ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਕੋਰੋਨਾ ਵਾਇਰਸ ਨੇ ਲਈਆਂ 105 ਮਨੁੱਖੀ ਜਾਨਾਂ

ਅਮਰੀਕਾ ’ਚ ਕੋਰੋਨਾ ਵਾਇਰਸ ਨੇ ਲਈਆਂ 105 ਮਨੁੱਖੀ ਜਾਨਾਂ

ਅਮਰੀਕਾ ਜਿਹੇ ਵਿਕਸਤ ਦੇਸ਼ ’ਚ ਕੋਰੋਨਾ ਵਾਇਰਸ ਨੇ ਹੁਣ ਤੱਕ 105 ਮਨੁੱਖੀ ਜਾਨਾਂ ਲੈ ਲਈਆਂ ਹਨ। ਇਸ ਵਾਇਰਸ ਦੀ ਲਾਗ ਹੁਣ ਅਮਰੀਕਾ ਦੇ ਸਾਰੇ 50 ਸੁਬਿਆਂ ’ਚ ਹੀ ਫੈਲ ਗਈ ਹੈ। ਹਰੇਕ ਸੂਬੇ ’ਚ ਕੋਰੋਨਾ ਦਾ ਕੋਈ ਨਾ ਕੋਈ ਮਰੀਜ਼ ਮੌਜੂਦ ਹੈ।

 

 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲਾਤ ਸੰਭਾਲਣ ਲਈ ਜੰਗੀ ਪੱਧਰ ਉੱਤੇ ਜਤਨ ਅਰੰਭ ਕਰ ਦਿੱਤੇ ਹਨ। ਅਰਥ–ਵਿਵਸਥਾ ਨੂੰ ਰਾਹਤ ਦੇਣ ਲਈ 1,000 ਅਰਬ ਡਾਲਰ ਦਾ ਪੈਕੇਜ ਵੀ ਦਿੱਤਾ ਗਿਆ ਹੈ।

 

 

ਕੋਵਿਡ–19 ਭਾਵ ਕੋਰੋਨਾ ਵਾਇਰਸ ਕਾਰਨ ਅਮਰੀਕਾ ’ਚ ਪਹਿਲੀ ਮੌਤ ਬੀਤੀ 26 ਫ਼ਰਵਰੀ ਨੂੰ ਹੋਈ ਸੀ। ਇੱਕ ਮਹੀਨੇ ਤੋਂ ਵੀ ਘੱਟ ਸਮੇਂ ’ਚ ਮ੍ਰਿਤਕਾਂ ਦੀ ਗਿਣਤੀ 105 ਤੋਂ ਵੱਧ ਹੋ ਗਈ ਹੈ। ਦੇਸ਼ ’ਚ ਇਸ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 6,500 ਤੋਂ ਵੀ ਜ਼ਿਆਦਾ ਹੋ ਗਈ ਹੈ।

 

 

ਅਮਰੀਕਾ ਦੇ ਰਾਸ਼ਟਰਪਤੀ ਨੇ 10 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਨਾ ਹੋਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਸਭ ਨੂੰ ਘਰਾਂ ਦੇ ਅੰਦਰ ਰਹਿਣ ਤੇ ਜਿੰਨਾ ਸੰਭਵ ਹੋ ਸਕੇ, ਘਰੋਂ ਹੀ ਕੰਮ ਕਰਨ ਲਈ ਕਿਹਾ ਹੈ। ਦੇਸ਼ ਭਰ ਦੇ ਸਕੂਲ, ਦਫ਼ਤਰ, ਬਾਰ, ਰੈਸਟੋਰੈਂਟ ਤੇ ਕਈ ਸਟੋਰ ਵੀ ਬੰਦ ਹਨ।

 

 

ਨਿਊ ਯਾਰਕ ਦੇ ਮੇਅਰ ਨੇ ਕਿਹਾ ਕਿ ਸ਼ਹਿਰ ਦੇ 80 ਲੱਖ 60 ਹਜ਼ਾਰ ਨਿਵਾਸੀਆਂ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਿਪਟਣ ਲਈ ਅਗਲੇ 48 ਘੰਟਿਆਂ ਅੰਦਰ ਕਿਸੇ ਵੀ ਸਮੇਂ ਘਰ ’ਚ ਰਹਿਣ ਦਾ ਹੁਕਮ ਮਿਲਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਕਾਰਨ ਆਰਥਿਕ ਸੁਸਤੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਨਾਂ ਨੂੰ ਰਾਹਤ ਦੇਣ ਲਈ ਸ੍ਰੀ ਟਰੰਪ ਨੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਪੈਸਾ ਸਿੱਧੇ ਭੇਜਣ ਦੀ ਹਦਾਇਤ ਕੀਤੀ ਹੈ।

 

 

ਕੋਰੋਨਾ ਵਾਇਰਸ ਦਾ ਕੇਂਦਰ ਰਹੇ ਚੀਨ ਦੇ ਵੁਹਾਨ ਸ਼ਹਿਰ ’ਚ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਕੇਵਲ ਇੱਕੋ ਮਾਮਲੇ ਦੀ ਪੁਸ਼ਟੀ ਹੋਈ। ਭਾਵੇਂ ਦੇਸ਼ ਵਿੱਚ ਇਸ ਬੀਮਾਰੀ ਕਾਰਨ 11 ਹੋਰ ਵਿਅਕਤੀਆਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 3,237 ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Virus takes 105 Human Lives in USA