ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਵਿਸ਼ਵ ’ਚ ਵਧ ਸਕਦੀ ਹੈ ਮਹਾਂਮੰਦੀ

ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਵਿਸ਼ਵ ’ਚ ਵਧ ਸਕਦੀ ਹੈ ਮਹਾਂਮੰਦੀ

ਜੇ ਨੋਵੇਲ ਕੋਰੋਨਾ ਵਾਇਰਸ (ਕੋਵਿਡ–19) ਇੱਕ ਮਹਾਂਮਾਰੀ ਦਾ ਰੂਪ ਲੈਂਦਾ ਹੈ, ਤਾਂ ਵਿਸ਼ਵ ਅਰਥਚਾਰੇ ’ਚ ਹੋਰ ਮੰਦੀ ਆ ਸਕਦੀ ਹੈ। ਇਹ ਚੇਤਾਵਨੀ ‘ਮੂਡੀਜ਼ ਐਨਾਲਿਟਿਕਸ’ ਨੇ ਦਿੱਤੀ ਹੈ। ਚੇਤੇ ਰਹੇ ਕਿ ਕੋਰੋਨਾ ਦਾ ਕਹਿਰ ਹੁਣ ਚੀਨ ਦੇਸ਼ ਤੋਂ ਬਾਹਰ ਕਈ ਦੇਸ਼ਾਂ ਤੱਕ ਫੈਲ ਚੁੱਕਾ ਹੈ ਤੇ ਦੱਖਣੀ ਕੋਰੀਆ ’ਚ ਵੀ ਇਸ ਤੋਂ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਇਹ ਇਟਲੀ, ਈਰਾਨ ਤੱਕ ਪੁੱਜ ਚੁੱਕਾ ਹੈ।

 

 

ਮੂਡੀਜ਼ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਵਾਇਰਸ ਦਾ ਪਾਸਾਰ ਹੁਣ ਇਟਲੀ ਤੇ ਕੋਰੀਆ ’ਚ ਵੀ ਹੋ ਚੁੱਕਾ ਹੈ। ਅਜਿਹੇ ਹਾਲਾਤ ’ਚ ਇਸ ਦੇ ਮਹਾਂਮਾਰੀ ਦਾ ਰੂਪ ਲੈਣ ਦੀ ਸੰਭਾਵਨਾ ਵੀ ਵਧ ਗਈ ਹੈ। ‘ਮੂਡੀਜ਼ ਐਨਾਲਿਟਿਕਸ’ ਦੇ ਮੁੱਖ ਅਰਥ–ਸ਼ਾਸਤਰੀ ਮਾਰਕ ਜਾਂਡੀ ਨੇ ਕੋਰੋਨਾ ਵਾਇਰਸ ਦੇ ਅਸਰ ਤੇ ਦ੍ਰਿਸ਼ਾਂ ਉੱਤੇ ਇੱਕ ਟਿੱਪਣੀ ਵਿੱਚ ਕਿਹਾ ਕਿ ਕੋਰੋਨਾ ਵਾਇਰਸ ਚੀਨੀ ਅਰਥ–ਵਿਵਸਥਾ ਲਈ ਇੱਕ ਵੱਡਾ ਝਟਕਾ ਹੈ; ਜੋ ਹੁਣ ਸਮੁੱਚੀ ਅਰਥ–ਵਿਵਸਥਾ ਲਈ ਖ਼ਤਰਾ ਬਣਿਆ ਹੋਇਆ ਹੈ।

 

 

