ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦੀ ਲਪੇਟ 'ਚ ਇਰਾਨ, ਮਰਨ ਵਾਲਿਆਂ ਦੀ ਗਿਣਤੀ 50 ਤੱਕ ਪਹੁੰਚੀ

ਇਰਾਨ ਵੀ ਤੇਜ਼ੀ ਨਾਲ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਰਿਹਾ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ 50 ਹੋ ਗਈ ਹੈ। ਕੋਮ ਸ਼ਹਿਰ ਇੱਥੇ ਸਭ ਤੋਂ ਜ਼ਿਆਦਾ ਪ੍ਰਭਾਵਤ ਹੈ। ਇਹ ਜਾਣਕਾਰੀ ਅਰਧ-ਸਰਕਾਰੀ ਨਿਊਜ਼ ਏਜੰਸੀ ਆਈਐਲਐਨਏ ਨੇ ਸੋਮਵਾਰ ਨੂੰ ਦਿੱਤੀ।

 

ਹਾਲਾਂਕਿ, ਸੋਮਵਾਰ ਸਵੇਰੇ ਮਰਨ ਵਾਲਿਆਂ ਦੀ ਗਿਣਤੀ 12 ਦੱਸੀ ਜਾ ਰਹੀ ਸੀ, ਜੋ ਸ਼ਾਮ ਤੱਕ 50 ਤੱਕ ਪਹੁੰਚ ਗਈ। ਕੋਮ ਦੇ ਅਧਿਕਾਰੀ ਅਹਿਮਦ ਅਮੀਰੀਆਬਾਦੀ ਫਰਹਾਨੀ ਨੇ ਕਿਹਾ ਕਿ 250 ਤੋਂ ਵੱਧ ਲੋਕਾਂ ਨੂੰ ਸ਼ਹਿਰ ਦੇ ਆਬਾਦੀ ਵਾਲੇ ਇਲਾਕੇ ਤੋਂ ਦੂਰ ਰੱਖਿਆ ਗਿਆ ਹੈ।

 

ਕੋਮ ਸ਼ਹਿਰ ਇਰਾਨ ਸਮੇਤ ਹੋਰ ਦੇਸ਼ਾਂ ਦੇ ਸ਼ੀਆ ਲੋਕਾਂ ਲਈ ਧਾਰਮਿਕ ਅਧਿਐਨ ਕਰਨ ਦਾ ਪ੍ਰਸਿੱਧ ਸਥਾਨ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ 13 ਫਰਵਰੀ ਤੱਕ ਕੋਰੋਨਾ ਨਾਲ 50 ਮੌਤਾਂ ਹੋ ਚੁੱਕੀਆਂ ਸਨ। ਹਾਲਾਂਕਿ, ਪਹਿਲੀ ਮੌਤ ਦੀ ਅਧਿਕਾਰਤ ਤੌਰ 'ਤੇ 19 ਫਰਵਰੀ ਨੂੰ ਪੁਸ਼ਟੀ ਹੋਈ ਸੀ।

 

ਇਰਾਨ ਦੀ ਸਥਿਤੀ ਬਾਰੇ ਚਿੰਤਤ: WHO
 

ਡਬਲਯੂਐਚਓ ਦੇ ਮੁਖੀ ਟੇਡਰੋਸ ਅਦਨੋਮ ਨੇ ਸੋਮਵਾਰ ਨੂੰ ਵਾਇਰਸ ਦੇ ਤੇਜ਼ੀ ਨਾਲ ਫੈਲਣ 'ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਇਰਾਨ ਅਤੇ ਇਟਲੀ ਦੀ ਸਥਿਤੀ ਤੋਂ ਚਿੰਤਤ ਹਾਂ। ਇਰਾਨ ਦੇ ਬਹੁਤੇ ਸਕੂਲ ਬੰਦ ਕਰ ਦਿੱਤੇ ਗਏ ਹਨ।

 


ਮੇਅਰ ਵੀ ਕੋਰੋਨਾ ਨਾਲ ਪੀੜਤ

ਇਰਾਨ ਨੇ ਰਾਜਧਾਨੀ ਤਹਿਰਾਨ ਸਣੇ ਪੰਜ ਸ਼ਹਿਰਾਂ ਵਿੱਚ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਕੀਤੀ ਹੈ। ਪੀੜਤ ਲੋਕਾਂ ਵਿੱਚ ਤਹਿਰਾਨ ਦਾ ਮੇਅਰ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਸਾਵਧਾਨੀ ਦੇ ਤੌਰ ਉੱਤੇ ਇਕਾਂਤ ਵਿੱਚ ਰੱਖਿਆ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus: Iran announces 50 people dead in Qom due to coronavirus outbreak