ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਬਾਰੇ ਸਹੀ ਭਵਿੱਖਬਾਣੀ ਕਰਨ ਵਾਲੇ ਵਿਗਿਆਨੀ ਨੇ ਕਿਹਾ – ਛੇਤੀ ਖ਼ਤਮ ਹੋਵੇਗਾ ਕੋਰੋਨਾ

ਚੀਨ ਬਾਰੇ ਸਹੀ ਭਵਿੱਖਬਾਣੀ ਕਰਨ ਵਾਲੇ ਵਿਗਿਆਨੀ ਨੇ ਕਿਹਾ – ਛੇਤੀ ਖ਼ਤਮ ਹੋਵੇਗਾ ਕੋਰੋਨਾ

ਕੋਰੋਨਾ ਵਾਇਰਸ ਦੇ ਵਧਦੇ ਕਹਿਰ ਤੋਂ ਸਮੁੱਚਾ ਵਿਸ਼ਵ ਦਹਿਸ਼ਤ ’ਚ ਹੈ। ਇਸ ਖ਼ਤਰਨਾਕ ਵਾਇਰਸ ਦਾ ਖੌਫ਼ ਇਸ ਹੱਦ ਤੱਕ ਹੈ ਦੁਨੀਆ ਦੀ ਇੱਕ–ਤਿਹਾਈ ਆਬਾਦੀ ਹੁਣ ਆਪਣੇ ਘਰਾਂ ’ਚ ਹੋ ਕੇ ਰਹਿਦ ਲਈ ਮਜਬੂਰ ਹੋ ਗਈ ਹੈ। ਪਰ ਡਰ ਦੇ ਇਸ ਮਾਹੌਲ ’ਚ ਲਾਇਲਾਜ ਕੋਰੋਨਾ ਵਾਇਰਸ ਨੂੰ ਲੈ ਕੇ ਨੋਬਲ ਪੁਰਸਕਾਰ ਜੇਤੂ ਮਾਈਕਲ ਲੇਵਿਟ ਦੀ ਇੱਕ ਭਵਿੱਖਾ ਲੋਕਾਂ ਨੂੰ ਕੁਝ ਰਾਹਤ ਦੇ ਸਕਦੀ ਹੈ।

 

 

ਸਟੈਨਫ਼ੋਰਡ ਯੂਨੀਵਰਸਿਟੀ ਦੇ ਬਾਇਓ–ਫ਼ਿਜ਼ਿਸਟ ਅਤੇ ਨੋਬਲ ਪੁਰਸਕਾਰ ਜੇਤੂ ਮਾਈਕਲ ਲੇਵਿਟ ਨੇ ਭਵਿੱਖਬਾਣੀ ਕੀਤੀ ਹੈ ਕਿ ਨੋਵਲ ਕੋਰੋਨਾ ਵਾਇਰਸ ਦਾ ਕਹਿਰ ਛੇਤੀ ਹੀ ਖ਼ਤਮ ਹੋ ਜਾਵੇਗਾ; ਕਿਉਂਕਿ ਪੂਰੀ ਦੁਨੀਆ ਦੇ ਲੋਕ ਹੁਣ ਇੱਕ–ਦੂਜੇ ਤੋਂ ਦੂਰ–ਦੂਰ ਰਹਿਣ (ਸੋਸ਼ਲ ਡਿਸਟੈਂਸਿੰਗ) ਦੇ ਨਿਯਮ ਦੀ ਪਾਲਣਾ ਕਰ ਰਹੇ ਹਨ।

 

 

ਇੱਕ–ਦੂਜੇ ਤੋਂ ਦੂਰੀ ਬਣਾ ਕੇ ਰੱਖਣ ਨਾਲ ਉਸ ਨੇ ਇੱਕ ਬੂਸਟਰ ਸ਼ਾੱਟ ਦਿੱਤਾ ਹੈ, ਜੋ ਇਸ ਵੇਲੇ ਮਹਾਂਮਾਰੀ ਨਾਲ ਲੜਨ ਲਈ ਜ਼ਰੂਰੀ ਹੈ। ਇੱਥੇ ਵਰਨਣਯੋਗ ਹੈ ਕਿ ਮਾਈਕਲ ਲੇਵਿਟ ਉਹੀ ਹੈ, ਜਿਨ੍ਹਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਚੀਨ ’ਚ ਸਵਾ ਤਿੰਨ ਹਜ਼ਾਰ ਲੋਕ ਮਰਨਗੇ।

