ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ 'ਚ ਕੋਰੋਨਾ ਵਾਇਰਸ ਕਾਰਨ 13 ਹੋਰ ਮੌਤਾਂ, 80000 ਤੋਂ ਜ਼ਿਆਦਾ ਪ੍ਰਭਾਵਿਤ

ਕੋਰੋਨਾ ਵਾਇਰਸ ਮਹਾਮਾਰੀ ਨਾਲ ਚੀਨ ਵਿੱਚ ਮੌਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਹੀ। 13 ਹੋਰ ਮੌਤਾਂ ਨਾਲ, ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 3,189 ਉੱਤੇ ਪਹੁੰਚ ਗਈ ਹੈ, ਜਦੋਂ ਕਿ 11 ਨਵੇਂ ਮਾਮਲਿਆਂ ਨਾਲ ਪੀੜਤ ਲੋਕਾਂ ਦੀ ਗਿਣਤੀ 80,824 ਤੱਕ ਪਹੁੰਚ ਗਈ ਹੈ।


ਨੈਸ਼ਨਲ ਹੈਲਥ ਕਮਿਸ਼ਨ (ਐਨਐਚਸੀ) ਨੇ ਸ਼ਨਿੱਚਰਵਾਰ (14 ਮਾਰਚ) ਨੂੰ ਦੱਸਿਆ ਕਿ ਚੀਨੀ ਮੁੱਖ ਭੂਮੀ ਵਿੱਚ ਸ਼ੁੱਕਰਵਾਰ (13 ਮਾਰਚ) ਨੂੰ ਵਿਦੇਸ਼ਾਂ ਤੋਂ ਕੋਰੋਨਾ ਵਾਇਰਸ ਦੇ ਸੱਤ ਮਾਮਲੇ ਸਾਹਮਣੇ ਆਏ ਹਨ। 

 

ਐਨਐਚਸੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਚੀਨ ਦੀ ਮੁੱਖ ਭੂਮੀ 'ਤੇ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 13 ਲੋਕਾਂ ਦੀ ਮੌਤ ਹੋ ਗਈ। ਸਾਰੀਆਂ ਮੌਤਾਂ ਹੁਬੇਬੀ ਪ੍ਰਾਂਤ ਵਿੱਚ ਹੋਈਆਂ, ਜੋ ਕਿ ਬਿਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਤ ਹੈ।

 

ਚੀਨੀ ਮੁੱਖ ਭੂਮੀ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਸ਼ੁੱਕਰਵਾਰ ਤੱਕ 80,824 ਤੱਕ ਪਹੁੰਚ ਗਈ। ਇਸ ਦੌਰਾਨ ਸਿੱਖਿਆ ਮੰਤਰਾਲੇ ਨੇ ਐਲਾਨ ਕੀਤੀ ਕਿ ਕੋਵਿਡ -19 ਦੇ ਘੱਟ ਰਹੇ ਕੇਸਾਂ ਦੇ ਬਾਵਜੂਦ ਸਕੂਲ ਉਦੋਂ ਤੱਕ ਨਹੀਂ ਖੁੱਲ੍ਹਣਗੇ ਜਦੋਂ ਤੱਕ ਅਧਿਕਾਰੀ ਵਾਇਰਸ ਨੂੰ ਕਾਬੂ ਨਹੀਂ ਕਰਦੇ ਅਤੇ ਇਸ ਨੂੰ ਕਾਬੂ ਕਰਨ ਲਈ ਜ਼ਰੂਰੀ ਉਪਾਅ ਸ਼ੁਰੂ ਨਹੀਂ ਕਰਦੇ। 

 

ਵਾਂਗ ਨੇ ਕਿਹਾ ਕਿ ਮੰਤਰਾਲੇ ਸਬੰਧਤ ਵਿਭਾਗਾਂ ਦੇ ਨੁਮਾਇੰਦਿਆਂ ਅਤੇ ਵਿਦਿਆਰਥੀਆਂ ਅਤੇ ਮਾਪਿਆਂ ਤੋਂ ਸਲਾਹ ਲੈ ਰਿਹਾ ਹੈ ਕਿ ਕੀ ਕਾਲਜ ਦਾਖ਼ਲਾ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਣ। ਇਸ ਬਾਰੇ ਜਲਦ ਫ਼ੈਸਲਾ ਲਿਆ ਜਾਵੇਗਾ।


ਦੂਜੇ ਪਾਸੇ, ਸਪੇਨ ਵਿੱਚ ਸ਼ੁੱਕਰਵਾਰ (13 ਮਾਰਚ) ਤੋਂ ਸ਼ਨਿੱਚਰਵਾਰ (14 ਮਾਰਚ) ਤੱਕ 1500 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਦੇਸ਼ ਵਿੱਚ ਹੁਣ ਤੱਕ ਇਸ ਬਿਮਾਰੀ ਦੇ 5753 ਮਾਮਲੇ ਸਾਹਮਣੇ ਆ ਚੁੱਕੇ ਹਨ। ਯੂਰਪ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਪੇਨ ਵਿੱਚ ਇਟਲੀ ਤੋਂ ਬਾਅਦ ਸਭ ਤੋਂ ਵੱਧ ਹਨ। 

ਸੰਭਾਵਨਾ ਹੈ ਕਿ ਸਪੇਨ ਵਾਇਰਸ ਦਾ ਮੁਕਾਬਲਾ ਕਰਨ ਲਈ ਸਾਰੇ ਸਰੋਤਾਂ ਨੂੰ ਵਧਾਉਣ ਲਈ ਸ਼ਨਿੱਚਰਵਾਰ ਨੂੰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰੇਗਾ। ਦੇਸ਼ ਵਿੱਚ ਇਸ ਬਿਮਾਰੀ ਕਾਰਨ ਹੁਣ ਤਕ 136 ਲੋਕਾਂ ਦੀ ਮੌਤ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Virus 13 New Cases in China Death Toll Reach At 3189 Infected Over 80000