ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

118 ਦੇਸ਼ਾਂ 'ਚ ਫੈਲਿਆ ਕੋਰੋਨਾ ਵਾਇਰਸ, 7 ਦੇਸ਼ਾਂ 'ਚ ਸਕੂਲ-ਕਾਲਜ ਬੰਦ

ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਰੋਨਾ ਵਾਇਰਸ ਤੇਜ਼ੀ ਨਾਲ ਦੁਨੀਆ ਦੇ 118 ਦੇਸ਼ਾਂ 'ਚ ਫੈਲ ਚੁੱਕਾ ਹੈ। ਵਿਸ਼ਵ ਪੱਧਰੀ ਸੰਕਟ ਦੇ ਮੱਦੇਨਜ਼ਰ 7 ਦੇਸ਼ਾਂ ਨੇ ਵਿਦਿਅਕ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਹੈ। ਸਾਰੇ ਵੱਡੇ ਸਮਾਗਮਾਂ ਨੂੰ ਰੱਦ ਕਰਨ ਦਾ ਐਲਾਨ ਵੀ ਕੀਤਾ। ਫਰਾਂਸ, ਪੁਰਤਗਾਲ, ਬੈਲਜ਼ੀਅਮ, ਆਇਰਲੈਂਡ, ਪਾਕਿਸਤਾਨ, ਮਾਲਟਾ ਅਤੇ ਲਕਜ਼ਮਬਰਗ ਵਿੱਚ ਸਾਵਧਾਨੀ ਦੇ ਮੱਦੇਨਜ਼ਰ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ।
 

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਘੋਸ਼ਣਾ ਕੀਤੀ ਕਿ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਅਗਲੇ ਹਫ਼ਤੇ ਤੋਂ ਸਕੂਲ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਅਗਲੇ ਹੁਕਮਾਂ ਤੱਕ ਕਰੈੱਚ, ਸਕੂਲ ਅਤੇ ਯੂਨੀਵਰਸਿਟੀਆਂ ਬੰਦ ਰਹਿਣਗੀਆਂ।
 

ਪੁਰਤਗਾਲ ਨੇ ਸਾਰੇ ਨਾਈਟ ਕਲੱਬਾਂ ਨੂੰ ਬੰਦ ਕਰ ਦਿੱਤਾ ਹੈ। ਜਨਤਕ ਪ੍ਰੋਗਰਾਮਾਂ 'ਤੇ ਵੀ ਪਾਬੰਦੀ ਲਗਾਈ ਹੈ। ਸਾਵਧਾਨੀ ਵਜੋਂ ਸਪੇਨ ਨੇ ਆਪਣੇ ਬਹੁਤ ਸਾਰੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਬਾਰਸਿਲੋਨਾ ਦੇ ਆਸਪਾਸ ਦੀਆਂ ਸੜਕਾਂ 'ਤੇ ਨਿੱਜੀ ਵਾਹਨ ਚਲਾਉਣ 'ਤੇ ਪਾਬੰਦੀ ਹੈ। ਆਸਟ੍ਰੇਲੀਆ ਦੀ ਸਰਕਾਰ ਨੇ ਸੋਮਵਾਰ ਤੋਂ ਸਾਰੇ ਗੈਰ-ਜ਼ਰੂਰੀ ਸਮਾਗਮਾਂ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ, ਜਿਥੇ 500 ਤੋਂ ਲੋਕ ਇੱਕ ਥਾਂ 'ਤੇ ਇਕੱਤਰ ਨਹੀਂ ਹੋ ਸਕਣਗੇ। ਦੂਜੇ ਪਾਸੇ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਸਾਰੇ ਵਿਦਿਅਕ ਅਦਾਰੇ 31 ਮਈ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।
 

ਉੱਧਰ ਇਟਲੀ ’ਚ ਪਿਛਲੇ 24 ਘੰਟਿਆਂ ’ਚ  250 ਮੌਤਾਂ ਹੋਈਆਂ ਹਨ। ਇੰਝ ਇਸ ਦੇਸ਼ ’ਚ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ ਵੱਧ ਕੇ 1,266 ਹੋ ਗਈ ਹੈ।  ਇਸ ਵੇਲੇ ਇਸ ਵਾਇਰਸ ਦੀ ਲਾਗ ਕਾਰਨ ਬੀਮਾਰ ਪਏ ਮਰੀਜ਼ਾਂ ਦੀ ਕੁੱਲ ਗਿਣਤੀ 17,660 ਹੈ, ਜਦ ਕਿ ਸਮੁੱਚੇ ਵਿਸ਼ਵ ’ਚ ਇਹ ਗਿਣਤੀ ਵੱਧ ਕੇ 1,42,775 ਤੱਕ ਪੁੱਜ ਗਈ ਹੈ।
 

ਭਾਰਤ ’ਚ ਕੁੱਲ 82 ਵਿਅਕਤੀ ਪੀੜਤ ਹਨ। ਉੱਧਰ ਫ਼ਰਾਂਸ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਨੇ 18 ਜਾਨਾਂ ਲੈ ਲਈਆਂ ਹਨ ਤੇ ਉੱਥੇ ਮੌਤਾਂ ਦੀ ਕੁੱਲ ਗਿਣਤੀ 79 ਤੱਕ ਅੱਪੜ ਗਈ ਹੈ। ਇਹ ਜਾਣਕਾਰੀ ਫ਼ਰਾਂਸ ਦੇ ਸਿਹਤ ਮੰਤਰੀ ਓਲੀਵਰ ਵਾਰੇਨ ਨੇ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Virus increased in 118 countries school colleges closed in seven countries