ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਪਾਨੀ  ਸਮੁੰਦਰੀ ਜਹਾਜ਼ 'ਚ 355 ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ

ਜਾਪਾਨ ਦੇ ਸਮੁੰਦਰੀ ਤੱਟ ਤੋਂ ਵੱਖ ਖੜੇ ਕੀਤੇ ਗਏ ਸਮੁੰਦਰੀ ਜਹਾਜ਼ ਡਾਇਮੰਡ ਪ੍ਰਿੰਸੇਸ 'ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 355 ਹੋ ਗਈ ਹੈ। ਦੇਸ਼ ਦੇ ਸਿਹਤ ਮੰਤਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
 

ਇਹ ਤਾਜ਼ਾ ਅੰਕੜਾ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਆਪਣੇ ਨਾਗਰਿਕਾਂ ਨੂੰ ਡਾਇਮੰਡ ਪ੍ਰਿੰਸੇਸ ਜਹਾਜ਼ 'ਚੋਂ ਬਾਹਰ ਕੱਢਣ ਦੀ ਤਿਆਰੀ ਕਰ ਰਿਹਾ ਹੈ। ਸਮੁੰਦਰੀ ਜਹਾਜ਼ 5 ਫਰਵਰੀ ਤੋਂ ਟੋਕਿਓ ਨੇੜੇ ਯੋਕੋਹਾਮਾ ਬੰਦਰਗਾਹ 'ਤੇ ਖੜਾ ਹੈ।
 

ਹਾਂਗਕਾਂਗ ਨੇ ਇਹ ਵੀ ਕਿਹਾ ਕਿ ਉਹ ਜਹਾਜ਼ 'ਚ ਸਵਾਰ ਆਪਣੇ 330 ਨਾਗਰਿਕਾਂ ਨੂੰ ਚਾਰਟਰਡ ਜਹਾਜ਼ ਰਾਹੀਂ ਵਾਪਸ ਪਰਤਣ ਦਾ ਮੌਕਾ ਦੇਵੇਗਾ। ਕੈਨੇਡਾ ਨੇ ਵੀ ਆਪਣੇ ਨਾਗਰਿਕਾਂ ਨੂੰ ਜਹਾਜ਼ ਤੋਂ ਬਾਹਰ ਕੱਢਣ ਦਾ ਐਲਾਨ ਕੀਤਾ ਹੈ।
 

ਸਿਹਤ ਮੰਤਰੀ ਕਾਤਸੁਨੋਬੂ ਕਾਤੋ ਨੇ ਸਰਕਾਰੀ ਨਿਊਜ਼ ਏਜੰਸੀ ਨੇ ਕਿਹਾ, "ਹੁਣ ਤੱਕ ਅਸੀਂ 1219 ਲੋਕਾਂ ਦੀ ਜਾਂਚ ਕਰ ਚੁੱਕੇ ਹਾਂ। ਇਨ੍ਹਾਂ ਵਿੱਚੋਂ 355 ਲੋਕ ਪਾਜੀਟਿਵ ਪਾਏ ਗਏ ਹਨ।" ਸਮੁੰਦਰੀ ਜਹਾਜ਼ 'ਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਾਪਾਨ ਦੀ ਢਿੱਲੀ ਕਾਰਵਾਈ ਨੇ ਅੰਤਰਰਾਸ਼ਟਰੀ ਪੱਧਰ 'ਤੇ ਚਿੰਤਾ ਪੈਦਾ ਕਰ ਦਿੱਤੀ ਹੈ।
 

ਇਹ ਸਮੁੰਦਰੀ ਜਹਾਜ਼ ਫਰਵਰੀ ਦੇ ਅਰੰਭ 'ਚ 50 ਦੇਸ਼ਾਂ ਦੇ 3700 ਮੁਸਾਫਰਾਂ ਅਤੇ ਚਾਲਕ ਦਲ ਦੇ ਮੈਂਬਰਾਂ ਨਾਲ ਜਾਪਾਨ ਦੇ ਸਮੁੰਦਰੀ ਤੱਟ 'ਤੇ ਪਹੁੰਚਿਆ ਸੀ। ਸਮੁੰਦਰੀ ਜਹਾਜ਼ ਨੂੰ ਉਸ ਸਮੇਂ ਵੱਖ ਕਰ ਦਿੱਤਾ ਗਿਆ ਸੀ, ਜਦੋਂ ਅਧਿਕਾਰੀਆਂ ਨੇ ਪਾਇਆ ਕਿ ਹਾਂਗਕਾਂਗ 'ਚ ਜਹਾਜ਼ ਤੋਂ ਉੱਤਰਿਆ ਇੱਕ ਯਾਤਰੀ ਕੋਰੋਨਾ ਵਾਇਰਸ ਦਾ ਪਾਜੀਟਿਵ ਪਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus cases on Japan ship Diamond Princess rise to 355