ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਨੇ ਅਮਰੀਕਾ ’ਚ ਲਈਆਂ 6,075 ਜਾਨਾਂ, 2.45 ਲੱਖ ਤੋਂ ਵੱਧ ਪਾਜ਼ਿਟਿਵ

ਕੋਰੋਨਾ ਨੇ ਅਮਰੀਕਾ ’ਚ ਲਈਆਂ 6,075 ਜਾਨਾਂ, 2.45 ਲੱਖ ਤੋਂ ਵੱਧ ਪਾਜ਼ਿਟਿਵ

ਕੋਰੋਨਾ ਵਾਇਰਸ ਹੁਣ ਤੱਕ ਅਮਰੀਕਾ ’ਚ 6,075 ਜਾਨਾਂ ਲੈ ਚੁੱਕਾ ਹੈ ਤੇ 2.45 ਲੱਖ ਤੋਂ ਵੱਧ ਵਿਅਕਤੀ ਇਸ ਘਾਤਕ ਵਾਇਰਸ ਦੀ ਲਾਗ ਹੇਠ ਆ ਚੁੱਕੇ ਹਨ। ਉਨ੍ਹਾਂ ’ਚੋਂ ਬਹੁਤ ਸਾਰੇ ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

 

 

ਖ਼ਬਰ ਏਜੰਸੀ ਏਐੱਫ਼ਪੀ ਨੇ ਜੌਨਜ਼ ਹਾਪਕਿਨਜ਼ ਯੂਨੀਵਰਸਿਟੀ ਦੀ ਤਾਜ਼ਾ ਰਿਪੋਰਟ ਦੇ ਹਵਾਲੇ ਨਾਲ ਇਹ ਸਾਰੇ ਅੰਕੜੇ ਦਿੱਤੇ ਹਨ। ਅਮਰੀਕੀ ਸੂਬਾ ਨਿਊ ਯਾਰਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ਸੂਬੇ ਦੇ ਗਵਰਨਰ ਐਂਡ੍ਰਿਯੂ ਕੁਓਮੋ ਨੇ ਅਮਰੀਕਾ ਦੇ ਹੋਰ ਸਾਰੇ ਰਾਜਾਂ ਦੇ ਗਵਰਨਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਿਪਟਣ ਲਈ ਤੁਰੰਤ ਕਾਰਵਾਈ ਕਰਨ।

 

 

ਸ੍ਰੀ ਕੁਓਮੋ ਨੇ ਇਹ ਵੀ ਚੇਤੇ ਕਰਵਾਇਆ ਕਿ ਅਜਿਹੇ ਹਾਲਾਤ ਕਿਤੇ ਵੀ ਬਣ ਸਕਦੇ ਹਨ, ਜਿਹੋ ਜਿਹੇ ਇਸ ਵੇਲੇ ਨਿਊ ਯਾਰਕ ’ਚ ਬਣੇ ਹੋਏ ਹਨ। ਇੱਕ ਅਨੁਮਾਨ ਮੁਤਾਬਕ ਅਮਰੀਕੀ ਮਹਾਂਨਗਰ ਨਿਊ ਯਾਰਕ ’ਚ 16,000 ਵਿਅਕਤੀਆਂ ਦੀ ਜਾਨ ਇਹ ਕੋਰੋਨਾ ਵਾਇਰਸ ਲੈ ਸਕਦਾ ਹੈ।

 

 

ਉੱਧਰ ਪੂਰੀ ਦੁਨੀਆ ’ਚ ਹੁਣ ਤੱਕ 10 ਲੱਖ 15 ਹਜ਼ਾਰ 466 ਵਿਅਕਤੀ ਕੋਰੋਨਾ–ਪਾਜ਼ਿਟਿਵ ਹੋ ਚੁੱਕੇ ਹਨ ਤੇ ਇਹ ਘਾਤਕ ਵਾਇਰਸ ਹੁਣ ਤੱਕ 53,190 ਮਨੁੱਖੀ ਜਾਨਾਂ ਲੈ ਚੁੱਕਾ ਹੈ।

 

 

ਇਹ ਕੋਰੋਨਾ ਵਾਇਰਸ ਭਾਵੇਂ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਸੀ ਪਰ ਇਸ ਕਾਰਨ ਸਭ ਤੋਂ ਵੱਧ ਜਾਨੀ ਨੁਕਸਾਨ ਇਟਲੀ ਨੂੰ ਉਠਾਉਣਾ ਪਿਆ ਹੈ। ਉੱਥੇ ਹੁਣ ਤੱਕ 13,915 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ 1,15,242 ਵਿਅਕਤੀ ਇਸ ਘਾਤਕ ਵਾਇਰਸ ਨਾਲ ਜੂਝ ਰਹੇ ਹਨ। ਇਸ ਤੋਂ ਬਾਅਦ ਸਪੇਨ ਦਾ ਨੰਬਰ ਆਉਂਦਾ ਹੈ; ਜਿੱਥੇ ਹੁਣ ਤੱਕ 10,348 ਵਿਅਕਤੀ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona takes 6075 LIVES in USA More than 2 Lakh 45 thousand Positive