ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ’ਚ ਕੋਰੋਨਾ ਨੇ ਹੁਣ ਤੱਕ ਲਈਆਂ 18,901 ਜਾਨਾਂ, 4.22 ਲੱਖ ਪਾਜ਼ਿਟਿਵ

ਦੁਨੀਆ ’ਚ ਕੋਰੋਨਾ ਨੇ ਹੁਣ ਤੱਕ ਲਈਆਂ 18,901 ਜਾਨਾਂ, 4.22 ਲੱਖ ਪਾਜ਼ਿਟਿਵ

ਦੁਨੀਆ ਭਰ ’ਚ ਕੋਰੋਨਾ ਵਾਇਰਸ ਆਪਣਾ ਕਹਿਰ ਵਰਤਾ ਰਿਹਾ ਹੈ। ਇਸ ਮਹਾਂਮਾਰੀ ਕਾਰਨ ਹੁਣ ਤੱਕ ਸਮੁੱਚੇ ਵਿਸ਼ਵ ’ਚ 18,901 ਵਿਅਕਤੀਆਂ ਦੀ ਮੌਤ ਹੋ ਚੁੰਕੀ ਹੈ ਤੇ 4 ਲੱਖ 22 ਹਜ਼ਾਰ 652 ਵਿਅਕਤੀ ਇਸ ਮਾਰੂ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ।

 

 

ਕੋਰੋਨਾ ਵਾਇਰਸ ਨੇ ਹੁਣ ਤੰਕ ਸਭ ਤੋਂ ਵੱਧ ਜਾਨੀ ਨੂਕਸਾਨ ਇਟਲੀ ’ਚ ਕੀਤੀ ਹੈ, ਜਿੱਥੇ ਹੁਣ ਤੱਕ 6,820 ਵਿਅਕਤੀ ਆਪਣੀ ਜਾਨ ਤੋਂ ਹੱਥ ਧੋ ਚੁੱਕੇ ਹਨ। ਉਸ ਤੋਂ ਬਾਅਦ ਈਰਾਨ, ਅਮਰੀਕਾ, ਸਪੇਨ ਜਿਹੇ ਦੇਸ਼ਾਂ ਵਿੱਚ ਵੀ ਇਸ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਨਿਊ ਯਾਰਕ (ਅਮਰੀਕਾ) ਦੇ ਮੇਅਰ ਨੇ ਤਾਂ ਇੰਥੋਂ ਤੱਕ ਆਖ ਦਿੱਤਾ ਸੀ ਕਿ ਉਨ੍ਹਾਂ ਦੇ ਸ਼ਹਿਰ ਦੇ 40 ਤੋਂ 80 ਫ਼ੀ ਸਦੀ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਸਕਦੇ ਹਨ।

 

 

ਚੀਨ ਦੇ ਹੁਵੇਈ ਸੂਬੇ ’ਚ ਸੱਤ ਹੋਰ ਮੌਤਾਂ ਤੋਂ ਬਾਅਦ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ 3,160 ਹੋ ਚੁੱਕੀ ਹੈ। ਚੀਨ ਦੇ ਕੌਮੀ ਸਿਹਤ ਕਮਿਸ਼ਨ (NHC) ਮੁਤਾਬਕ ਸੂਬੇ ’ਚ 4,200 ਮਰੀਜ਼ਾਂ ਦਾ ਇਲਾਜ ਹਸਪਤਾਲ ’ਚ ਚੱਲ ਰਿਹਾ ਹੈ। ਉਨ੍ਹਾਂ ਵਿੱਚੋਂ 1,203 ਦੀ ਹਾਲਤ ਗੰਭੀਰ ਹੈ ਤੇ 336 ਜਣਿਆਂ ਦੀ ਹਾਲਤ ਅਤਿ ਗੰਭੀਰ ਬਣੀ ਹੋਈ ਹੈ।

 

 

