ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਟਲੀ ’ਚ ਕੋਰੋਨਾ ਵਾਇਰਸ ਕਾਰਨ ਹਾਹਾਕਾਰ, ਹੁਣ ਤੱਕ 10,023 ਮੌਤਾਂ

ਇਟਲੀ ’ਚ ਕੋਰੋਨਾ ਵਾਇਰਸ ਕਾਰਨ ਹਾਹਾਕਾਰ, ਹੁਣ ਤੱਕ 10,023 ਮੌਤਾਂ

ਚੀਨ ਤੋਂ ਸ਼ੁਰੂ ਹੋਈ ਕੋਰੋਨਾ–ਮਹਾਂਮਾਰੀ ਹੁਣ ਸਮੁੱਚੇ ਵਿਸ਼ਵ ’ਚ ਫੈਲ ਚੁੱਕੀ ਹੈ। ਵਿਸ਼ਵ ਵਿੱਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 6.50 ਲੱਖ ਦੇ ਲਗਭਗ ਪੁੱਜ ਚੁੱਕੀ ਹੈ ਤੇ 30,249 ਜਾਨਾਂ ਪੂਰੀ ਦੁਨੀਆ ’ਚ ਇਸ ਵਾਇਰਸ ਕਾਰਨ ਜਾ ਚੁੱਕੀਆਂ ਹਨ। ਭਾਰਤ ’ਚ ਵੀ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਦੇਸ਼ ’ਚ ਇਸ ਮਾਰੂ ਵਾਇਰਸ ਦੀ ਲਾਗ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਹੁਣ ਵਧ ਕੇ 1,005 ਹੋ ਗਈ ਹੈ ਅਤੇ ਹੁਣ ਤੱਕ ਘਾਤਕ ਬੀਮਾਰੀ 24 ਜਾਨਾਂ ਵੀ ਲੈ ਚੁੱਕੀ ਹੈ।

 

 

ਪਰ ਜਿੰਨਾ ਜਾਨੀ ਨੁਕਸਾਨ ਕੋਰੋਨਾ ਨੇ ਇਟਲੀ ’ਚ ਕੀਤਾ ਹੈ, ਓਨਾ ਦੁਨੀਆ ਦੇ ਹੋਰ ਕਿਸੇ ਵੀ ਦੇਸ਼ ਨਹੀਂ ਕੀਤਾ। ਇਟਲੀ ’ਚ ਇਸ ਘਾਤਕ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 10,023 ਹੋ ਚੁੱਕੀ ਹੈ ਅਤੇ 92,500 ਕੋਰੋਨਾ–ਪਾਜ਼ਿਟਿਵ ਮਰੀਜ਼ ਹਾਲੇ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ।

 

 

ਉੱਧਰ ਸਪੇਨ ’ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ 5,690 ਹੋ ਗਈ ਹੈ। ਸਨਿੱਚਰਵਾਰ ਨੂੰ ਇਸ ਯੂਰੋਪੀਅਨ ਦੇਸ਼ ’ਚ 832 ਵਿਅਕਤੀ ਇਸ ਵਾਇਰਸ ਦੀ ਭੇਟ ਚੜ੍ਹ ਗਏ ਭਾਵ ਮਾਰੇ ਗਏ।

 

 

ਅਮਰੀਕਾ ’ਚ ਮੌਤਾਂ ਦੀ ਗਿਣਤੀ 1,700 ਤੋਂ ਵੀ ਜ਼ਿਆਦਾ ਹੋ ਗਈ ਹੈ। ਜੌਨ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ ਅਮਰੀਕਾ ’ਚ 1 ਲੱਖ 4 ਹਜ਼ਾਰ ਵਿਅਕਤੀ ਇਸ ਵੇਲੇ ਕੋਰੋਨਾ ਨਾਲ ਜੂਝ ਰਹੇ ਹਨ।

 

 

ਇਟਲੀ ’ਚ ਕੱਲ੍ਹ ਇੱਕੋ ਦਿਨ ’ਚ 5,974 ਨਵੇਂ ਕੋਰੋਨਾ–ਪਾਜ਼ਿਟਿਵ ਮਾਮਲੇ ਸਾਹਮਣੇ ਆਏ। ਇਸ ਦੌਰਾਨ ਫ਼ਰਾਂਸ ’ਚ ਵੀ 24 ਘੰਟਿਆਂ ਦੌਰਾਨ 319 ਵਿਅਕਤੀ ਮਾਰੇ ਗਏ ਤੇ ਇੰਝ ਦੇਸ਼ ’ਚ ਕੋਰੋਨਾ–ਮੌਤਾਂ ਦੀ ਗਿਣਤੀ ਵਧ ਕੇ 2,314 ਤੱਕ ਪੁੱਜ ਗਈ।

 

 

ਫ਼ਰਾਂਸ ਦੇ ਪ੍ਰਧਾਨ ਮੰਤਰੀ ਐਡੁਆਰਡ ਫ਼ਿਲਿਪ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਫ਼ਰਾਂਸ ’ਚ ਕੋਰੋਨਾ ਵਾਇਰਸ ਵਿਰੁੱਧ ਜੰਗ ਹਾਲੇ ਤਾਂ ਸ਼ੁਰੂ ਹੋਈ ਹੈ ਤੇ ਮਾਰਚ ਮਹੀਨੇ ਦੇ ਆਖ਼ਰੀ ਪੰਦਰਵਾੜ੍ਹੇ ਦੇ ਮੁਕਾਬਲੇ ਅਪ੍ਰੈਲ ਦੇ ਪਹਿਲੇ ਦੋ ਹਫ਼ਤੇ ਵੱਧ ਚੁਣੌਤੀਪੂਰਨ ਹੋਣਗੇ।

 

 

ਸਰਕਾਰ ਵੱਲੋਂ ਰੋਜ਼ਾਨਾ ਜਾਰੀ ਕੀਤੇ ਜਾ ਰਹੇ ਬੁਲੇਟਿਨ ਅਨੁਸਾਰ ਫ਼ਰਾਂਸ ’ਚ ਹੁਣ ਤੱਕ 35,575 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਬੁਲੇਟਿਨ ’ਚ ਕਿਹਾ ਗਿਆ ਹੈ ਕਿ 17,260 ਵਿਅਕਤੀ ਹਸਪਤਾਲ ’ਚ ਭਰਤੀ ਹਨ; ਜਿਨ੍ਹਾਂ ਵਿੱਚੋਂ 4,273 ਵਿਅਕਤੀਆਂ ਨੂੰ ICU ’ਚ ਰੱਖਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Virus has taken 10023 lives in Italy