ਚੀਨ ਦੇ ਅਰਬਪਤੀ ਜੈਕ ਮਾ ਮਦਦ ਲਈ ਆਏ ਅੱਗੇ
ਪੂਰਬੀ ਅਫਰੀਕਾ ਦੇਸ਼ਾਂ - ਤਨਜਾਨੀਆ ਅਤੇ ਸੋਮਾਲੀਆ ਨੇ ਆਪਣੇ ਆਪਣੇ ਇਥੇ ਕੋਰੋਨਾ ਵਾਇਰਸ ਦੀ ਲਾਗ ਦੇ ਪਹਿਲੇ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਦੋਵਾਂ ਦੇਸ਼ਾਂ ਦੇ ਗੁਆਂਢੀ ਦੇਸ਼ਾਂ ਨੇ ਲਾਗ ਫੈਲਣ ਦੇ ਡਰੋਂ ਆਪਣੀਆਂ ਸਰਹੱਦਾਂ ਨੂੰ ਸੀਲ ਕਰਨ ਦੇ ਨਾਲ ਸਕੂਲ ਬੰਦ ਕਰ ਦਿੱਤੇ ਹਨ।
ਵਿਸ਼ਵਵਿਆਪੀ ਮਹਾਂਮਾਰੀ ਦੇ ਅਫਰੀਕਾ ਪਹੁੰਚਣ ਤੋਂ ਬਾਅਦ, ਚੀਨ ਦੇ ਅਰਬਪਤੀ ਜੈਕ ਮਾ ਨੇ ਐਲਾਨ ਕੀਤਾ ਕਿ ਉਹ ਮਹਾਦੀਪ ਦੇ ਹਰ 54 ਦੇਸ਼ਾਂ ਨੂੰ 20,000 ਟੈਸਟ ਕਿੱਟਾਂ, 100,000 ਮਾਸਕ ਅਤੇ 1,000 ਬਚਾਅ ਪੱਖੀ ਸੂਟ ਦਾਨ ਕਰੇਗਾ।
ਉਨ੍ਹਾਂ ਨੇ ਟਵਿੱਟਰ ਉੱਤੇ ਇੱਕ ਬਿਆਨ ਵਿੱਚ ਕਿਹਾ, ਕਿ ਚੋਕਸੀ ਵਰਤ ਰਹੇ ਹਾਂ ਅਤੇ ਸਮੇਂ ਤੋਂ ਪਹਿਲਾਂ ਖੁਦ ਨੂੰ ਤਿਆਰ ਰੱਖ ਰਹੇ ਹਾਂ ਤਾਕਿ ਅਫਰੀਕੀ ਲੋਕ ਵਾਇਰਸ ਨਾਲ ਪੂਰਬ ਵਿੱਚ ਪ੍ਰਭਾਵਿਤ ਦੇਸ਼ਾਂ ਦੇ ਤਜ਼ਰਬਿਆਂ ਤੋਂ ਸਿੱਖ ਸਕਣ। ਉਨ੍ਹਾਂ ਨੇ ਟਵਿੱਟਰ ‘ਤੇ ਇਕ ਬਿਆਨ ਵਿੱਚ ਕਿਹਾ ਕਿ ਇੱਕ ਹਫ਼ਤੇ ਤੋਂ ਥੋੜੇ ਸਮੇਂ ਵਿੱਚ 21 ਨਵੇਂ ਅਫਰੀਕੀ ਦੇਸ਼ਾਂ ਵਿੱਚ ਲਾਗ ਦੇ ਕੇਸ ਦਰਜ ਹੋਏ, ਪ੍ਰਭਾਵਿਤ ਦੇਸ਼ਾਂ ਦੀ ਕੁੱਲ ਗਿਣਤੀ 30 ਹੋ ਗਈ ਹੈ।
ਪੱਛਮੀ ਅਫਰੀਕੀ ਦੇਸ਼ ਦੀਆਂ ਸਰਹੱਦਾਂ ਸੀਲ
ਦੂਜੇ ਪਾਸੇ, ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਬਹੁਤ ਸਾਰੇ ਪੱਛਮੀ ਅਫਰੀਕਾ ਦੇ ਦੇਸ਼ਾਂ ਨੇ ਆਪਣੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਯਾਤਰਾ ਪਾਬੰਦੀਆਂ ਨੂੰ ਸਖ਼ਤ ਕਰ ਦਿੱਤਾ ਹੈ।
ਏਜੰਸੀ ਦੇ ਅੰਕੜਿਆਂ ਅਨੁਸਾਰ, ਅਫਰੀਕਾ ਵਿੱਚ ਯੂਰਪ ਅਤੇ ਏਸ਼ੀਆ ਦੇ ਮੁਕਾਬਲੇ ਕੋਰੋਨਾ ਵਾਇਰਸ ਇੰਨੀ ਤੇਜ਼ੀ ਨਾਲ ਫੈਲ ਨਹੀਂ ਰਿਹਾ, ਪਰ ਪੱਛਮੀ ਅਫਰੀਕਾ ਦਾ ਬੇਨਿਨ ਦੇਸ਼ ਮਹਾਂਦੀਪ ਦਾ 28ਵਾਂ ਦੇਸ਼ ਹੈ ਜਿਥੇ ਇੱਕ ਵਿਅਕਤੀ ਵਿੱਚ ਸੰਕਰਮਣ ਦੀ ਪੁਸ਼ਟੀ ਸੋਮਵਾਰ (16 ਮਾਰਚ) ਨੂੰ ਕੀਤੀ ਗਈ। ਕਈ ਦੇਸ਼ਾਂ ਨੇ ਵਾਇਰਸ ਦੇ ਮੱਦੇਨਜ਼ਰ ਐਮਰਜੈਂਸੀ ਉਪਾਵਾਂ ਦਾ ਵੀ ਐਲਾਨ ਕੀਤਾ ਹੈ।