ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਤੋਂ ਰਵਾਇਤੀ ਦਵਾਈ ਨਾਲ ਰਾਹਤ ਮਿਲਣ ਦੇ ਦਾਅਵੇ ਨਾਲ ਦੁਕਾਨਾਂ 'ਤੇ ਭੀੜ

ਚੀਨੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਮਕਰੰਦ (ਫੁੱਲਾਂ ਦਾ ਰਸ) ਅਤੇ ਫੁੱਲਦਾਰ ਪੌਦਿਆਂ ਤੋਂ ਬਣੇ ਤਰਲ ਪਦਾਰਥ ਨਾਲ ਕੋਰੋਨਾ ਵਾਇਰਸ ਨਾਲ ਲੜਨ ਵਿੱਚ ਸਹਾਇਤਾ ਮਿਲ ਸਕਦੀ ਹੈ। ਇਸ ਤੋਂ ਬਾਅਦ, ਇਸ ਰਵਾਇਤੀ ਦਵਾਈ ਨੂੰ ਖ਼ਰੀਦਣ ਲਈ ਫਾਰਮੇਸੀ ਦੇ ਬਾਹਰ ਲੋਕਾਂ ਦੀ ਭੀੜ ਸੀ। ਹਾਲਾਂਕਿ, ਇਸ ਦਾਅਵੇ ਤੋਂ ਤੁਰੰਤ ਬਾਅਦ, ਇਸ ਜੜੀ ਬੂਟੀਆਂ ਦੀ ਦਵਾਈ ਬਾਰੇ ਵੀ ਸ਼ੰਕੇ ਪੈਦਾ ਹੋਣ ਲੱਗੇ ਹਨ।

 

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧਣ ਦੇ ਨਾਲ ਲੋਕ ਦਵਾਈਆਂ ਦੀਆਂ ਦੁਕਾਨਾਂ ਉੱਤੇ ਸ਼ੌਨਘੁਆਂਗਲੀਆਨ ਲਈ ਕਤਾਰਾਂ ਵਿੱਚ ਖੜ੍ਹੇ ਹੋ ਗਏ। ਸਰਕਾਰੀ ਮੀਡੀਆ 'ਸਿਨਹੂਆ ਨੇ ਸ਼ੁੱਕਰਵਾਰ ਨੂੰ ਖ਼ਬਰ ਦਿੱਤੀ ਕਿ ਚਾਈਨੀਜ਼ ਦੀ ਮਸ਼ਹੂਰ ਅਕੈਡਮੀ ਆਫ਼ ਸਾਇੰਸ ਨੇ ਪਾਇਆ ਕਿ ਤਰਲ ਨਾਲ ਵਾਇਰਸ ਨੂੰ ਰੋਕ ਜਾ ਸਕਦਾ ਹੈ।

 

ਆਨਲਾਈਨ ਸਾਂਝੀ ਕੀਤੀ ਗਈ ਵੀਡੀਓ ਵਿੱਚ ਰਾਤ ਨੂੰ ਦਵਾਈਆਂ ਦੀਆਂ ਦੁਕਾਨਾਂ ਦੇ ਬਾਹਰ ਲੰਬੀਆਂ ਕਤਾਰਾਂ ਵਿੱਚ ਸਰਜੀਕਲ ਮਾਸਕ ਪਹਿਨੇ ਲੋਕਾਂ ਨੂੰ ਦਵਾਈ ਲੈਣ ਲਈ ਦਿਖਾਇਆ ਗਿਆ ਹੈ ਜਦੋਂ ਕਿ ਉਹ ਇੱਕ ਜਗ੍ਹਾ ਉੱਤੇ ਇਕੱਠੇ ਹੋਣ ਤੋਂ ਬਚਣ ਲਈ ਅਧਿਕਾਰਤ ਤੌਰ ਉੱਤੇ ਸਲਾਹ ਦਿੰਦੇ ਹਨ ਤਾਂ ਜੋ ਸੰਕ੍ਰਮਣ ਨੂੰ ਰੋਕਿਆ ਜਾ ਸਕੇ।

 

ਇਹ ਦਵਾਈ ਜਲਦੀ ਹੀ ਸਟੋਰਾਂ ਅਤੇ ਆਨਲਾਈਨ ਵਿਕ ਗਈ ਸੀ ਪਰ ਚੀਨ ਦੇ ਸੋਸ਼ਲ ਮੀਡੀਆ ਵਾਇਬੋ ਉੱਤੇ ਜਾਣਕਾਰੀ ਦਿੱਤੀ ਗਈ ਸੀ ਕਿ ਇਸ ਦਾ ਅਨੁਮਾਨਤ ਪ੍ਰਭਾਵ ਨਹੀਂ ਹੋਇਆ।


 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Virus: honeysuckle and flowering plants could help fight the deadly corona virus claims Chinese scientists people rush in shops