ਪਿਛਲੇ ਸਾਲ ਦਸੰਬਰ ’ਚ ਸਭ ਤੋਂ ਪਹਿਲਾਂ ਵੁਹਾਨ ’ਚ ਹੀ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਲਗਾਤਾਰ ਪੰਜ ਦਿਨਾਂ ਤੱਕ ਇੱਕ ਵੀ ਮਾਮਲਾ ਸਾਹਮਣੇ ਨਾ ਆਉਣ ਤੋਂ ਬਾਅਦ ਸੋਮਵਾਰ ਨੂੰ ਇੱਕ ਮਾਮਲੇ ਦੀ ਪੁਸ਼ਟੀ ਹੋਈ ਸੀ। ਹੁਵੇਈ ਸੂਬੇ ਤੇ ਵੁਹਾਨ ਸ਼ਹਿਰ ਦੀ ਕੁੱਲ 5.6 ਕਰੋੜ ਦੀ ਆਬਾਦੀ ਨੂੰ 23 ਜਨਵਰੀ ਤੋਂ ਸਖ਼ਤ ਲੌਕਡਾਊਨ ’ਚ ਰੱਖਿਆ ਗਿਆ ਸੀ।

 

 

ਆਮ ਜਨਤਾ ਦੀ ਆਵਾਜਾਈ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਸੀ। ‘ਪੀਪਲਜ਼ ਡੇਲੀ’ ਮੁਤਾਬਕ ਇੱਕ ਸਰਕਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਹੁਵੇਈ ਸੂਬੇ ਦੇ ਹੋਰਨਾਂ ਹਿੱਸਿਆਂ ’ਚ ਰਹਿ ਰਹੇ ਲੋਕ ਬੁੱਧਵਾਰ ਤੋਂ ਗ੍ਰੀਨ ਹੈਲਥ ਕੋਡ ਨਾਲ ਯਾਤਰਾ ਕਰ ਸਕਣਗੇ।

 

 

ਚੀਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਘਾਤਕ ਕੋਰੋਨਾ ਵਾਇਰਸ ਦਾ ਕੇਂਦਰ ਬਣੇ ਹੁਵੇਈ ਸੂਬੇ ’ਚ ਪੰਜ ਕਰੋੜ ਤੋਂ ਵੱਧ ਆਬਾਦੀ ਉੱਤੇ ਲਾਗੂ ਲੌਕਡਾਊਨ ਬੁੱਧਵਾਰ ਨੂੰ ਖ਼ਤਮ ਕਰੇਗਾ। ਮਾਹਿਰਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੁਵੇਈ ਦੀ ਰਾਜਧਾਨੀ ਵੁਹਾਨ ’ਚ ਚੱਲ ਰਿਹਾ ਲੌਕਡਾਊਨ 8 ਅਪ੍ਰੈਲ ਤੋਂ ਖ਼ਤਮ ਹੋਵੇਗਾ।

 

 

ਇੰਝ 1.1 ਕਰੋੜ ਤੋਂ ਵੱਧ ਦੀ ਆਬਾਕੀ ਵਾਲੇ ਸ਼ਹਿਰ ’ਚ ਲੋਕਾਂ ਉੱਤੇ ਲੱਗੀ ਪਾਬੰਦੀ ਖ਼ਤਮ ਹੋ ਜਾਵੇਗੀ। ਦੱਖਣੀ ਕੋਰੀਆ ਦੇ ਲਗਭਗ 7,700 ਮਾਮਲੇ ਦੱਖਣ–ਪੂਰਬੀ ਸ਼ਹਿਰ ਦਾਏਗੂ ਤੇ ਆਲੇ–ਦੁਆਲੇ ਦੇ ਇਲਾਕਿਆਂ ਤੋਂ ਸਾਹਮਣੇ ਆਏ ਹਨ; ਜਿੱਥੇ ਹਜ਼ਾਰਾਂ ਲੋਕ ਇੰਕ ਚਰਚ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona takes 18901 lives in the whole world due to Corona Total 4 lakh 22 thousand Positive