ਈਰਾਨ ਨੇ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਰਾਜਨੀਤਿਕ ਕੈਦੀਆਂ ਸਣੇ ਲਗਭਗ 85,000 ਕੈਦੀਆਂ ਨੂੰ ਅਸਥਾਈ ਤੌਰ 'ਤੇ ਰਿਹਾਅ ਕਰ ਦਿੱਤਾ ਹੈ। ਸਰਕਾਰ ਨੇ ਇਹ ਜਾਣਕਾਰੀ ਮੰਗਲਵਾਰ (17 ਮਾਰਚ) ਨੂੰ ਦਿੱਤੀ।
ਨਿਆਂ ਪਾਲਿਕਾ ਦੇ ਬੁਲਾਰੇ ਘੋਲਮਹੋਸਿਸਨ ਇਸਮਾਇਲੀ ਨੇ ਕਿਹਾ ਕਿ ਰਿਹਾਅ ਕੀਤੇ ਗਏ ਅੱਧੇ ਕੈਦੀ ਦੇਸ਼ ਦੀ ਸੁਰੱਖਿਆ ਨਾਲ ਸਬੰਧਤ ਸਨ। ਬੁਲਾਰੇ ਨੇ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਜੇਲ੍ਹਾਂ ਵਿੱਚ ਸਾਵਧਾਨੀ ਦੇ ਉਪਾਅ ਕੀਤੇ ਗਏ ਹਨ।