ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਦੇ ਕੁੱਲ 197 ’ਚੋਂ ਇਨ੍ਹਾਂ 11 ਦੇਸ਼ਾਂ ’ਚ ਹਾਲੇ ਨਹੀਂ ਪੁੱਜਾ ਕੋਰੋਨਾ ਵਾਇਰਸ

ਦੁਨੀਆ ਦੇ ਕੁੱਲ 197 ’ਚੋਂ ਇਨ੍ਹਾਂ 11 ਦੇਸ਼ਾਂ ’ਚ ਹਾਲੇ ਨਹੀਂ ਪੁੱਜਾ ਕੋਰੋਨਾ ਵਾਇਰਸ

ਸੰਯੁਕਤ ਰਾਸ਼ਟਰ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆ ਦੇ ਕੁੱਲ 197 ਦੇਸ਼ਾਂ ਨੂੰ ਮਾਨਤਾ ਮਿਲੀ ਹੋਈ ਹੈ ਤੇ ਉਨ੍ਹਾਂ ’ਚੋਂ 186 ਦੇਸ਼ਾਂ ਤੱਕ ਕੋਰੋਨਾ ਵਾਇਰਸ ਦੀ ਲਾਗ ਪੁੱਜ ਚੁੱਕੀ ਹੈ। ਕੋਰੋਨਾ ਬਾਰੇ ਦੁਨੀਆ ਭਰ ਦੇ ਅੰਕੜੇ ਵਰਲਡੋਮੀਟਰਜ਼ ਡਾੱਟ ਇਨਫ਼ੋ ਨਾਂਅ ਦੀ ਵੈੱਬਸਾਈਟ ਵੱਲੋਂ ਹਰ ਛਿਣ ਉਪਲਬਧ ਕਰਵਾਏ ਜਾ ਰਹੇ ਹਨ।

 

 

ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ 186 ਦੇਸ਼ਾਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਕੋਰੋਨਾ ਵਾਇਰਸ ਦਾ ਅਸਰ ਉਨ੍ਹਾਂ ਦੇਸ਼ਾਂ ਉੱਤੇ ਕੁਝ ਵੱਧ ਪਿਆ ਹੈ, ਜਿੱਥੇ ਦੂਜੇ ਦੇਸ਼ਾਂ ਦੇ ਲੋਕਾਂ ਦੀ ਆਵਾਜਾਈ ਕੁਝ ਜ਼ਿਆਦਾ ਹੈ। ਬਹੁਤ ਸਾਰੇ ਦੇਸ਼ ਅਜਿਹੇ ਵੀ ਹਨ, ਜਿੱਥੇ ਹਾਲੇ ਤੱਕ ਸਿਰਫ਼ ਇੱਕ ਜਾਂ ਦੋ ਮਰੀਜ਼ ਹੀ ਹਨ; ਜਿਵੇਂ ਫਿਜੀ, ਗਾਂਬੀਆ, ਨਿਕਾਰਾਗੁਆ, ਕਾਂਗੋ ਜਿਹੇ ਕਈ ਦੇਸ਼ ਹਨ।

 

 

ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਤੇ ਭੂਟਾਨ ’ਚ ਵੀ ਹਾਲੇ ਤੱਕ ਸਿਰਫ਼ ਇੱਕੋ ਮਰੀਜ਼ ਸਾਹਮਣੇ ਆਇਆ ਹੈ। ਦੁਨੀਆ ਦੇ ਜਿਹੜੇ ਦੇਸ਼ ਹਾਲੇ ਵੀ ਇਸ ਬੀਮਾਰੀ ਤੋਂ ਬਚੇ ਹੋਏ ਹਨ; ਉਹ ਅਸਲ ’ਚ ਬਹੁਤ ਛੋਟੇ ਹਨ।

 

 

ਇਨ੍ਹਾਂ ਛੋਟੇ ਦੇਸ਼ਾਂ ’ਚ ਬਹੁਤੇ ਲੋਕ ਜਾਂਦੇ ਹੀ ਨਹੀਂ। ਇਨ੍ਹਾਂ ’ਚੋਂ ਬਹੁਤੇ ਦੇਸ਼ਾਂ ਦੇ ਸ਼ਾਇਦ ਜ਼ਿਆਦਾਤਰ ਭਾਰਤੀਆਂ ਨੇ ਨਾਂਅ ਵੀ ਨਹ਼ ਸੁਣੇ ਹੋਣੇ। ਕੋਰੋਨਾ ਵਾਇਰਸ ਦੀ ਲਾਗ ਤੋਂ ਹਾਲੇ ਤੱਕ ਬਚੇ ਦੇਸ਼ਾਂ ਵਿੱਚ –– ਪਲਾਓ, ਤੁਵਾਲੂ, ਵਾਨੂਆਤੂ, ਤਿਮੋਰ–ਲੈਸਟੇ, ਸੋਲੋਮੋਨ, ਆਈਲੈਂਡ, ਸੀਐਰਾ ਲਿਓਨ, ਸਮੋਆ, ਸੇਂਟ ਵਿੰਸੈਂਟ ਐਂਡ ਗ੍ਰੇਨਾਡਿਨੀਜ਼, ਸੇਂਟ ਕਿਟਸ ਤੇ ਨੋਵਿਸ –– ਸ਼ਾਮਲ ਹਨ।

