ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Corona Virus: ਚੀਨ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1000 ਤੋਂ ਪਾਰ, ਇਕ ਦਿਨ 'ਚ 108 ਦੀ ਮੌਤ

ਚੀਨ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਇੱਕ ਹਜ਼ਾਰ ਨੂੰ ਪਾਰ ਕਰ ਗਈ ਹੈ ਅਤੇ ਹੁਣ ਤੱਕ 42,000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ ਸੋਮਵਾਰ (10 ਫਰਵਰੀ) ਨੂੰ 108 ਹੋਰ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਅਤੇ 2,478 ਨਵੇਂ ਕੇਸ ਸਾਹਮਣੇ ਆਏ।

 

ਕਮਿਸ਼ਨ ਦੇ ਅਨੁਸਾਰ ਹੁਣ ਤੱਕ ਕੁੱਲ 1,016 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਕੁੱਲ 42,638 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼ਨਿੱਚਰਵਾਰ (8 ਫਰਵਰੀ) ਨੂੰ ਮਾਰੇ ਗਏ 108 ਲੋਕਾਂ ਵਿੱਚੋਂ 103 ਹੁਬੇਈ ਸੂਬੇ ਦੇ ਸਨ, ਜਿਥੇ ਵਾਇਰਸ ਨੇ ਸਭ ਤੋਂ ਵੱਧ ਲੋਕ ਮਾਰੇ ਗਏ। ਇਸ ਤੋਂ ਇਲਾਵਾ, ਬੀਜਿੰਗ, ਤਿਆਨਜਿਨ, ਹੀਲੋਂਗਜਿਆਂਗ, ਅਨਹੂਈ ਅਤੇ ਹੈਨਾਨ ਵਿੱਚ ਇੱਕ ਇੱਕ ਵਿਅਕਤੀ ਦੀ ਦੀ ਮੌਤ ਹੋ ਗਈ ਹੈ।

 

ਉਥੇ, ਕੁੱਲ 3,996 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ 849 ਮਰੀਜ਼ ਗੰਭੀਰ ਰੂਪ ਨਾਲ ਬਿਮਾਰ ਹੋ ਗਏ, 7,333 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ 21,675 ਲੋਕਾਂ ਦੇ ਇਸ ਨਾਲ ਸੰਕਰਮਿਤ ਹੋਣ ਦਾ ਖ਼ਦਸ਼ਾ ਹੈ।

 

ਹਾਂਗਕਾਂਗ ਵਿੱਚ ਸੋਮਵਾਰ (10 ਫਰਵਰੀ) ਤੱਕ ਇਸ ਦੇ 42 ਮਾਮਲੇ ਸਾਹਮਣੇ ਆ ਚੁੱਕੇ ਸਨ, ਜਿਥੇ  ਇਕ ਵਿਅਕਤੀ ਦੀ ਮੌਤ ਹੋ ਗਈ। ਮਕਾਓ ਵਿੱਚ 10 ਅਤੇ ਤਾਈਵਾਨ ਵਿੱਚ ਇਸ ਦੇ 18 ਮਾਮਲੇ ਸਾਹਮਣੇ ਆਏ ਹਨ।

 

ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਮਾਹਰਾਂ ਦੀ ਇਕ ਟੀਮ ਸੋਮਵਾਰ (10 ਫਰਵਰੀ) ਦੀ ਰਾਤ ਨੂੰ ਚੀਨ ਦੇ ਸਿਹਤ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਵਿੱਚ ਸਹਾਇਤਾ ਲਈ ਪਹੁੰਚ ਕਰੇਗੀ।

 

ਕੋਰੋਨਾ ਵਾਇਰਸ ਦਾ ਇੱਕ ਵੱਡਾ ਸਮੂਹ ਹੈ, ਪਰ ਇਨ੍ਹਾਂ ਵਿੱਚੋਂ ਸਿਰਫ ਛੇ ਵਿਸ਼ਾਣੂ ਹੀ ਲੋਕਾਂ ਨੂੰ ਸੰਕਰਮਿਤ ਕਰਦੇ ਹਨ। ਇਸ ਦੇ ਆਮ ਪ੍ਰਭਾਵ ਜ਼ੁਕਾਮ ਦਾ ਕਾਰਨ ਬਣਦੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus death toll in China crosses 1000 108 People Dead on Feb 10th