ਚੀਨ ਵਿੱਚ ਕੋਰੋਨਾ ਵਾਇਰਸ ਦੀ ਸੰਕ੍ਰਮਣ ਤੋਂ ਸ਼ਨਿੱਚਰਵਾਰ ਤੱਕ ਮੌਤਾਂ ਦੀ ਗਿਣਤੀ 259 ਹੋ ਗਈ ਅਤੇ ਇਸ ਦੌਰਾਨ ਅਮਰੀਕਾ ਨੇ ਵਿਦੇਸ਼ੀ ਨਾਗਰਿਕਾਂ ਦੇ ਦਾਖ਼ਲੇ ‘ਤੇ ਅਸਥਾਈ ਪਾਬੰਦੀ ਲਗਾਈ ਹੈ ਜਿਨ੍ਹਾਂ ਨੇ ਪਿਛਲੇ ਦੋ ਹਫ਼ਤਿਆਂ ਵਿੱਚ ਚੀਨ ਦੀ ਯਾਤਰਾ ਕੀਤੀ ਹੈ। ਚੀਨ ਨੇ ਅਮਰੀਕਾ ਦੇ ਇਸ ਕਦਮ ਦੀ ਨਿਖੇਧੀ ਕੀਤੀ ਹੈ।
ਦੱਖਣੀ ਕੋਰੀਆ ਅਤੇ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਵੁਹਾਨ ਤੋਂ ਬਾਹਰ ਕੱਢਿਆ ਹੈ। ਸੰਕ੍ਰਮਣ ਦਾ ਕੇਂਦਰ ਬਣੇ ਵੁਹਾਨ ਸ਼ਹਿਰ ਦੇ ਲੱਖਾਂ ਲੋਕਾਂ ਨੂੰ ਇਥੋਂ ਬਾਹਰ ਕੱਢਣ 'ਤੇ ਪਾਬੰਦੀ ਹੈ ਤਾਕਿ ਇਸ ਬਿਮਾਰੀ ਦੇ ਪਸਾਰ ਨੂੰ ਰੋਕਿਆ ਜਾ ਸਕੇ। ਇੰਡੋਨੇਸ਼ੀਆ ਵੀ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਜਹਾਜ਼ ਭੇਜ ਰਿਹਾ ਹੈ।
ਚੀਨ ਵਿੱਚ ਕੁਲ 11,791 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸੰਯੁਕਤ ਰਾਜ ਨੇ ਇਸ ਸੰਬੰਧ ਵਿੱਚ ਜਨਤਕ ਸਿਹਤ ਸਬੰਧੀ ਐਂਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਆਦੇਸ਼ 'ਤੇ ਹਸਤਾਖਰ ਕੀਤੇ ਹਨ, ਜਿਸ ਤਹਿਤ ਸਾਰੇ ਅਮਰੀਕੀ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਪਰਿਵਾਰਾਂ ਦੇ ਨਜ਼ਦੀਕੀ ਮੈਂਬਰਾਂ ਨੂੰ ਯੂਐਸ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਜੋ ਦੋ ਹਫਤੇ ਪਹਿਲਾਂ ਚੀਨ ਦੀ ਯਾਤਰਾ ਕਰਕੇ ਆ ਰਹੇ ਹਨ।
ਚੀਨੀ ਸਰਕਾਰ ਨੇ ਇਸ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਆਦੇਸ਼ ਵਿਸ਼ਵ ਸਿਹਤ ਸੰਗਠਨ ਦੀ ਅਪੀਲ ਦੇ ਉਲਟ ਹੈ। ਸੰਸਥਾ ਨੇ ਯਾਤਰਾ ਪਾਬੰਦੀਆਂ ਅਤੇ 'ਅਣਉਚਿਤ ਟਿੱਪਣੀਆਂ' ਤੋਂ ਪ੍ਰਹੇਜ ਕਰਨ ਲਈ ਕਿਹਾ।
ਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੂਨਿਯਿੰਗ ਨੇ ਕਿਹਾ ਕਿ ਇਹ ਨਿਸ਼ਚਤ ਤੌਰ ਉੱਤੇ ਸਦਭਾਵਨਾ ਵਿਵਹਾਰ ਨਹੀਂ ਹੈ। ਜਾਪਾਨ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਇਸੇ ਤਰ੍ਹਾਂ ਦੀ ਪਾਬੰਦੀ ਵਿਦੇਸ਼ੀ ਨਾਗਰਿਕਾਂ ਦੇ ਦਾਖ਼ਲੇ ‘ਤੇ ਲਗਾਈ ਸੀ।