 

 

ਕੋਰੋਨਾ ਵਾਇਰਸ ਦੇ ਸੰਕਟ ਨਾਲ ਇਸ ਵੇਲੇ ਪੂਰੀ ਦੁਨੀਆ ਜੂਝ ਰਹੀ ਹੈ। ਇਟਲੀ ’ਚ ਕੱਲ੍ਹ ਸਨਿੱਚਰਵਾਰ ਨੂੰ ਇੱਕ ਦਿਨ ਵਿੱਚ ਰਿਕਾਰਡ 793 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਇਸ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਉਂਝ ਵੀ ਇਟਲੀ ਜਿੰਨੀਆਂ ਮੌਤਾਂ ਪੂਰੀ ਦੁਨੀਆਂ ’ਚ ਇਸ ਵਾਇਰਸ ਕਰਕੇ ਹੋਰ ਕਿਤੇ ਵੀ ਨਹੀਂ ਹੋਈਆਂ। ਇਟਲੀ ’ਚ ਹੁਣ ਤੱਕ ਇਸ ਵਾਇਰਸ ਕਾਰਨ 4,825 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।

 

 

ਪੂਰੀ ਦੁਨੀਆ ’ਚ ਹੁਣ ਤੱਕ ਕੋਰੋਨਾ ਵਾਇਰਸ 12,000 ਤੋਂ ਵੱਧ ਜਾਨਾਂ ਲੈ ਚੁੱਕਾ ਹੈ ਤੇ ਪੌਣੇ ਤਿੰਨ ਲੱਖ ਤੋਂ ਵੀ ਵੱਧ ਵਿਅਕਤੀ ਇਸ ਦੀ ਲਪੇਟ ’ਚ ਆ ਕੇ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਹਨ।

 

 

ਕੋਰੋਨਾ ਵਾਇਰਸ ਦਾ ਕਹਿਰ ਚੀਨ ਤੋਂ ਸ਼ੁਰੂ ਹੋਇਆ ਸੀ ਪਰ ਚੀਨ ਨੇ ਇਸ ਵਾਇਰਸ ਉੱਤੇ ਕਾਬੂ ਪਾ ਲਿਆ ਹੈ। ਪਿਛਲੇ ਤਿੰਨ ਦਿਨਾਂ ਤੋਂ ਉੱਥੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਇੱਕ ਵੀ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ।

 

 

ਉੱਧਰ ਇਟਲੀ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਦਾ ਇੱਕ ਹਵਾਈ ਜਹਾਜ਼ ਕੱਲ੍ਹ ਰਵਾਨਾ ਹੋਇਆ ਸੀ। ਉਹ 263 ਵਿਦਿਆਰਥੀਆਂ ਨੂੰ ਲੈ ਕੇ ਭਾਰਤ ਲਈ ਰਵਾਨਾ ਹੋ ਚੁੱਕਾ ਹੈ।

 

 

ਅਮਰੀਕੀ ਉੱਪ–ਰਾਸ਼ਟਰਪਤੀ ਮਾਈਕ ਪੈਂਸ ਦੇ ਦਫ਼ਤਰ ਦਾ ਇੱਕ ਮੁਲਾਜ਼ਮ ਕੋਰੋਨਾ ਵਾਇਰਸ ਦੀ ਲਾਗ ਦੀ ਲਪੇਟ ’ਚ ਆ ਗਿਆ ਹੈ। ਵ੍ਹਾਈਟ ਹਾਊਸ ’ਚ ਸਾਹਮਣੇ ਆਇਆ ਕੋਰੋਨਾ=ਪਾਜ਼ਿਟਿਵ ਦਾ ਇਹ ਪਹਿਲਾ ਮਾਮਲਾ ਹੈ।

 

 

ਇਸ ਦੌਰਾਨ ਉੱਪ–ਰਾਸ਼ਟਰਪਤੀ ਮਾਈਕ ਪੈਂਸ ਤੇ ਉਨ੍ਹਾਂ ਦੀ ਪਤਨੀ ਵੱਲੋਂ ਕੋਵਿਡ–19 ਟੈਸਟ ਕਰਵਾਉਣ ਦੀ ਖ਼ਬਰ ਮਿਲੀ ਹੈ।

 

 

ਉੱਧਰ ਈਰਾਨ ’ਚ ਕੱਲ੍ਹ ਕੋਰੋਨਾ ਵਾਇਰਸ ਕਾਰਨ 123 ਹੋਰ ਵਿਅਕਤੀਆਂ ਦੀ ਮੌਤ ਹੋ ਗਈ; ਇੰਝ ਉੱਥੇ ਇਸ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ 1,556 ਹੋ ਗਈ ਹੈ। ਇਸ ਤੋਂ ਇਲਾਵਾ ਈਰਾਨ. ’ਚ ਹੁਦ ਤੱਕ ਕੋਰੋਨਾ ਦੇ ਕੁੱਲ 20,610 ਮਾਮਲੇ ਸਾਹਮਣੇ ਆ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Virus not reached these 11 countries out of total 197