ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦੀ ਵਧੀ ਰਫ਼ਤਾਰ, ਰੋਜ਼ਾਨਾ 1 ਲੱਖ ਨਵੇਂ ਲੋਕ ਹੋ ਰਹੇ ਹਨ ਸ਼ਿਕਾਰ

ਕੋਰੋਨਾ ਵਾਇਰਸ ਨੇ ਦੁਨੀਆ ਦੇ ਕਈ ਦੇਸ਼ਾਂ ਨੂੰ ਸੰਕਟ 'ਚ ਪਾ ਦਿੱਤਾ ਹੈ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦੇ ਮਾਮਲੇ ਯੂਰਪ, ਅਮਰੀਕਾ ਅਤੇ ਬ੍ਰਿਟੇਨ ਵਰਗੇ ਕਈ ਦੇਸ਼ਾਂ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਭਾਰਤ 'ਚ ਵੀ ਕੋਰੋਨਾ ਦਾ ਕਹਿਰ ਸ਼ੁਰੂ ਹੋ ਗਿਆ ਹੈ। ਇਸ ਆਲਮੀ ਮਹਾਂਮਾਰੀ ਦੀ ਲਪੇਟ 'ਚ ਵਿਸ਼ਵ ਭਰ ਦੇ 7 ਲੱਖ ਤੋਂ ਵੱਧ ਲੋਕ ਹਨ, ਜਦਕਿ ਲਗਭਗ 34 ਹਜ਼ਾਰ ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹੈ।
 

ਇਸ ਖ਼ਤਰਨਾਕ ਮਹਾਂਮਾਰੀ ਨਾਲ ਦੁਨੀਆ ਭਰ 'ਚ 19 ਜਨਵਰੀ ਤਕ 100 ਲੋਕ ਪ੍ਰਭਾਵਿਤ ਸਨ, ਪਰ 30 ਮਾਰਚ ਸਵੇਰ ਤਕ ਇਹ ਅੰਕੜਾ 7,22,196 'ਤੇ ਪਹੁੰਚ ਗਿਆ। ਇਹ ਮਹਾਂਮਾਰੀ ਦੁਨੀਆਂ 'ਚ ਕਿੰਨੀ ਤੇਜ਼ੀ ਨਾਲ ਵੱਧ ਰਹੀ ਹੈ, ਇਸ ਦਾ ਅੰਦਾਜ਼ ਇਨ੍ਹਾਂ ਅੰਕੜਿਆਂ ਨਾਲ ਸਾਫ਼ ਹੋ ਜਾਂਦਾ ਹੈ।
 

ਪੂਰੀ ਦੁਨੀਆ 'ਚ 19 ਜਨਵਰੀ ਤਕ ਜਿੱਥੇ ਕੋਰੋਨਾ ਦੇ ਸਿਰਫ਼ 100 ਮਾਮਲੇ ਸਨ। ਉੱਥੇ ਹੀ 24 ਜਨਵਰੀ ਤਕ ਇਹ ਅੰਕੜਾ 1000 'ਤੇ ਪਹੁੰਚ ਗਿਆ। ਇਸ ਤੋਂ ਬਾਅਦ 31 ਜਨਵਰੀ ਨੂੰ 10 ਹਜ਼ਾਰ, 6 ਮਾਰਚ ਨੂੰ 1 ਲੱਖ, 18 ਮਾਰਚ ਨੂੰ 2 ਲੱਖ, 21 ਮਾਰਚ ਨੂੰ 3 ਲੱਖ, 24 ਮਾਰਚ ਨੂੰ 4 ਲੱਖ, 26 ਮਾਰਚ ਨੂੰ 5 ਲੱਖ, 28 ਮਾਰਚ ਨੂੰ 6 ਲੱਖ ਅਤੇ 29 ਮਾਰਚ ਤੱਕ 7 ਲੱਖ ਤੋਂ ਵੱਧ ਲੋਕ ਕੋਰੋਨਾ ਪਾਜੀਟਿਵ ਹੋ ਚੁੱਕੇ ਹਨ।
 

ਇਟਲੀ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 10,000 ਤੋਂ ਪਾਰ ਪਹੁੰਚ ਗਈ ਹੈ। ਇਟਲੀ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਲੌਕਡਾਊਨ ਨੂੰ ਹੋਰ ਵਧਾ ਸਕਦੇ ਹਨ। ਅਮਰੀਕਾ 'ਚ 1,42,178 ਲੋਕ ਕੋਰੋਨਾ ਨਾਲ ਪੀੜਤ ਹਨ। ਇਨ੍ਹਾਂ 'ਚੋਂ 2484 ਲੋਕਾਂ ਦੀ ਮੌਤ ਹੋ ਚੁੱਕੀ ਹੈ।
 

ਇਟਲੀ 'ਚ 97,689 ਲੋਕ ਕੋਰੋਨਾ ਪਾਜੀਟਿਵ ਹਨ ਅਤੇ ਇਨ੍ਹਾਂ 'ਚੋਂ 10,779 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ 'ਚ 81,470 ਪਾਜੀਟਿਵ ਲੋਕਾਂ 'ਚੋਂ 3304 ਲੋਕਾਂ ਦੀ ਮੌਤ ਹੋ ਚੁੱਕੀ ਹੈ। 
 

ਸਪੇਨ 'ਚ ਵੀ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਇੱਥੇ ਪਾਜੀਟਿਵ ਮਾਮਲਿਆਂ ਦੀ ਗਿਣਤੀ 80,110 ਹੋ ਗਈ ਹੈ, ਜਦਕਿ 6803 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਰਮਨੀ 'ਚ 62,435 ਲੋਕ ਕੋਰੋਨਾ ਪਾਜੀਟਿਵ ਹਨ। ਇਨ੍ਹਾਂ 'ਚੋਂ 541 ਲੋਕਾਂ ਦੀ ਮੌਤ ਹੋਈ ਹੈ। ਫ਼ਰਾਂਸ 'ਚ 40,174 ਪਾਜੀਟਿਵ ਲੋਕਾਂ 'ਚੋਂ 2606 ਲੋਕਾਂ ਦੀ ਮੌਤ ਹੋਈ ਹੈ। ਈਰਾਨ 'ਚ 38,309 ਲੋਕ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ ਅਤੇ 2640 ਲੋਕਾਂ ਦੀ ਮੌਤ ਹੋ ਚੁੱਖੀ ਹੈ। ਬ੍ਰਿਟੇਨ (ਯੂਕੇ) 'ਚ 19,522 ਲੋਕ ਕੋਰੋਨਾ ਪਾਜੀਟਿਵ ਪਾਏ ਹਏ ਹਨ ਅਤੇ ਇੱਥੇ 1228 ਲੋਕਾਂ ਦੀ ਮੌਤ ਹੋ ਗਈ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus havoc worldwide number of patients crossed seven lakh