾ ਖ਼ਤਰਾ ਵੱਧ ਹੈ। ਪੀਐਮ 2.5 ਕਣਾਂ ਨੂੰ ਅਧਾਰ ਬਣਾਇਆ ਗਿਆ ਹੈ। ਦੇਸ਼ ਦੇ ਜ਼ਿਆਦਾਤਰ ਸ਼ਹਿਰ ਪੀਐਮ 2.5 ਪ੍ਰਦੂਸ਼ਣ ਦੀ ਲਪੇਟ 'ਚ ਹਨ।
 

ਹਾਰਵਰਡ ਯੂਨੀਵਰਸਿਟੀ ਦੇ ਟੀਐਚ ਚੈਨ ਸਕੂਲ ਆਫ਼ ਫ਼ਲਿੱਕ ਹੈਲਥ ਦਾ ਅਧਿਐਨ ਬੋਸਟਨ 'ਚ ਜਾਰੀ ਕੀਤਾ ਗਿਆ। ਇਹ ਅਧਿਐਨ ਅਮਰੀਕਾ ਦੇ 1783 ਜ਼ਿਲ੍ਹਿਆਂ ਵਿੱਚ ਕੀਤਾ ਗਿਆ ਸੀ, ਜਿੱਥੇ 4 ਅਪ੍ਰੈਲ ਤੱਕ ਕੋਰੋਨਾ ਨਾਲ 90% ਮੌਤਾਂ ਹੋਈਆਂ। ਇਨ੍ਹਾਂ ਜ਼ਿਲ੍ਹਿਆਂ 'ਚ ਪੀਐਮ 2.5 ਦੇ ਪਿਛਲੇ 20 ਸਾਲਾਂ ਦੇ ਪੱਧਰ ਦੇ ਅੰਕੜਿਆਂ ਦੇ ਆਧਾਰ 'ਤੇ ਮੌਤਾਂ ਦੀ ਮਾਡਲਿੰਗ ਕੀਤੀ ਗਈ।
 

ਅਧਿਐਨ ਵਿੱਚ ਨਿਊਯਾਰਕ ਵਿੱਚ ਮੈਨਹੱਟਨ ਵੀ ਸ਼ਾਮਲ ਹੈ, ਜਿੱਥੇ ਉਪਰੋਕਤ ਮਿਆਦ ਦੌਰਾਨ 1905 ਤੱਕ ਮੌਤਾਂ ਹੋਈਆਂ। ਇਸ 'ਚ ਕਿਹਾ ਗਿਆ ਹੈ ਕਿ ਜੇ ਇੱਥੇ ਪੀਐਮ ਦਾ ਪੱਧਰ 2.5 ਹੁੰਦਾ ਤਾਂ ਇਨ੍ਹਾਂ ਮੌਤਾਂ ਨੂੰ ਸਿਰਫ਼ 248 ਤੱਕ ਰੋਕਿਆ ਜਾ ਸਕਦਾ ਸੀ। ਸਿਹਤ ਅਧਿਐਨ ਦੇ ਬਾਇਉਸਟੈਟਿਕਸ ਦੇ ਪ੍ਰੋਫੈਸਰ ਫਰਾਂਸਿਸਕਾ ਡੋਮੀਨਿਸੀ ਨੇ ਕਿਹਾ ਕਿ ਮਾਡਲ ਅਧਿਐਨ 'ਚ ਦਾਅਵਾ ਕੀਤਾ ਹੈ ਕਿ ਪ੍ਰਤੀ ਕਿਊਬਿਕ ਮੀਟਰ ਪੀ.ਐਮ. 2.5 ਦੀ ਮਾਤਰਾ ਇੱਕ ਮਾਈਕ੍ਰੋਗ੍ਰਾਮ ਤੋਂ ਵੱਧ ਹੋਣ ਨਾਲ ਮੌਤ ਦਾ ਖ਼ਤਰਾ 15% ਵੱਧ ਸਕਦਾ ਹੈ। ਭਾਰਤੀ ਵਾਤਾਵਰਣ ਮਾਹਰਾਂ ਨੇ ਇਸ ਅਧਿਐਨ 'ਤੇ ਚਿੰਤਾ ਪ੍ਰਗਟਾਈ ਹੈ।
 

ਮੌਸਮ ਰੁਝਾਨਾਂ ਦੀ ਡਾਇਰੈਕਟਰ ਆਰਤੀ ਖੋਸਲਾ ਨੇ ਕਿਹਾ ਕਿ ਕਿਉਂਕਿ ਦੇਸ਼ ਵਿੱਚ ਪੀ.ਐਮ. 2.5. ਦਾ ਪੱਧਰ ਉੱਚਾ ਹੈ, ਇਸ ਕਾਰਨ ਲੋਕਾਂ ਨੂੰ ਪਹਿਲਾਂ ਹੀ ਬਹੁਤ ਸਾਰੀਆਂ ਬਿਮਾਰੀਆਂ ਹਨ। ਲੌਕਡਾਊਨ ਕਾਰਨ ਪਿਛਲੇ 2 ਹਫ਼ਤੇ 'ਚ ਪ੍ਰਦੂਸ਼ਣ ਕਾਫ਼ੀ ਘੱਟ ਹੋਇਆ ਹੈ। ਸਰਕਾਰ ਨੂੰ ਇਹ ਲਾਜ਼ਮੀ ਬਣਾਉਣਾ ਹੋਵੇਗਾ ਕਿ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਵੀ ਕਿਵੇਂ ਹਵਾ ਦੀ ਗੁਣਵੱਤਾ ਨੂੰ ਇਸੇ ਤਰ੍ਹਾਂ ਬਣਾਈ ਰੱਖਿਆ ਜਾਵੇ।
 

ਕਿੱਥੇ ਕਿੰਨਾ ਪ੍ਰਦੂਸ਼ਣ :
ਦਿੱਲੀ - 98.6
ਨੋਇਡਾ - 97.7
ਗਾਜ਼ੀਆਬਾਦ - 110.2
ਲਖਨਊ - 90.3
ਪਟਨਾ - 82.1
ਗੁਰੂਗ੍ਰਾਮ - 93 .1 93..
(ਅੰਕੜੇ: ਮਾਈਕ੍ਰੋਗ੍ਰਾਮ / ਕਿਊਬਿਕ ਮੀਟਰ ਵਿੱਚ)

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:corona Lockdown Covid19 threat more in polluted cities