 

 

ਸਾਲ 2003 ’ਚ ਰਸਾਇਣ ਵਿਗਿਆਨ ’ਚ ਵੱਕਾਰੀ ਨੋਬਲ ਪੁਰਸਕਾਰ ਜਿੱਤਣ ਵਾਲੇ ਮਾਈਕਲ ਲੇਵਿਟ ਨੇ ਇਸ ਤੋਂ ਪਹਿਲਾਂ ਚੀਨ ’ਚ ਮਹਾਂਮਾਰੀ ਬਾਰੇ ਭਵਿੱਖਬਾਣੀ ਕੀਤੀ ਸੀ ਕਿ ਚੀਨ ’ਚ ਇਹ ਮਹਾਂਮਾਰੀ ਤਬਾਹਕੁੰਨ ਕਹਿਰ ਲੈ ਕੇ ਆਵੇਗੀ।

 

 

ਸ੍ਰੀ ਮਾਈਕਲ ਤੋਂ ਬਾਅਦ ਹੀ ਹੋਰ ਸਿਹਤ ਮਾਹਿਰ ਨੇ ਅਜਿਹੀ ਭਵਿੱਖਬਾਣੀ ਕੀਤੀ ਸੀ। ਮਾਈਕਲ ਲੇਵਿਟ ਨੇ ‘ਦਿ ਲਾੱਸ ਏਂਜਲਸ ਟਾਈਮਜ਼’ ਨੂੰ ਦਿੱਤੇ ਇੰਕ ਇੰਟਰਵਿਊ ’ਚ ਕਿਹਾ – ‘ਅਸੀਂ ਕੋਰੋਨਾ ਵਾਇਰਸ ਦੇ ਵਧਦੇ ਖ਼ਤਰਨਾਕ ਕਹਿਰ ਨੂੰ ਰੋਕਣ ਲਈ ਜੋ ਕਰਨਾ ਚਾਹੀਦਾ ਸੀ, ਉਹ ਅਸੀਂ ਕਰ ਰਹੇ ਹਾਂ… ਅਸੀਂ ਸਭ ਠੀਕ ਹੋਣ ਜਾ ਰਹੇ ਹਾਂ।’

 

 

ਉਨ੍ਹਾਂ ਅੱਗੇ ਕਿਹਾ ਕਿ ਹਾਲਾਤ ਇੰਨੇ ਭਿਆਨਕ ਨਹੀਂ ਹਨ, ਜਿੰਨਾ ਸਾਵਧਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੋਰੋਨਾ ਦੇ ਵਧਦੇ ਮਾਮਲਿਆਂ ਦੀ ਗਿਣਤੀ ਪਰੇਸ਼ਾਨ ਕਰਨ ਵਾਲੀ ਹੈ ਪਰ ਵਿਕਾਸ ਦੀ ਹੌਲੀ ਰਫ਼ਤਾਰ ਦੇ ਸਪੱਸ਼ਟ ਸੰਕੇਤ ਮਿਲ ਰਹੇ ਹਨ।

 

 

ਜੌਨ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਨਾਲ ਅਮਰੀਕਾ ’ਚ 471 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਤੱਕ 35,224 ਵਿਅਕਤੀ ਕੋਰੋਨਾ–ਪਾਜ਼ਿਟਿਵ ਨਿੱਕਲ ਚੁੱਕੇ ਹਨ।

 

 

ਕੋਰੋਨਾ ਵਾਇਰਸ ਦੇ ਵਿਸ਼ਵ ਪੱਧਰੀ ਅਸਰ ਦੀ ਗੱਲ ਕਰੀਏ, ਤਾਂ ਦੁਨੀਆ ਭਰ ’ਚ ਇਸ ਵਾਇਰਸ ਤੋਂ ਹੁਣ ਤੱਕ ਸਾਢੇ ਚਾਰ ਲੱਖ ਤੋਂ ਵੱਧ ਵਿਅਕਤੀ ਪ੍ਰਭਾਵਿਤ ਹੋ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona to die soon says Scientist who has prophecied accurately about china