ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ:ਚੀਨ 'ਚ 2800 ਤੋਂ ਵੱਧ ਮੌਤਾਂ, ਮਰੀਜ਼ਾਂ ਦੀ ਗਿਣਤੀ 80000 ਦੇ ਕਰੀਬ

ਚੀਨ ਵਿੱਚ ਕੋਰੋਨਾਵਾਇਰਸ ਨਾਲ 47 ਹੋਰ ਲੋਕਾਂ ਦੀ ਮੌਤ ਹੋਣ ਨਾਲ ਇਸ ਘਾਤਕ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਸ਼ਨਿੱਚਰਵਾਰ (29 ਫਰਵਰੀ) ਨੂੰ 2,835 ਹੋ ਗਈ।  ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ 47 ਲੋਕਾਂ ਦੀ ਮੌਤ ਅਤੇ 427 ਲੋਕਾਂ ਦੇ ਇਸ ਵਾਇਰਸ ਵਾਲ ਪੀੜਤ ਹੋਣ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਚੀਨ ਵਿੱਚ ਇਸ ਬਿਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ 79,251 ਹੋ ਗਈ ਹੈ।


ਚੀਨ ਵਿੱਚ ਹੁਬੇਈ ਵਿੱਚ 45 ਅਤੇ ਬੀਜਿੰਗ ਅਤੇ ਹੈਨਾਨ ਵਿੱਚ ਇਕ-ਇਕ ਵਿਅਕਤੀ ਦੀ ਮੌਤ ਹੋਈ। ਇਸ ਦੌਰਾਨ, ਸਿਓਲ ਵਿੱਚ ਕੋਰੀਆ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਨੇ ਇਕ ਬਿਆਨ ਵਿੱਚ ਦੱਸਿਆ ਕਿ ਦੱਖਣੀ ਕੋਰੀਆ ਵਿੱਚ ਸ਼ਨਿੱਚਰਵਾਰ ਨੂੰ ਵਾਇਰਸ ਨਾਲ ਪੀੜਤਾਂ ਦੇ 594 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ 90 ਫੀਸਦੀ ਤੋਂ ਜ਼ਿਆਦਾ ਮਾਮਲੇ ਦਾਏਗੂ ਅਤੇ ਉੱਤਰੀ ਗਯੋਂਗਸਾਂਗ ਵਿੱਚ ਸਾਹਮਣੇ ਆਏ ਹਨ।

 

ਦੱਖਣੀ ਕੋਰੀਆ ਵਿੱਚ ਇਹ ਇਕ ਦਿਨ ਵਿੱਚ ਸਾਹਮਣੇ ਆਉਣ ਵਾਲੇ ਮਾਮਲਿਆਂ ਦੀ ਇਹ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਦੇਸ਼ ਵਿੱਚ ਇਸ ਦੇ ਕੁਲ ਮਾਮਲੇ ਹੁਣ ਵੱਧ ਕੇ 2,931 ਹੋ ਗਏ ਹਨ। ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਪਾਰਟੀ ਦੇ ਚੋਟੀ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਦੇਸ਼ ਵਿੱਚ ਵਾਇਰਸ ਦੇ ਸੰਕਰਮ ਨੂੰ ਰੋਕਣ ਵਿੱਚ ਅਸਫ਼ਲ ਰਹੇ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।

 

ਵਾਸ਼ਿੰਗਟਨ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ, ਅਮਰੀਕਾ ਨੇ ਸ਼ੁੱਕਰਵਾਰ (28 ਫਰਵਰੀ) ਨੂੰ ਆਪਣੇ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਦੇ ਵਾਧੇ ਦੇ ਮੱਦੇਨਜ਼ਰ ਇਟਲੀ ਦੀ ਗ਼ੈਰ-ਜ਼ਰੂਰੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਸੀ। 

 

ਕੈਲੀਫੋਰਨੀਆ ਦੇ ਸਿਹਤ ਅਧਿਕਾਰੀਆਂ ਨੇ ਇੱਕ ਅਮਰੀਕੀ ਵਿਅਕਤੀ ਦੇ ਕੋਰਨਾ ਵਾਇਰਸ ਨਾਲ ਪੀੜਤ ਹੋਣ ਦੇ ਦੂਜੇ ਸ਼ੱਕੀ ਮਾਮਲੇ ਦੀ ਪੁਸ਼ਟੀ ਕੀਤੀ ਹੈ ਜੋ ਕਿ ਯਾਤਰਾ ਨਹੀਂ ਕਰਦਾ ਸੀ ਅਤੇ ਕਿਸੇ ਜਾਣੇ-ਪਛਾਣੇ ਬਿਮਾਰ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਆਇਆ ਸੀ। ਇਸ ਦੇ ਕਾਰਨ, ਦੇਸ਼ ਵਿੱਚ ਇਸ ਦੇ ਪੀੜਤ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।

 

ਵਾਸ਼ਿੰਗਟਨ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ, ਅਮਰੀਕਾ ਨੇ ਸ਼ੁੱਕਰਵਾਰ (28 ਫਰਵਰੀ) ਨੂੰ ਆਪਣੇ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਦੇ ਪੀੜਤਾਂ ਦੇ ਵਾਧੇ ਦੇ ਮੱਦੇਨਜ਼ਰ ਇਟਲੀ ਦੀ ਗ਼ੈਰ-ਜ਼ਰੂਰੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਸੀ। 

 

ਕੈਲੀਫੋਰਨੀਆ ਦੇ ਸਿਹਤ ਅਧਿਕਾਰੀਆਂ ਨੇ ਇੱਕ ਅਮਰੀਕੀ ਵਿਅਕਤੀ ਦੇ ਕੋਰਨਾ ਵਾਇਰਸ ਨਾਲ ਪੀੜਤ ਹੋਣ ਦੇ ਦੂਜੇ ਸ਼ੱਕੀ ਮਾਮਲੇ ਦੀ ਪੁਸ਼ਟੀ ਕੀਤੀ ਹੈ ਜੋ ਕਿ ਯਾਤਰਾ ਨਹੀਂ ਕਰਦਾ ਸੀ ਅਤੇ ਕਿਸੇ ਜਾਣੇ-ਪਛਾਣੇ ਬਿਮਾਰ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਆਇਆ ਸੀ। ਇਸ ਦੇ ਕਾਰਨ, ਦੇਸ਼ ਵਿੱਚ ਇਸ ਦੇ ਪੀੜਤ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। 

ਇਸ ਦੌਰਾਨ, ਰਿਆਦ ਤੋਂ ਮਿਲੀ ਖ਼ਬਰਾਂ ਅਨੁਸਾਰ ਸਾਊਦੀ ਅਰਬ ਨੇ ਖਾੜੀ ਸਹਿਯੋਗ ਪਰਿਸ਼ਦ ਦੇ ਨਾਗਰਿਕਾਂ ਦੀ ਮੱਕਾ ਅਤੇ ਮਦੀਨਾ ਦੇ ਦੌਰੇ 'ਤੇ ਪਾਬੰਦੀ ਲਗਾਈ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Virus in China Death Toll Over 2800 infected Count Approax 80000