ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਟਲੀ ’ਚ ਕੋਰੋਨਾ ਵਾਇਰਸ ਨੇ ਹੁਣ ਤੱਕ ਲਈਆਂ 9,134 ਜਾਨਾਂ, ਇੱਕ ਦਿਨ ’ਚ 919 ਮੌਤਾਂ

ਕੋਰੋਨਾ ਮਹਾਮਾਰੀ ਕਾਰਨ ਇਟਲੀ 'ਚ ਖ਼ਾਲੀ ਪਈਆਂ ਸੜਕਾਂ

ਕੋਰੋਨਾ ਵਾਇਰਸ ਦਾ ਕੇਂਦਰ ਬਣੇ ਇਟਲੀ ’ਚ ਮੌਤਾਂ ਦੀ ਗਿਣਤੀ ਹਰੇਕ ਪਿਛਲੇ ਦਿਨ ਨਾਲੋਂ ਵਧਦੀ ਜਾ ਰਹੀ ਹੈ। ਕੱਲ੍ਹ ਸ਼ੁੱਕਰਵਾਰ ਨੂੰ ਇੱਕੋ ਦਿਨ ’ਚ ਇਸ ਮਾਰੂ ਵਾਇਰਸ ਨੇ 919 ਮਨੁੱਖੀ ਜਾਨਾਂ ਲੈ ਲਈਆਂ ਹਨ। ਇਸ ਦੇਸ਼ ’ਚ ਮੌਤਾਂ ਦੀ ਕੁੱਲ ਗਿਣਤੀ ਹੁਣ ਵਧ ਕੇ 9,134 ਹੋ ਗਈ ਹੈ। ਸਮੁੱਚੇ ਵਿਸ਼ਵ ’ਚ ਕੋਰੋਨਾ ਵਾਇਰਸ ਤੋਂ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 6 ਲੱਖ ਦੇ ਕਰੀਬ (5 ਲੱਖ 95 ਹਜ਼ਾਰ 953) ਪੁੱਜ ਗਈ ਹੈ। ਸਮੁੱਚੇ ਵਿਸ਼ਵ ’ਚ ਇਸ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 27,333 ਹੋ ਗਈ ਹੈ।

 

 

ਕੋਰੋਨਾ ਵਾਇਰਸ ਦਾ ਕਹਿਰ ਯੂਰੋਪ ਦੇ ਸਿਰਫ਼ ਇਟਲੀ ਦੇਸ਼ ’ਚ ਹੀ ਨਹੀਂ ਹੈ; ਸਗੋਂ ਇੰਗਲੈਂਡ, ਸਪੇਨ, ਜਰਮਨੀ ਜਿਹੇ ਦੇਸ਼ ਵੀ ਇਸ ਜਾਨਲੇਵਾ ਬੀਮਾਰੀ ਦੀ ਲਪੇਟ ’ਚ ਆ ਚੁੱਕੇ ਹਨ। ਸਮੁੱਚੇ ਯੂਰੋਪ ’ਚ ਕੋਰੋਨਾ ਵਾਇਰਸ ਦੇ 3 ਲੱਖ ਤੋਂ ਵੱਧ ਕੇਸ ਹਨ।

 

 

ਇਕੱਲੇ ਇਟਲੀ ’ਚ ਹੀ 86 ਹਜ਼ਾਰ ਤੋਂ ਵੱਧ ਕੋਰੋਨਾ–ਪਾਜ਼ਿਟਿਵ ਮਰੀਜ਼ ਹਨ। ਇਸ ਦੇਸ਼ ਵਿੱਚ ਪਹਿਲਾਂ ਵੀਰਵਾਰ ਨੂੰ 712, ਬੁੱਧਵਾਰ ਨੂੰ 683, ਮੰਗਲਵਾਰ ਨੂੰ 743 ਤੇ ਸੋਮਵਾਰ ਨੂੰ 602 ਵਿਅਕਤੀਆਂ ਦੀ ਜਾਨ ਕੋਰੋਨਾ ਵਾਇਰਸ ਕਾਰਨ ਗਈ ਸੀ।

 

 

ਸਪੇਨ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨੇ 769 ਵਿਅਕਤੀਆਂ ਦੀ ਜਾਨ ਲੈ ਲਈ ਹੈ। ਸਪੇਨ ’ਚ ਇਹ ਇੱਕੋ ਦਿਨ ’ਚ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਹੈ।

 

 

ਸਪੇਨ ’ਚ ਵੀ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਇੱਥੇ ਮਰੀਜ਼ਾਂ ਦੀ ਗਿਣਤੀ 65,059 ਹੋ ਗਈ ਹੈ। ਇੱਕ–ਇੱਕ ਦਿਨ ’ਚ ਇੱਥੇ 8,000 ਨਵੇਂ ਕੇਸ ਆਏ ਹਨ।

 

 

ਉੱਧਰ ਅਮਰੀਕਾ ’ਚ ਇੱਕੋ ਦਿਨ ਵਿੱਚ 16,000 ਵਿਅਕਤੀ ਕੋਰੋਨਾ ਵਾਇਰਸ ਦੀ ਲਪੇਟ ’ਚ ਆਏ ਹਨ। ਇੱਥੇ ਕੋਰੋਨਾ–ਪਾਜ਼ਿਟਿਵ ਮਰੀਜਾਂ ਦੀ ਗਿਣਤੀ ਵਧ ਕੇ 85,594 ਤੱਕ ਪੁੱਜ ਗਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Virus takes 9134 lives in Italy till now 919 deaths in a single day