ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2744 ਪਹੁੰਚੀ

ਚੀਨ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2744 ਹੋ ਗਈ ਹੈ, ਜਦੋਂ ਕਿ 78497 ਲੋਕਾਂ ਦੇ ਇਸ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਚੀਨ ਦੇ ਸਿਹਤ ਮਾਹਰ ਨੇ ਵੀਰਵਾਰ ਨੂੰ ਕਿਹਾ ਕਿ ਅਪ੍ਰੈਲ ਦੇ ਅੰਤ ਤੱਕ ਦੇਸ਼ ਵਿੱਚ ਕੋਰੋਨਾ ਵਾਇਰਸ ਫੈਲਣ ਨੂੰ ਕਾਬੂ ਕਰ ਲਿਆ ਜਾਵੇਗਾ।

 

ਸਾਊਥ ਚਾਈਨਾ ਮੌਰਨਿੰਗ ਪੋਸਟ ਅਖ਼ਬਾਰ ਨੇ ਚੀਨ ਦੇ ਸਾਹ ਰੋਗਾਂ ਦੇ ਮਾਹਰ ਝੋਂਗ ਨਾਨਸ਼ਨ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਾਲਾਂਕਿ ਵੁਹਾਨ ਵਿੱਚ ਹੀ ਇਸ ਦਾ ਸਭ ਤੋਂ ਵੱਧ ਜ਼ਿਆਦਾ ਕਹਿਰ ਹੈ, ਕਿਉਂਕਿ ਬਾਕੀ ਹੋਰ ਸ਼ਹਿਰਾਂ ਵਿੱਚ ਅਸੀਂ ਇਸ ਦਾ ਇੰਨਾ ਪ੍ਰਕੋਪ ਨਹੀਂ ਵੇਖਿਆ।

 

ਉਨ੍ਹਾਂ ਕਿਹਾ ਕਿ ਇਹ 15 ਫਰਵਰੀ ਤੋਂ ਬਾਅਦ ਹੀ ਮਾਮਲਿਆਂ ਦੀ ਗਿਣਤੀ ਘਟਣ ਲੱਗੀ। ਸਾਡਾ ਅਨੁਮਾਨ ਕੁਝ ਹੋਰ ਵਿਦੇਸ਼ੀ ਅਧਿਕਾਰੀ ਮਾਹਰਾਂ ਨਾਲ ਮਿਲਦਾ ਜੁਲਦਾ ਸੀ ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਮਹਾਂਮਾਰੀ ਅਪ੍ਰੈਲ ਵਿੱਚ ਕੰਟਰੋਲ ਵਿੱਚ ਹੋਵੇਗੀ।
 

ਚੀਨ ਤੋਂ ਬਾਹਰ ਵੀਰਵਾਰ ਸਵੇਰ ਤੱਕ ਪੁਸ਼ਟੀ ਕੀਤੇ ਗਏ ਕੇਸਾਂ ਦੀ ਗਿਣਤੀ ਦੱਖਣੀ ਕੋਰੀਆ (1595), ਜਪਾਨ (894), ਇਟਲੀ (447), ਈਰਾਨ (139), ਸਿੰਗਾਪੁਰ (93), ਹਾਂਗ ਕਾਂਗ (91), ਯੂਐਸ (60), ਥਾਈਲੈਂਡ (40), ਬਹਿਰੀਨ (33) ਤਾਈਵਾਨ (31), ਆਸਟਰੇਲੀਆ (23), ਮਲੇਸ਼ੀਆ (22), ਜਰਮਨੀ (24), ਫਰਾਂਸ (18), ਕੁਵੈਤ (18), ਵੀਅਤਨਾਮ (16), ਯੂਕੇ (13), ਸੰਯੁਕਤ ਅਰਬ ਅਮੀਰਾਤ (13), ਕੈਨੇਡਾ (12), ਸਪੇਨ (12), ਮਕਾਓ (10), ਇਰਾਕ (ਪੰਜ), ਕਰੋਸ਼ੀਆ (ਤਿੰਨ), ਭਾਰਤ (ਤਿੰਨ), ਫਿਲੀਪੀਨਜ਼ (ਤਿੰਨ), ਓਮਾਨ (ਦੋ), ਫਿਨਲੈਂਡ (ਦੋ) , ਰੂਸ (ਦੋ), ਪਾਕਿਸਤਾਨ (ਦੋ), ਏ ਫਾਗਿਸਤਾਨ (ਇਕ), ਇਜ਼ਰਾਈਲ (ਦੋ), ਆਸਟਰੀਆ (ਦੋ), ਜਾਰਜੀਆ (ਇਕ), ਅਲਜੀਰੀਆ (ਇਕ), ਰੋਮਾਨੀਆ (ਇਕ), ਬ੍ਰਾਜ਼ੀਲ (ਇਕ), ਸਵਿਟਜ਼ਰਲੈਂਡ (ਇਕ), ਉੱਤਰੀ ਮੈਸੇਡੋਨੀਆ (ਇਕ), ਨਾਰਵੇ (ਇਕ) ਮਿਸਰ (ਇਕ), ਲੇਬਨਾਨ (ਇਕ), ਕੰਬੋਡੀਆ (ਇਕ), ਨੇਪਾਲ (ਇਕ), ਸ਼੍ਰੀ ਲੰਕਾ (ਇਕ), ਸਵੀਡਨ (ਇਕ) ਅਤੇ ਬੈਲਜੀਅਮ (ਇਕ) ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:corona virus death tolls increases to 2744 in china