ਚੀਨ ’ਚ ਕੋਰੋਨਾ ਵਾਇਰਸ ਇੱਕ ਵੱਡੀ ਮਹਾਂਮਾਰੀ ਦਾ ਰੂਪ ਪਹਿਲਾਂ ਹੀ ਅਖ਼ਤਿਆਰ ਕਰ ਚੁੱਕਾ ਹੈ। ਜੇ ਇਸ ਨੇ ਸਮੁੱਚੇ ਵਿਸ਼ਵ ਵਿੱਚ ਮਹਾਂਮਾਰੀ ਦਾ ਰੂਪ ਲੈ ਲਿਆ, ਤਾਂ ਅਮਰੀਕਾ ਸਮੇਤ ਸਮੁੱਚਾ ਵਿਸ਼ਵ ਹੋਰ ਜ਼ਿਆਦਾ ਆਰਥਿਕ ਮੰਦਹਾਲੀ ਦੀ ਲਪੇਟ ’ਚ ਆ ਜਾਵੇਗਾ। ਮਾਹਿਰਾਂ ਨੇ ਕਿਹਾ ਕਿ ਆਸ ਕੀਤੀ ਜਾ ਰਹੀ ਹੈ ਕਿ ਅਜਿਹਾ ਨਾ ਹੋਵੇ ਪਰ ਜੇ ਇੰਝ ਹੋ ਜਾਵੇ, ਤਾਂ ਤਿਆਰ ਰਹਿਣਾ ਹੀ ਸਮਝਦਾਰੀ ਹੈ।

 

 

ਵਾਇਰਸ ਕਾਰਨ ਚੀਨੀ ਵਪਾਰ ਰੁਕ ਗਿਆ ਹੈ। ਇੱਥੇ ਸੈਰ–ਸਪਾਟੇ ਉੱਤੇ ਬਹੁਤ ਜ਼ਿਆਦਾ ਨਾਂਹ–ਪੱਖੀ ਆਸਰ ਪਿਆ ਹੈ। ਸਮੁੱਚੇ ਵਿਸ਼ਵ ਤੋਂ ਕੋਈ ਹਵਾਈ ਉਡਾਣ ਚੀਨ ਨਹੀਂ ਪੁੱਜ ਰਹੀ ਤੇ ਜ਼ਿਆਦਾਤਰ ਸਮੁੰਦਰੀ ਜਹਾਜ਼ਾਂ ਨੇ ਵੀ ਏਸ਼ੀਆ–ਪ੍ਰਸ਼ਾਂਤ ਮਾਰਗਾਂ ਨੂੰ ਮੁਲਤਵੀ ਕਰ ਦਿੱਤਾ ਹੈ।

 

 

ਇਹ ਅਮਰੀਕਾ ਸਮੇਤ ਪ੍ਰਮੁੱਖ ਸੈਲਾਨੀ ਕੇਂਦਰਾਂ ਲਈ ਇੱਕ ਵੱਡੀ ਸਮੱਸਿਆ ਹੈ; ਜਿੱਥੇ ਹਰ ਸਾਲ ਲਗਭਗ 30 ਲੱਖ ਚੀਨੀ ਸੈਲਾਨੀ ਪੁੱਜਦੇ ਹਨ। ਅਮਰੀਕਾ ’ਚ ਹੋਰਨਾਂ ਦੇਸ਼ਾਂ ਦੇ ਸੈਲਾਨੀਆਂ ਦੇ ਮੁਕਾਬਲੇ ਚੀਨੀ ਸੈਲਾਨੀ ਸਭ ਤੋਂ ਵੱਧ ਖ਼ਰਚ ਕਰਦੇ ਹਨ।

 

 

ਯੂਰੋਪ ’ਚ ਮਿਲਾਨ (ਇਟਲੀ) ਜਿਹੀਆਂ ਥਾਵਾਂ ਉੱਤੇ ਵੀ ਸੈਰ–ਸਪਾਟੇ (ਟੂਰਿਜ਼ਮ) ਉੱਤੇ ਨਾਂਹ–ਪੱਖੀ ਪ੍ਰਭਾਵ ਪੈਣਾ ਨਿਸ਼ਚਤ ਹੈ; ਜੋ ਦੇਸ਼ ਵਿੱਚ ਨਵੀਂ ਛੂਤ ਦੇ ਮਾਮਲਿਆਂ ਦਾ ਵੀ ਕੇਂਦਰ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Virus Epidemic may increase situation of International recession