ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ’ਚ ਹੁਣ ਤੱਕ ਲੈ ਲਈਆਂ 11,000 ਜਾਨਾਂ

ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ’ਚ ਹੁਣ ਤੱਕ ਲੈ ਲਈਆਂ 11,000 ਜਾਨਾਂ

ਚੀਨ ’ਚ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਦੇ ਕਰੋੜਾਂ–ਅਰਬਾਂ ਲੋਕਾਂ ਨੂੰ ਆਪਣੇ ਘਰਾਂ ’ਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਇਸ ਮਹਾਂਮਾਰੀ ਕਾਰਨ ਹੁਣ ਤੱਕ ਦੁਨੀਆ ’ਚ 11,000 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਕੁੱਲ ਮਾਮਲਿਆਂ ਦੀ ਗਿਣਤੀ ਹੁਣ ਵਧ ਕੇ 2 ਲੱਖ 65 ਹਜ਼ਾਰ 867 ਤੋਂ ਜ਼ਿਆਦਾ ਹੋ ਗਈ ਹੈ।

 

 

ਇਸ ਮਹਾਮਾਰੀ ਨਾਲ ਲੜਨ ਲਈ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸਮੁੱਚੇ ਦੇਸ਼ ਵਿੱਚ ਦੇਸ਼–ਪੱਧਰੀ ਬੰਦ (ਲੌਕ–ਡਾਊਨ) ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦੌਰਾਨ ਕਰਮਚਾਰੀਆਂ ਦੀ 80 ਫ਼ੀ ਸਦੀ ਤਨਖਾਹ ਲਗਭਗ 2.20 ਲੱਖ ਪ੍ਰਤੀ ਮਹੀਨਾ ਤੱਕ ਸਰਕਾਰ ਝੱਲੇਗੀ।

 

 

ਲੰਦਨ ’ਚ ਇੱਕ ਵਿਅਕਤੀ ਨੂੰ ਸੈਲ–ਕੁਆਰੰਨਟਾਇਨ ਕਰਨ ਉੱਤੇ ਗ੍ਰਿਫ਼ਤਾਰ ਕਰ ਕੇ ਉਸ ਉੱਤੇ ਲਗਭਗ 8 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਫ਼ਰਾਂਸ, ਇਟਲੀ, ਸਪੇਨ ਤੇ ਹੋਰ ਯੂਰੋਪੀਅਨ ਦੇਸ਼ਾਂ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਉੱਤੇ ਲੋਕਾਂ ਨੂੰ ਵੱਡੇ ਜੁਰਮਾਨੇ ਭਰਨੇ ਪੈ ਰਹੇ ਹਨ।

 

 

ਉੱਧਰ ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਨੇ ਵੀ ਵੱਡਾ ਕਦਮ ਚੁੱਕਦਿਆਂ ਲੋਕਾਂ ਨੂੰ ਕਿਸੇ ਵੀ ਹਾਲ ’ਚ ਆਪਣੇ ਘਰਾਂ ਅੰਦਰ ਹੀ ਰਹਿਣ ਲਈ ਕਿਹਾ ਹੈ। ਅਮਰੀਕਾ ਨੇ ਆਰਥਿਕ ਮੋਰਚੇ ਦੀਆਂ ਔਕੜਾਂ ਦੂਰ ਕਰਨ ਲਈ ਇੱਕ ਹਜ਼ਾਰ ਅਰਬ ਰੁਪਏ ਦੇ ਐਮਰਜੈਂਸੀ ਰਾਹਤ ਪੈਕੇਜ ਦਾ ਵਾਅਦਾ ਕੀਤਾ ਹੈ।

 

 

ਜਰਮਨੀ ਦੇ ਸਭ ਤੋਂ ਵੱਡੇ ਸੂਬੇ ਬਾਇਰਨ ਨੇ ਸ਼ੁੱਕਰਵਾਰ ਨੂੰ ਦੇਸ਼ ’ਚ ਸਭ ਤੋਂ ਪਹਿਲਾਂ ਦੋ ਹਫ਼ਤਿਆਂ ਲਈ ਬਾਹਰ ਨਿੱਕਲਣ ਦੀਆਂ ਮੌਲਿਕ ਪਾਬੰਦੀਆਂ ਦਾ ਹੁਕਮ ਜਾਰੀ ਕੀਤਾ।

 

 

ਉੱਧਰ ਪਾਕਿਸਤਾਨ ’ਚ ਤੀਜੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਲੇ ਸ਼ੁੱਕਰਵਾਰ ਨੂੰ ਖੁਦ ਨੂੰ ਜਨਤਾ ਤੋਂ 45 ਦਿਨਾਂ ਲਈ ਵੱਖ ਕਰ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Virus death count in the whole world now 11000